ਅੰਮ੍ਰਿਤਸਰ ਏਅਰਪੋਰਟ ਸੁਵਿਧਾ ਨਾ ਹੋਣ ਕਰਕੇ ਭੜਕੇ ਯਾਤਰੀ (ETV Bharat (ਅੰਮ੍ਰਿਤਸਰ,ਪੱਤਰਕਾਰ)) ਅੰਮ੍ਰਿਤਸਰ:ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿੱਥੇ ਕਿ ਵਿਦੇਸ਼ ਤੋਂ ਵੀ ਫਲਾਈਟਾਂ ਉਤਰਦੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਪਹੁੰਚਦੇ ਹਨ ਪਰ ਏਅਰਪੋਰਟ ਦੇ ਬਾਹਰ ਕਿਸੇ ਵੀ ਤਰੀਕੇ ਕੋਈ ਬੈਠਣ ਲਈ ਸਹੀ ਸੁਵਿਧਾ ਨਾ ਹੋਣ ਕਰਕੇ ਅਤੇ ਏਅਰਪੋਰਟ ਦੇ ਬਾਥਰੂਮਾਂ ਦੇ ਵਿੱਚ ਸਾਫ ਸਫਾਈ ਨਾ ਹੋਣ ਕਰਕੇ ਵਿਦੇਸ਼ ਤੋਂ ਆਏ ਇੱਕ ਪਰਿਵਾਰ ਨੇ ਇਸ ਦਾ ਵਿਰੋਧ ਜਤਾਇਆ।
ਨਾ ਹੀ ਏਅਰਪੋਰਟ ਦੇ ਬਾਹਰ ਬੈਠਣ ਨੂੰ ਸੁਵਿਧਾ: ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਮਨੀ ਤੋਂ ਆਏ ਇੱਕ ਪਰਿਵਾਰ ਨੇ ਕਿਹਾ ਕਿ ਉਹ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚੇ ਹਨ। ਇੱਥੇ ਕਿਸੇ ਵੀ ਤਰੀਕੇ ਦੀ ਕੋਈ ਸਾਫ ਸਫਾਈ ਨਹੀਂ ਹੈ ਨਾ ਹੀ ਏਅਰਪੋਰਟ ਦੇ ਬਾਹਰ ਬੈਠਣ ਨੂੰ ਕੋਈ ਸਹੀ ਸੁਵਿਧਾ ਹੈ। ਬਾਰਿਸ਼ ਹੋਣ ਕਰਕੇ ਏਅਰਪੋਰਟ ਦੇ ਬਾਥਰੂਮ ਦੇ ਵਿੱਚ ਵੀ ਛੱਤਾਂ ਤੋਂ ਪਾਣੀ ਟਿਪਕ ਰਿਹਾ ਹੈ। ਬਾਥਰੂਮ ਕੇ ਵੀ ਕਾਫੀ ਪਾਣੀ ਭਰਿਆ ਹੋਇਆ ਹੈ ਇਥੋਂ ਤੱਕ ਕਿ ਬਾਥਰੂਮ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਸਫਾਈ ਵੀ ਨਹੀਂ ਹੈ।
ਏਅਰਪੋਰਟ ਦੀ ਸਾਫ ਸਫਾਈ ਵੱਲ ਧਿਆਨ: ਉਨ੍ਹਾਂ ਕਿਹਾ ਕਿ ਇਨ੍ਹਾਂ ਗੰਦਗੀ ਭਰਿਆ ਅੰਮ੍ਰਿਤਸਰ ਦਾ ਏਅਰਪੋਰਟ ਹੈ ਇਸ ਤੋਂ ਚੰਗਾ ਹੈ ਕਿ ਉਹ ਅੰਮ੍ਰਿਤਸਰ ਦੀ ਜਗ੍ਹਾ 'ਤੇ ਦਿੱਲੀ ਵਾਲੇ ਏਅਰਪੋਰਟ ਨੂੰ ਅਪਣਾਉ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਏਅਰਪੋਰਟ ਦੀ ਸਾਫ ਸਫਾਈ ਵੱਲ ਧਿਆਨ ਦਿੱਤਾ ਜਾਵੇ।
ਏਅਰਪੋਰਟ ਅਥਰੋਟੀ ਦੇ ਖਿਲਾਫ ਨਾਰੇਬਾਜੀ : ਇੱਥੇ ਦੱਸਣ ਯੋਗ ਹੈ ਕਿ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਰੋਜ਼ਾਨਾ ਹੀ ਬਹੁਤ ਸਾਰੇ ਸੈਲਾਨੀ ਦੂਰ ਦੁਰਾਡੇ ਦੀਆਂ ਜਹਾਜ਼ ਲੈ ਕੇ ਰਵਾਨਾ ਹੁੰਦੇ ਹਨ ਪਰ ਜਦੋਂ ਉਨ੍ਹਾਂ ਨੂੰ ਏਅਰਪੋਰਟ 'ਤੇ ਚੜਾਉਣ ਵਾਸਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਅੱਜ ਪਏ ਭਾਰੀ ਮੀਂਹ ਕਾਰਨ ਲੋਕਾਂ ਨੂੰ ਜਿੱਥੇ ਦਿੱਕਤਾਂ ਨਾਲ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਵੱਲੋਂ ਏਅਰਪੋਰਟ ਅਥਰੋਟੀ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ ਅਤੇ ਏਅਰਪੋਰਟ ਉੱਤੇ ਜੋ ਸਥਿਤੀ ਬਣੀ ਹੋਈ ਹੈ। ਉਸਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਕਰਨ ਦੀ ਗੱਲ ਵੀ ਕੀਤੀ ਗਈ।
ਏਅਰਪੋਰਟ 'ਤੇ ਚੜਾਉਣ ਆਏ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ:ਹੁਣ ਵੇਖਣਾ ਹੋਵੇਗਾ ਕਿ ਇਸ ਏਅਰਪੋਰਟ ਦਾ ਕੋਈ ਧਿਆਨ ਰੱਖ ਪਾਉਂਦਾ ਹੈ ਜਾਂ ਨਹੀਂ ਕਿਉਂਕਿ ਇਹ ਏਅਰਪੋਰਟ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੇ ਨਾਮ 'ਤੇ ਜਾਣਿਆ ਜਾਂਦਾ ਹੈ। ਇੱਥੇ ਰੋਜਾਨਾ ਦੀ ਗਿਣਤੀ 'ਚ ਕਈ ਸ਼ਰਧਾਲੂ ਦੇਸ਼ਾਂ ਤੇ ਵਿਦੇਸ਼ਾਂ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਵੀ ਪਹੁੰਚਦੇ ਹਨ। ਇੱਥੋਂ ਦੂਰ ਦੁਰਾਡਿਆਂ ਲਈ ਜਹਾਜ ਵੀ ਲੈਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੁਣ ਮੁਸ਼ਕਿਲ ਤੋਂ ਬਾਅਦ ਕੀ ਉਨ੍ਹਾਂ ਦਾ ਕੋਈ ਹੱਲ ਕੱਢਿਆ ਜਾਂਦਾ ਹੈ ਜਾਂ ਨਹੀਂ ।