ਪੰਜਾਬ

punjab

ETV Bharat / state

ਪਹਿਲਾਂ ਗੱਡੀ ਦਾ ਭੰਨ੍ਹਿਆ ਸ਼ੀਸ਼ਾ, ਸੋਨੇ ਦੇ ਗਹਿਣਿਆਂ ਵਾਲਾ ਬੈਗ ਚੋਰੀ ਕਰਕੇ ਫਰਾਰ ਹੋਇਆ ਚੋਰ, ਦੇਖੋ ਵੀਡੀਓ - JEWELERY THEFT IN BARNALA

ਬਰਨਾਲਾ ਦੇ ਦੇ ਧਨੌਲਾ ਵਿਖੇ ਮੋਟਰਸਾਈਕਲ ਸਵਾਰ ਗੱਡੀ ਦੇ ਸ਼ੀਸ਼ੇ ਭੰਨ੍ਹ ਕੇ ਸੋਨੇ ਦੀ ਜਵੈਲਰੀ ਦਾ ਬੈਗ ਚੋਰੀ ਕਰਕੇ ਫ਼ਰਾਰ ਹੋ ਗਏ।

BAG OF GOLD JEWELERY STOLEN
ਗੱਡੀ ਦਾ ਸ਼ੀਸ਼ਾ ਭੰਨ੍ਹ ਕੇ ਸੋਨੇ ਦੇ ਗਹਿਣਿਆਂ ਦਾ ਬੈਗ ਚੋਰੀ (ETV Bharat (ਬਰਨਾਲਾ,ਪੱਤਰਕਾਰ))

By ETV Bharat Punjabi Team

Published : Dec 4, 2024, 10:41 PM IST

ਬਰਨਾਲਾ:ਬਰਨਾਲਾ ਦੇ ਧਨੌਲਾ ਦੇ ਰਜਵਾੜਾ ਢਾਬੇ ਉਪਰ ਦਿਨ ਦਿਹਾੜੇ ਵਾਪਰੀ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੋ ਮੋਟਰਸਾਈਕਲ ਸਵਾਰ ਲੁਟੇਰੇ ਗੱਡੀ ਦੇ ਸ਼ੀਸ਼ੇ ਭੰਨ੍ਹ ਕੇ ਸੋਨੇ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਪੀੜਤ ਪਰਿਵਾਰ ਮੋਹਾਲੀ ਦਾ ਰਹਿਣ ਵਾਲਾ ਹੈ, ਜੋ ਰਾਜਸਥਾਨ ਦੇ ਬਾਡਮੇਰ ਆਪਣੀ ਧੀ ਨੂੰ ਛੱਡਣ ਜਾ ਰਿਹਾ ਸੀ ਅਤੇ ਧਨੌਲਾ ਦੇ ਰਜਵਾੜਾ ਢਾਬੇ ਉਪਰ ਚਾਹ ਪੀਣ ਲਈ ਰੁਕਿਆ ਸੀ। ਪੁਲਿਸ ਪ੍ਰਸਾਸ਼ਨ ਵੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਇਸ ਲੁੱਟ ਦੀ ਵਾਰਦਾਤ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

ਗੱਡੀ ਦਾ ਸ਼ੀਸ਼ਾ ਭੰਨ੍ਹ ਕੇ ਸੋਨੇ ਦੇ ਗਹਿਣਿਆਂ ਦਾ ਬੈਗ ਚੋਰੀ (ETV Bharat (ਬਰਨਾਲਾ,ਪੱਤਰਕਾਰ))

ਗੱਡੀ ਦੇ ਸ਼ੀਸ਼ੇ ਭੰਨ੍ਹ ਕੇ ਸੋਨੇ ਦੀ ਜਵੈਲਰੀ ਦਾ ਬੈਗ ਚੋਰੀ

ਇਸ ਸਬੰਧੀ ਪੀੜਤ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਮੋਹਾਲੀ ਤੋਂ ਆਏ ਹਨ ਅਤੇ ਰਾਜਸਥਾਨ ਦੇ ਬਾਡਮੇਰ ਆਪਣੀ ਬੇਟੀ ਨੂੰ ਛੱਡਣ ਜਾ ਰਹੇ ਸਨ। ਉਹ ਧਨੌਲਾ ਦੇ ਰਜਵਾੜਾ ਢਾਬੇ ਉਪਰ ਚਾਹ ਪੀਣ ਲਈ ਰੁਕੇ ਸਨ। ਉਹ ਜਦੋਂ ਚਾਹ ਪਾਣੀ ਗੱਡੀ ਤੋਂ ਬਾਹਰ ਨਿਕਲੇ ਤਾਂ ਕੋਈ ਮੋਟਰਸਾਈਕਲ ਸਵਾਰ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਭੰਨ੍ਹ ਕੇ ਸੋਨੇ ਦੀ ਜਵੈਲਰੀ ਦਾ ਬੈਗ ਚੋਰੀ ਕਰਕੇ ਫ਼ਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਬੈਗ ਵਿੱਚ ਕਰੀਬ 5 ਤੋਂ 6 ਲੱਖ ਰੁਪਏ ਦੀ ਜਵੈਲਰੀ ਸੀ। ਉਨ੍ਹਾਂ ਨੇ ਆਪਣੀ ਬੇਟੀ ਲਈ ਕੁੱਝ ਸਮਾਂ ਪਹਿਲਾਂ ਹੀ ਇਹ ਸੋਨੇ ਦੀ ਜਵੈਲਰੀ ਬਣਵਾਈ ਸੀ, ਜਿਸਨੂੰ ਚੋਰ ਚੋਰੀ ਕਰਕੇ ਲੈ ਗਏ।

ਗੱਡੀ ਦਾ ਸ਼ੀਸ਼ਾ ਭੰਨ੍ਹ ਕੇ ਸੋਨੇ ਦੇ ਗਹਿਣਿਆਂ ਦਾ ਬੈਗ ਚੋਰੀ (ETV Bharat (ਬਰਨਾਲਾ,ਪੱਤਰਕਾਰ))

ਘਟਨਾ ਢਾਬੇ ਦੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ

ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਢਾਬੇ ਉਪਰ ਚਾਹ ਪੀ ਰਹੇ ਸਨ ਤਾਂ ਗੱਡੀ ਨੇੜੇ ਖੜ੍ਹੇ ਲੋਕਾਂ ਨੇ ਹੀ ਉਨ੍ਹਾਂ ਨੂੰ ਗੱਡੀ ਦੇ ਸ਼ੀਸ਼ੇ ਭੰਨ੍ਹ ਕੇ ਇਸ ਚੋਰੀ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਉਕਤ ਚੋਰਾਂ ਨੂੰ ਇਸ ਜਵੈਲਰੀ ਬਾਰੇ ਕਿਵੇਂ ਪਤਾ ਲੱਗਿਆ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਢਾਬੇ ਦੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਦੋ ਮੋਟਰਸਾਈਕਲ ਸਵਾਰ ਇਹ ਚੋਰੀ ਕਰਨ ਆਏ ਸਨ। ਜਿਨ੍ਹਾਂ ਵਿੱਚੋਂ ਬੈਗ ਚੋਰੀ ਕਰਨ ਆਏ ਨੌਜਵਾਨ ਦੇ ਲਾਲ ਧਾਰੀ ਵਾਲੀ ਟੀ ਸ਼ਰਟ ਪਾਈ ਹੋਈ ਸੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨ੍ਹਾਂ ਚੋਰਾਂ ਨੂੰ ਫ਼ੜਨ ਦੀ ਮੰਗ ਕੀਤੀ ਹੈ।

ਗੱਡੀ ਦਾ ਸ਼ੀਸ਼ਾ ਭੰਨ੍ਹ ਕੇ ਸੋਨੇ ਦੇ ਗਹਿਣਿਆਂ ਦਾ ਬੈਗ ਚੋਰੀ (ETV Bharat (ਬਰਨਾਲਾ,ਪੱਤਰਕਾਰ))




ਮੁਲਜ਼ਮਾਂ ਦੀ ਭਾਲ ਜਾਰੀ

ਇਸ ਮੌਕੇ ਜਾਂਚ ਪੁਲਿਸ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਦਿਲਬਾਗ ਸਿੰਘ ਨਾਮ ਦਾ ਵਿਅਕਤੀ ਆਪਣੇ ਪਰਿਵਾਰ ਸਮੇਤ ਧਨੌਲਾ ਦੇ ਰਜਵਾੜਾ ਢਾਬੇ ਉਪਰ ਚਾਹ ਪਾਣੀ ਲਈ ਰੁਕਿਆ ਸੀ। ਇਸ ਦੌਰਾਨ ਉਨ੍ਹਾਂ ਦੀ ਖੜ੍ਹੀ ਗੱਡੀ ਵਿੱਚੋਂ ਕੋਈ ਅਣਪਛਾਤੇ ਵਿਅਕਤੀ ਗੱਡੀ ਦਾ ਸ਼ੀਸ਼ਾ ਭੰਨ੍ਹ ਕੇ ਇਨ੍ਹਾਂ ਦਾ ਬੈਗ ਚੋਰੀ ਕਰਕੇ ਲੈ ਗਿਆ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਕਹਿਣ ਅਨੁਸਾਰ 5-6 ਤੋਲੇ ਸੋਨਾ ਸੀ। ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਸਬੰਧੀ ਬਰਨਾਲਾ, ਸੰਗਰੂਰ ਅਤੇ ਹੋਰ ਵੱਖ ਵੱਖ ਸ਼ਹਿਰਾਂ ਦੇ ਕੰਟਰੋਲ ਰੂਮ ਉਪਰ ਪੁਲਿਸ ਨੂੰ ਮੁਲਜ਼ਮਾਂ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।

ABOUT THE AUTHOR

...view details