ਲੁਧਿਆਣਾ :ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਆਪੋ-ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ ਤਾਂ ਉੱਥੇ ਹੀ ਲੁਧਿਆਣਾ ਨਗਰ ਨਿਗਮ ਚੋਣਾਂ ਲਈ 95 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਤਾਂ ਇਸੇ ਮਾਮਲੇ ਨੂੰ ਲੈ ਕੇ ਲੁਧਿਆਣਾ ਵਿੱਚ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਥੀ ਵਿਧਾਇਕਾਂ ਅਤੇ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ।
ਨਗਰ ਨਿਗਮ ਚੋਣਾਂ ਲਈ 'ਆਪ' ਨੇ ਦਿੱਤੀਆਂ 5 ਗਰੰਟੀਆਂ (ETV Bharat (ਲੁਧਿਆਣਾ, ਪੱਤਰਕਾਰ)) ਲੁਧਿਆਣਾ ਸ਼ਹਿਰ ਨੂੰ ਪੰਜ ਗਰੰਟੀਆਂ ਦੇਣ ਦੀ ਗੱਲ
ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਨੇ ਲੁਧਿਆਣਾ ਸ਼ਹਿਰ ਨੂੰ ਪੰਜ ਗਰੰਟੀਆਂ ਦੇਣ ਦੀ ਗੱਲ ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਉਨਾਂ ਦਾ ਮੇਅਰ ਜੇਕਰ ਕੁਰਸੀ 'ਤੇ ਬੈਠਦਾ ਹੈ ਤਾਂ ਉਹ ਲੁਧਿਆਣਾ ਸ਼ਹਿਰ 'ਚ ਪਹਿਲ ਦੇ ਆਧਾਰ 'ਤੇ ਪੰਜ ਗਰੰਟੀਆਂ ਨੂੰ ਪੂਰਾ ਕਰਨਗੇ। ਜਿਸ ਵਿੱਚ ਉਨ੍ਹਾਂ ਨੇ ਕੂੜੇ ਦੀ ਸਮੱਸਿਆ ਨਹਿਰੀ ਪਾਣੀ ਨਾਲ ਸ਼ਹਿਰ ਨੂੰ ਜੋੜਨ ਅਤੇ ਬੁੱਢੇ ਨਾਲੇ ਦੀ ਸਮੱਸਿਆ ਸਮੇਤ ਇਲੈਕਟ੍ਰਿਕ ਬੱਸਾਂ ਅਤੇ ਸ਼ਹਿਰ ਵਿੱਚ ਇੰਟਰਸਟੇਟ ਬੱਸ ਸਟੈਂਡ ਲਿਆਉਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਲੁਧਿਆਣਾ ਸ਼ਹਿਰ ਦੇ ਵਿੱਚ ਟਰੈਫਿਕ ਦੀ ਵੱਡੀ ਸਮੱਸਿਆ ਹੈ। ਜਿਸ ਨੂੰ ਹੱਲ ਕਰਨ ਦੇ ਲਈ ਉਨ੍ਹਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ ਅਤੇ ਕਿਹਾ ਕਿ ਬੁੱਢੇ ਨਾਲੇ ਦੇ ਆਲੇ-ਦੁਆਲੇ ਵੀ ਉਨ੍ਹਾਂ ਵੱਲੋਂ ਰੋਡ ਬਣਾਈ ਜਾ ਰਹੀ ਹੈ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਸ਼ਹਿਰ ਦੇ ਵੱਡੇ ਮੁੱਦਿਆਂ ਨੂੰ ਕੀਤਾ ਜਾਵੇਗਾ ਹੱਲ
'ਆਪ' ਸੂਬਾ ਪ੍ਰਧਾਨ ਅਮਨ ਅਰੋੜਾ ਨੇ ਇਹ ਵੀ ਜ਼ਿਕਰ ਕੀਤਾ ਕਿ ਨਗਰ ਨਿਗਮ ਚੋਣਾਂ ਵਿੱਚ ਉਨ੍ਹਾਂ ਦੇ ਕੌਂਸਲਰ ਚੁਣੇ ਜਾਣ ਤੋਂ ਬਾਅਦ ਮੇਅਰ ਇਲੈਕਟ ਹੋਵੇਗਾ ਅਤੇ ਉਹ ਸਰਕਾਰ ਦੇ ਨਾਲ ਤਾਲਮੇਲ ਕਰਕੇ ਸ਼ਹਿਰ ਦੇ ਵੱਡੇ ਮੁੱਦਿਆਂ ਨੂੰ ਹੱਲ ਕਰੇਗਾ। ਇਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਜਨਵਰੀ ਮਹੀਨੇ ਤੱਕ 1200 ਦੇ ਕਰੀਬ ਟਿਊਬਲ ਜੋ ਧਰਤੀ ਹੇਠਲਾ ਪਾਣੀ ਕੱਢ ਰਹੇ ਨੇ ਉਨ੍ਹਾਂ ਨੂੰ ਵੀ ਠੱਲ ਪਵੇਗੀ ਅਤੇ ਨਹਿਰੀ ਪਾਣੀ ਸਾਫ-ਸੁਥਰਾ ਕਰਕੇ ਲੋਕਾਂ ਨੂੰ ਦਿੱਤਾ ਜਾਵੇਗਾ।
ਟ੍ਰੈਫਿਕ ਦੀ ਸਮੱਸਿਆ
ਅਮਨ ਅਰੋੜਾ ਨੇ ਕਿਹਾ ਕਿ ਕੂੜੇ ਦੀ ਵੀ ਇੱਕ ਵੱਡੀ ਸਮੱਸਿਆ ਹੈ। ਜਿੱਥੇ 100 ਕਰੋੜ ਤੋਂ ਵੱਧ ਦਾ ਪ੍ਰੋਜੈਕਟ ਲੱਗਾ ਹੈ ਅਤੇ ਇੱਥੇ ਵੀ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਇਲੈਕਟ੍ਰਿਕ ਬੱਸਾਂ ਦਿੱਤੀਆਂ ਜਾਣਗੀਆਂ। ਹਾਲਾਂਕਿ ਉਨ੍ਹਾਂ ਕਿਹਾ ਕਿ ਜੋ ਪਹਿਲਾਂ ਬੱਸਾਂ ਪਈਆਂ ਹਨ, ਉਸ ਨੂੰ ਲੈ ਕੇ ਵੀ ਸਮੀਖਿਆ ਕੀਤੀ ਜਾਵੇਗੀ। ਇਹੀ ਨਹੀਂ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਚਾਰ ਹੋਰ ਬੱਸ ਸਟੈਂਡ ਬਣਾਏ ਜਾਣਗੇ ਅਤੇ ਲੁਧਿਆਣਾ ਸ਼ਹਿਰ ਨੂੰ ਇੰਟਰਸਟੇਟ ਬੱਸ ਸਟੈਂਡ ਦੇ ਨਾਲ ਜੋੜਿਆ ਜਾਵੇਗਾ। ਕਿਹਾ ਕਿ ਜੋ ਬੱਸਾਂ ਵੱਖ-ਵੱਖ ਰਾਜਾਂ ਤੋਂ ਆਉਂਦੀਆਂ ਹਨ, ਉਨ੍ਹਾਂ ਦੇ ਲਈ ਟ੍ਰੈਫਿਕ ਦੀ ਇੱਕ ਵੱਡੀ ਸਮੱਸਿਆ ਸੀ ਇਸ ਲਈ ਇਸ ਨੂੰ ਵੀ ਖਤਮ ਕੀਤਾ ਜਾਵੇਗਾ। ਕਿਹਾ ਕਿ ਲੁਧਿਆਣਾ ਇੱਕ ਇੰਡਸਟਰੀਅਲ ਸ਼ਹਿਰ ਹੈ, ਵੱਡੀ ਤਾਦਾਦ ਵਿੱਚ ਇੰਡਸਟਰੀ ਹੈ ਅਤੇ ਇਸ ਵਿੱਚ ਸੇਫਟੀ ਦੇ ਵੀ ਪੁਖਤਾ ਇੰਤਜ਼ਾਮਾਂ ਲਈ ਨਗਰ ਨਿਗਮ ਵੱਧ ਤੋਂ ਵੱਧ ਕੰਮ ਕਰੇਗੀ।
ਬੁੱਢੇ ਨਾਲੇ ਦੀ ਸਮੱਸਿਆ
ਬੁੱਢੇ ਨਾਲੇ ਦੀ ਸਮੱਸਿਆ ਨੂੰ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਇਸ ਦੇ ਲਈ ਸੂਬਾ ਸਰਕਾਰ ਹਰ ਯਤਨ ਕਰ ਰਹੀ ਹੈ ਅਤੇ ਇਸ ਨੂੰ ਲੈ ਕੇ ਵੀ ਜਲਦ ਹੱਲ ਕੀਤਾ ਜਾਵੇਗਾ ਅਤੇ ਬੁੱਢੇ ਨਾਲੇ ਵਿੱਚ ਜੋ ਗੰਦਾ ਪਾਣੀ ਪੈਂਦਾ ਹੈ। ਉਸ ਨੂੰ ਲੈ ਕੇ ਵੀ ਪ੍ਰਪੋਜਲ ਬਣੀ ਹੋਈ ਹੈ ਅਤੇ ਉਸ 'ਤੇ ਵੀ ਕੰਮ ਕੀਤਾ ਜਾ ਰਿਹਾ, ਨਾਲ ਹੀ ਉਨ੍ਹਾਂ ਨੇ ਨਗਰ ਨਿਗਮ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਨੂੰ ਬੈਸਟ ਕੈਂਡੀਡੇਟ ਦੱਸਿਆ ਹੈ ਅਤੇ ਕਿਹਾ ਕਿ ਜੋ ਸ਼ਹਿਰ ਦੀ ਡਿਵੈਲਪਮੈਂਟ ਵਿੱਚ ਆਪਣਾ ਯੋਗਦਾਨ ਪਾਉਣਗੇ।