ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿਛਲੀ ਦਿਨੀਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਬਿਆਨਾਂ ਦੇ ਅਧਾਰ 'ਤੇ ਦੋ ਟਰੈਵਲ ਏਜਟਾਂ ਦੇ ਉੱਤੇ ਮਾਮਲਾ ਦਰਜ ਕੀਤਾ ਹੈ। ਦਿਹਾਤੀ ਪੁਲਿਸ ਦੇ ਵੱਲੋਂ ਫਰਜ਼ੀ ਏਜੰਟਾਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਫਰਜ਼ੀ ਏਜੰਟਾਂ ਦੇ ਖਿਲਾਫ ਕਸਿਆ ਜਾ ਰਿਹਾ ਸ਼ਿਕੰਜਾ (Etv Bharat) ਡੀਐਸਪੀ ਧਰਮਿੰਦਰ ਕਲਿਆਣ ਨੇ ਦਿੱਤੀ ਜਾਣਕਾਰੀ
ਇਸੇ ਤਹਿਤ ਡੀਐਸਪੀ ਧਰਮਿੰਦਰ ਕਲਿਆਣ ਦਾ ਕਹਿਣਾ ਹੈ ਕਿ ਹਰਪ੍ਰੀਤ ਜੋ ਮਹਿਤਾ ਦਾ ਰਹਿਣ ਵਾਲਾ ਹੈ,ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਿਸ ਆਇਆ ਹੈ। ਇਸ ਨਾਲ ਦਿੱਲੀ ਦੇ ਏਜੰਟ ਨੇ ਗੱਲਬਾਤ ਕੀਤੀ ਸੀ। ਦਿੱਲੀ ਦੇ ਏਜੰਟ ਨੇ ਹਰਪ੍ਰੀਤ ਦੇ ਪਰਿਵਾਰ ਤੋਂ ਪੈਸੇ ਲਏ ਸਨ ਅਤੇ ਹਰਪ੍ਰੀਤ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ ਪਰ ਏਜੰਟ ਨੇ ਡੰਕੀ ਦੇ ਰੂਪ ਵਿੱਚ ਇਸ ਨੂੰ ਬਾਹਰ ਭੇਜਿਆ। ਗੈਰ-ਕਾਨੂੰਨੀ ਤਰੀਕੇ ਨਾਲ ਬਾਹਰ ਜਾਣ ਕਾਰਨ ਅਮਰੀਕਾ ਦੀ ਸਰਕਾਰ ਨੇ ਇਸ ਨੂੰ ਡਿਪੋਰਟ ਕਰ ਦਿੱਤਾ। ਅਸੀਂ ਦੋ ਏਜੰਟਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਹ ਦੋਵੇਂ ਏਜੰਟ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਦੋਵੇਂ ਬਾਹਰ ਹੀ ਬੈਠੇ ਹਨ, ਪਰ ਇੰਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜੋ ਵੀ ਏਜੰਟ ਗੈਰ-ਕਾਨੂੰਨੀ ਤਰੀਕੇ ਨਾਲ ਬੱਚਿਆਂ ਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕਰੇਗਾ, ਉਨ੍ਹਾਂ ਸਾਰਿਆਂ ਦੇ ਖਿਲਾਫ ਹੀ ਸਖ਼ਤ ਐਕਸ਼ਨ ਲਿਆ ਜਾਵੇਗਾ।
ਐੱਫਆਈਆਰ ਦੀ ਕਾਪੀ (Etv Bharat) ਇਨ੍ਹਾਂ ਏਜਟਾਂ ਨੇ ਇੱਕ ਨੰਬਰ 'ਤੇ ਅਮਰੀਕਾ ਭੇਜਣ ਦੇ ਲਈ ਦੋਵਾਂ ਨੌਜਵਾਨਾਂ ਤੋਂ 40 ਤੋਂ 50 ਲੱਖ ਰੁਪਏ ਲਏ ਸੀ ਪਰ ਨੌਜਵਾਨਾਂ ਨੂੰ ਡੰਕੀ ਰੂਟ ਦੇ ਰਾਹੀਂ ਅਮਰੀਕਾ ਭੇਜਿਆ ਗਿਆ ਸੀ। ਜਿਸ ਕਰਕੇ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਏਜੰਟਾਂ ਨੂੰ ਫੜਨ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ। ਡੀਐਸਪੀ ਨੇ ਕਿਹਾ ਕਿ ਜਿਹੜਾ ਵੀ ਏਜੰਟ ਨੌਜਵਾਨਾਂ ਨੂੰ ਨਜਾਇਜ਼ ਤਰੀਕੇ ਦੇ ਨਾਲ ਬਾਹਰ ਭੇਜੇਗਾ ਉਸ ਦੇ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾਣਗੀਆਂ।