ਪੰਜਾਬ

punjab

ਕਾਲੇ ਪਾਣੀ ਦੇ ਮੋਰਚੇ ਦੇ ਵਿੱਚ ਮੁਫਤ ਕਿਤਾਬਾਂ ਦਾ ਲੰਗਰ, ਪਿੰਗਲਵਾੜਾ ਆਸ਼ਰਮ ਵੱਲੋਂ ਉਪਰਾਲਾ - Black water front

By ETV Bharat Punjabi Team

Published : Aug 24, 2024, 2:16 PM IST

Free Books Anchor: ਲੁਧਿਆਣਾ ਜ਼ਿਲ੍ਹਾ ਵਿੱਚ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਲਗਾਇਆ ਗਿਆ ਹੈ। ਉੱਥੇ ਹੀ ਲੋਕਾਂ ਨੂੰ ਪਾਣੀਆਂ ਨੂੰ ਲੈ ਕੇ ਜਾਗਰੂਕ ਕਰਨ ਲਈ ਰਸਾਲੇ ਕਿਤਾਬਾਂ ਵੀ ਮੁਫਤ ਵਿੱਚ ਵੰਡੀਆਂ ਜਾ ਰਹੀਆਂ ਹਨ। ਪੜ੍ਹੋ ਪੂਰੀ ਖਬਰ...

INITIATIVE BY PINGALWARA ASHRAM
ਕਾਲੇ ਪਾਣੀ ਦੇ ਮੋਰਚੇ ਦੇ ਵਿੱਚ ਮੁਫਤ ਕਿਤਾਬਾਂ ਦਾ ਲੰਗਰ (Etv Bharat ਪੱਤਰਕਾਰ, ਪੱਤਰਕਾਰ))

ਕਾਲੇ ਪਾਣੀ ਦੇ ਮੋਰਚੇ ਦੇ ਵਿੱਚ ਮੁਫਤ ਕਿਤਾਬਾਂ ਦਾ ਲੰਗਰ (Etv Bharat ਪੱਤਰਕਾਰ, ਪੱਤਰਕਾਰ))

ਲੁਧਿਆਣਾ : ਲੁਧਿਆਣਾ ਦੇ ਵਿੱਚ ਜਿੱਥੇ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਲਗਾਇਆ ਗਿਆ ਹੈ ਅੱਜ ਰੋਸ ਮਾਰਚ ਕੱਢਿਆ ਜਾ ਰਿਹਾ ਹੈ 15 ਸਤੰਬਰ ਨੂੰ ਬੁੱਢਾ ਨਾਲਾ ਭਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉੱਥੇ ਹੀ ਲੋਕਾਂ ਨੂੰ ਪਾਣੀਆਂ ਨੂੰ ਲੈ ਕੇ ਜਾਗਰੂਕ ਕਰਨ ਲਈ ਰਸਾਲੇ ਕਿਤਾਬਾਂ ਵੀ ਮੁਫਤ ਵਿੱਚ ਵੰਡੀਆਂ ਜਾ ਰਹੀਆਂ ਹਨ ਇਹ ਸੇਵਾ ਅੰਮ੍ਰਿਤਸਰ ਦੇ ਪਿੰਗਲਵਾੜਾ ਆਸ਼ਰਮ ਵੱਲੋਂ ਕੀਤੀ ਗਈ ਹੈ।

ਰਾਹਗੀਰਾਂ ਨੂੰ ਮੁਫਤ ਵੰਡੀਆਂ ਕਿਤਾਬਾਂ: ਜਿੱਥੇ ਖੁਦ ਡਾਕਟਰ ਇੰਦਰਜੀਤ ਕੌਰ ਵੱਲੋਂ ਇਹ ਰਸਾਲੇ ਅਤੇ ਕਿਤਾਬਾਂ ਲਿਖੀਆਂ ਗਈਆਂ ਹਨ ਜੋ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਦੇ ਲੋਕ ਆਪਣੇ ਪਾਣੀਆਂ ਨੂੰ ਲੈ ਕੇ ਜਾਗਰੂਕ ਹੋ ਸਕਣ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਕਿਸ ਤਰ੍ਹਾਂ ਡੂੰਘੇ ਹੋ ਗਏ ਹਨ ਅਤੇ ਪਾਣੀ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਮੋਰਚੇ ਦੇ ਵਿੱਚ ਸਟਾਲ ਲਗਾ ਕੇ ਅਤੇ ਸੜਕਾਂ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇਹ ਕਿਤਾਬਾਂ ਮੁਫਤ ਵੰਡੀਆਂ ਜਾ ਰਹੀਆਂ ਹਨ।

ਪਾਣੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ:ਕਿਤਾਬਾਂ ਦਾ ਲੰਗਰ ਲਾਉਣ ਵਾਲੇ ਸੇਵਾਦਾਰਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੰਗਲਵਾੜਾ ਆਸ਼ਰਮ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਆਪਣੇ ਪਾਣੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਸਾਡੇ ਹਾਲਾਤ ਕੀ ਹਨ ਜੇਕਰ ਅਸੀਂ ਅੱਜ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੂੰ ਲੈ ਕੇ ਜੰਗਾਂ ਹੋਣਗੀਆਂ, ਪਾਣੀ ਖਰਾਬ ਹੋ ਜਾਣਗੇ, ਪਾਣੀ ਪੀਣ ਲਾਇਕ ਨਹੀਂ ਬਚਣਗੇ।

ਰਸਾਲੇ ਅਤੇ ਕਿਤਾਬਾਂ ਦੇ ਵਿੱਚ ਜ਼ਿਆਦਾਤਰ ਪਾਣੀ ਬਾਰੇ ਹੀ ਚਰਚਾ ਕੀਤੀ ਗਈ: ਇਸ ਕਰਕੇ ਅੱਜ ਪਾਣੀ ਨੂੰ ਸਾਂਭਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਇਸ ਰਸਾਲੇ ਅਤੇ ਕਿਤਾਬਾਂ ਦੇ ਵਿੱਚ ਜ਼ਿਆਦਾਤਰ ਪਾਣੀ ਬਾਰੇ ਹੀ ਚਰਚਾ ਕੀਤੀ ਗਈ ਹੈ। ਲੋਕਾਂ ਨੂੰ ਇਹ ਕਿਤਾਬ ਮੁਫਤ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਵੀ ਇਸ ਤੋਂ ਸੁਚੇਤ ਹੋ ਸਕਣ ਜਾਗਰੂਕ ਹੋ ਸਕਣ ਅਤੇ ਸਰਕਾਰਾਂ ਦੀਆਂ ਨੀਤੀਆਂ ਤੋਂ ਜਾਣੂ ਹੋ ਸਕਣ।

ABOUT THE AUTHOR

...view details