ਸ੍ਰੀ ਅਨੰਦਪੁਰ ਸਾਹਿਬ:ਬੀਤੀ ਕੱਲ 16 ਜੁਲਾਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿੱਚ ਨਿਹੰਗ ਬਾਣੇ ਵਿੱਚ ਆਏ 5 ਵਿਅਕਤੀਆਂ ਨੇ ਲੰਗਰ ਵਰਤਾ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਹਮਲਾ "ਕਰ ਦਿੱਤਾ। ਇਸ ਹਮਲੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਵਲ 'ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਲੰਗਰ ਹਾਲ ਵਿੱਚ ਕੁਝ ਵਿਅਕਤੀ "ਨਿਹੰਗ ਬਾਣੇ ਵਿੱਚ ਆਏ ਅਤੇ ਸੇਵਾਦਾਰ ਨਾਲ ਬਹਿਸਣ ਲੱਗੇ। ਸੇਵਾਦਾਰ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤਖ਼ਤ ਸਾਹਿਬ ਦਾ ਲੰਗਰ ਹਾਲ ਹੈ,ਇਥੇ ਅਰਾਮ ਨਾਲ ਗੱਲ ਕਰੋ।
ਨਿਹੰਗ ਬਾਣੇ 'ਚ ਆਏ ਵਿਅਕਤੀਆਂ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਹਮਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ’ਚ ਚੱਲੀਆਂ ਕਿਰਪਾਨਾਂ - Nihang singh attack on Sgpc sewadar
Attack Shiromani Committee employees: ਲੰਘੀ 16 ਜੁਲਾਈ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ ਨਿਹੰਗ ਬਾਣੇ ਵਿਚ ਆਏ 5 ਵਿਅਕਤੀਆਂ ਨੇ ਲੰਗਰ ਵਰਤਾ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਖੰਡੇ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਤਿੰਨ ਸ਼੍ਰੋਮਣੀ ਕਮੇਟੀ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
Published : Jul 17, 2024, 9:46 PM IST
ਇਸ ਦੌਰਾਨ ਉਨ੍ਹਾਂ ਖੰਡੇ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਹੋਰ ਮੁਲਾਜ਼ਮ ਛੁਡਾਉਣ ਲੱਗੇ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਹਮਲੇ ਵਿੱਚ ਤਿੰਨ ਸ਼੍ਰੋਮਣੀ ਕਮੇਟੀ ਮੁਲਾਜ਼ਮ ਮੱਖਣ ਸਿੰਘ, ਰਤਨ ਸਿੰਘ ਅਤੇ ਭਗਵੰਤ ਸਿੰਘ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਮੱਖਣ ਸਿੰਘ ਦੀ ਬਾਂਹ 'ਤੇ ਡੂੰਘਾ ਫੱਟ ਲੱਗਿਆ ਹੈ, ਜਿਸ ਨੂੰ ਟਾਂਕੇ ਲਗਾ ਕੇ ਇਲਾਜ ਅਰੰਭਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ।
ਇਸ ਸੰਬੰਧੀ ਐਸ ਐਚ ਓ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦਲੀਪ ਸਿੰਘ ਵਾਸੀ ਅੰਮ੍ਰਿਤਸਰ, ਅਮਨਦੀਪ ਸਿੰਘ ਵਾਸੀ ਗੁਰਦਾਸਪੁਰ, ਹਰਮਨਦੀਪ ਸਿੰਘ ਨੇੜੇ ਪਿਪਲੀ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਸਣੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ
- ਪੰਜਾਬ 'ਚ ਵਧਿਆ ਘੋੜੇ ਰੱਖਣ ਦਾ ਰੁਝਾਨ, ਬਠਿੰਡਾ ਦੇ ਇਸ ਵਿਅਕਤੀ ਦਾ ਰਿਲਾਇੰਸ ਕੰਪਨੀ ਨੇ ਖਰੀਦਿਆ ਮਹਿੰਗੇ ਭਾਅ ਦਾ ਘੋੜਾ - trend keeping horses increased
- ਸੰਸਦ ਮੈਂਬਰ ਮੀਤ ਹੇਅਰ ਦੇ ਘਰ ਅੱਗੇ BKU ਉਗਰਾਹਾਂ ਵੱਲੋਂ ਧਰਨਾ, ਜਾਣੋਂ ਕਾਰਣ - Dharna in Minister Meet Hayer house
- ਸ਼੍ਰੋਮਣੀ ਅਕਾਲੀ ਦਲ 'ਚ ਬਗਾਵਤ ਜਾਰੀ, ਬਾਗੀ ਧੜਾ ਸੁਧਾਰ ਲਹਿਰ ਦੇ ਮੁਖੀ ਗੁਰਪ੍ਰਤਾਪ ਸਿੰਘ ਵਡਾਲਾ ਸਾਥੀਆਂ ਸਮੇਤ ਪਹੁੰਚੇ ਹਰਿਮੰਦਰ ਸਾਹਿਬ - Gurpratap reached Harmandir Sahib
ਦੇਖਿਆ ਗਿਆ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਨਿਹੰਗ ਸਿੰਘ ਬਾਣੇ ਵਿੱਚ ਆਏ ਨਿਹੰਗਾ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਪ੍ਰਕਾਰ ਦੀਆਂ ਦੁਰਘਟਨਾਵਾਂ ਨੂੰ ਦੋਹਰਾਇਆ ਗਿਆ ਹੈ। ਚਾਹੇ ਤੁਸੀਂ ਦੇਖਿਆ ਜਿਵੇਂ ਪੰਜਾਬ ਵਿੱਚ ਹਿੰਦੂ ਸੰਗਠਨਾਂ ਦੇ ਨੇਤਾਵਾਂ ਉੱਪਰ ਵੀ ਨਿਹੰਗ ਸਿੰਘ ਬਾਣੇ ਵਿੱਚ ਆਏ ਨੌਜਵਾਨਾਂ ਵੱਲੋਂ ਹਮਲੇ ਕੀਤੇ ਗਏ ਅਤੇ ਕਈ ਥਾਵਾਂ ਤੇ ਨੌ ਸਿੱਖ ਸ਼ਰਧਾਲੂਆਂ 'ਤੇ ਵੀ ਹਮਲੇ ਕੀਤੇ ਗਏ ਅਤੇ ਕਈ ਥਾਵਾਂ ਤੇ ਬੀੜੀ ਸਿਗਰਟ ਪੀਂਦੇ ਹੋਏ ਵਿਅਕਤੀਆਂ ਉੱਪਰ ਵੀ ਤੇਜ਼ਤਾਰ ਹਥਿਆਰਾਂ ਨਾਲ ਹਮਲੇ ਕੀਤੇ ਗਏ ਹਨ। ਦੇਖਿਆ ਜਾਵੇ ਤਾਂ ਇਹ ਹਮਲੇ ਨਿਹੰਗ ਸਿੰਘ ਬਣੇ ਵਿੱਚ ਪਾਏ ਨੌਜਵਾਨਾਂ ਵੱਲੋਂ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ। ਜਿਸ ਲਈ ਐਸਜੀਪੀਸੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਬਾਰੇ ਸੋਚਣ ਦੀ ਜਰੂਰਤ ਜਾਪਦੀ ਹੈ।