ਪੰਜਾਬ

punjab

ETV Bharat / state

ਮਾਨਸਾ 'ਚ ਅੱਠ ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹੇਠ ਆਟੋ ਚਾਲਕ ਗ੍ਰਿਫ਼ਤਾਰ, ਪੋਕਸੋ ਐਕਟ ਤਹਿਤ ਕਾਰਵਾਈ - Auto driver arrested

ਮਾਨਸਾ ਵਿੱਚ ਇੱਕ ਅੱਠ ਸਾਲ ਦੀ ਵਿਦਿਆਰਥਣ ਨਾਲ ਆਟੋ ਚਾਲਕ ਉੱਤੇ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੋਕਸੋ ਐਕਟ ਤਹਿਤ ਕਾਰਵਾਈ ਕੀਤੀ ਹੈ।

AUTO DRIVER ARRESTED ON CHARGES OF MOLESTING AN GIRL IN MANSA
ਅੱਠ ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹੇਠ ਆਟੋ ਚਾਲਕ ਗ੍ਰਿਫ਼ਤਾਰ (etv bharat punjab (ਰਿਪੋਟਰ ਮਾਨਸਾ))

By ETV Bharat Punjabi Team

Published : Jul 22, 2024, 8:19 PM IST

ਪੋਕਸੋ ਐਕਟ ਤਹਿਤ ਕਾਰਵਾਈ (etv bharat punjab (ਰਿਪੋਟਰ ਮਾਨਸਾ))

ਮਾਨਸਾ: ਅੱਠ ਸਾਲਾਂ ਦੀ ਸਕੂਲੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ ਹੇਠ ਇੱਕ ਆਟੋ ਚਾਲਕ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਾਤਾ ਹੈ। ਜਾਣਕਾਰੀ ਅਨੁਸਾਰ ਮਾਨਸਾ ਦੇ ਵਿੱਚ ਇੱਕ ਅੱਠ ਸਾਲ ਦੀ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਚਾਲਕ ਵੱਲੋਂ ਝਾੜੀਆਂ ਵਿੱਚ ਲਿਜਾ ਕੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਜਿਸ ਤੋਂ ਬਾਅਦ ਬੱਚੀ ਨੇ ਆਪਣੇ ਮਾਤਾ ਪਿਤਾ ਨੂੰ ਘਰ ਆ ਕੇ ਦੱਸਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਥਾਣੇ ਵਿੱਚ ਕੀਤੀ।

ਬੱਚੀ ਦੇ ਨਾਲ ਅਸ਼ਲੀਲ ਹਰਕਤਾਂ:ਪੁਲਿਸ ਵੱਲੋਂ ਉਕਤ ਵਿਅਕਤੀ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਵੱਖ-ਵੱਖ ਧਰਾਵਾਂ ਸਮੇਤ ਮਾਮਲਾ ਦਰਜ ਕਰ ਲਿਆ ਗਿਆ ਪੀੜਤ ਵਿਦਿਆਰਥਣ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਬੇਟੀ ਨੂੰ ਹੋਰ ਬੱਚਿਆਂ ਦੇ ਨਾਲ ਸਕੂਲ ਨੂੰ ਭੇਜਿਆ ਸੀ। ਜਦੋਂ ਬੱਚੀ ਘਰ ਪਰਤਣ ਲਈ ਆਟੋ ਵਿੱਚ ਬੈਠੀ ਤਾਂ ਆਟੋ ਚਾਲਕ ਬੱਚੀ ਨੂੰ ਘਰ ਛੱਡਣ ਦੀ ਬਜਾਏ ਕਿਤੇ ਝਾੜੀਆਂ ਦੇ ਵਿੱਚ ਸੁਨਸਾਨ ਜਗ੍ਹਾ ਉੱਤੇ ਲੈ ਗਿਆ। ਜਿਸ ਥਾਂ ਉੱਤੇ ਮੁਲਜ਼ਮ ਆਟੋ ਚਾਲਕ ਨੇ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ:ਇਸ ਤੋਂ ਬਾਅਦ ਪੀੜਤ ਵਿਦਿਆਰਥਣ ਦੇ ਮਾਪਿਆਂ ਨੇ ਪੰਜਾਬ ਪੁਲਿਸ ਤੋਂ ਉਕਤ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਥਾਣਾ ਸਿਟੀ 2 ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਬੱਚੀ ਦੇ ਮਾਪਿਆਂ ਦੀ ਸ਼ਿਕਾਇਤ ਉੱਤੇ ਆਟੋ ਚਾਲਕ ਦੇ ਖਿਲਾਫ਼ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਆਖਿਆ ਕਿ ਆਟੋ ਚਾਲਕ ਜਦੋਂ ਵਿਦਿਆਰਥਣ ਨੂੰ ਘਰ ਛੱਡਣ ਲਈ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੇ ਬੱਚੀ ਨਾਲ ਸੁੰਨਸਾਨ ਥਾਂ ਵੇਖ ਕੇ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੀੜਤਾ ਨੇ ਘਰ ਪਹੁੰਚ ਕੇ ਪੂਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਪੁਲਿਸ ਕੋਲ ਮਾਮਲਾ ਪਹੁੰਚਣ ਮਗਰੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।




ABOUT THE AUTHOR

...view details