ਅੰਮ੍ਰਿਤਸਰ: ਰੈਸਟੋਰੈਂਟ 'ਚ ਅਕਸਰ ਅਸੀਂ ਖਾਣ-ਪੀਣ ਅਤੇ ਆਪਣਿਆਂ ਨਾਲ ਸਮਾਂ ਬਿਤਾਉਣ ਲਈ ਜਾਂਦੇ ਹਾਂ ਪਰ ਜੇਕਰ ਅਸੀਂ ਰੈਸਟੋਰੈਂਟ 'ਚ ਸਾਨੂੰ ਬਰਗਰ ਦੀ ਥਾਂ ਗੋਲੀਆਂ ਖਾਣ ਨੂੂੰ ਮਿਲਣ ਤਾਂ ਤੁਸੀਂ ਕੀ ਕਰੋਗੇ। ਜੀ ਹਾਂ ਅਜਿਹਾ ਹੀ ਇੱਕ ਮਾਮਲਾ ਕੱਥੂਨੰਗਲ ਟੋਲ ਪਲਾਜ਼ਾ ਨੇੜੇ ਸਥਿਤ ਰੈਸਟੋਰੈਂਟ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਕ ਗਾਹਕ ਨੇ ਬਰਗਰ ਦਾ ਆਰਡਰ ਦਿੱਤਾ ਅਤੇ ਜਦੋਂ ਬਰਗਰ ਦਾ ਆਰਡਰ ਨਾ ਆਇਆ ਤਾਂ ਉਸ ਨੇ ਆਪਣਾ ਆਰਡਰ ਮੰਗਿਆ। ਦੋ ਵਾਰ ਆਰਡਰ ਮੰਗਣ 'ਤੇ ਰੈਸਟੋਰੈਂਟ ਮੈਨੇਜਰ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਸਾਥੀਆਂ ਨੂੰ ਵੀ ਬੁਲਾ ਲਿਆ। ਜਿਸ ਤੋਂ ਬਾਅਦ ਰੈਸਟੋਰੈਂਟ ਦੇ ਮੈਨੇਜਰ ਨੇ ਗਾਹਕ 'ਤੇ ਗੋਲੀਆਂ ਚਲਾ ਦਿੱਤੀਆਂ।
ਨੌਜਵਾਨ ਨੂੰ ਬਰਗਰ ਮੰਗਣਾ ਪਿਆ ਮਹਿੰਗਾ, ਬਰਗਰ ਦੇ ਬਦਲੇ ਮਿਲੀਆਂ ਗੋਲੀਆਂ... - amritsar restaurant firing - AMRITSAR RESTAURANT FIRING
AMRITSAR RESTAURANT FIRING : ਅੰਮ੍ਰਿਤਸਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਇਕ ਰੈਸਟੋਰੈਂਟ ਵਿੱਚ ਇੱਕ ਨੌਜਵਾਨ ਨੇ ਬਰਗਰ ਮੰਗਿਆ ਤਾਂ ਉੱਥੇ ਗੋਲੀਆਂ ਚੱਲ ਗਈਆਂ, ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ...
Published : Sep 8, 2024, 8:51 PM IST
|Updated : Sep 8, 2024, 9:21 PM IST
ਜ਼ਖਮੀ ਨੌਜਵਾਨ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ਼ ਲਈ ਦਾਖਲ ਕਰਵਾਇਆ ਜਾਂਦਾ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੀੜਤ ਦੇ ਪਿਤਾ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਜੰਡਿਆਲਾ ਵਿੱਚ ਮੌਜੂਦਾ ਸਰਪੰਚ ਹੈ। ਉਸ ਦਾ ਪੁੱਤਰ ਸੁਰਜੀਤ ਸਿੰਘ ਕੱਥੂਨੰਗਲ ਟੋਲ ਪਲਾਜ਼ਾ ਨੇੜੇ ਇੱਕ ਰੈਸਟੋਰੈਂਟ ਵਿੱਚ ਬਰਗਰ ਖਾਣ ਗਿਆ ਸੀ, ਜਿੱਥੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਉਸ ਦੇ ਪੱਤਰ ਦੀ ਬਾਂਹ ‘ਚੋਂ ਲੰਘ ਗਈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀ ਘਟਨਾ ਮੁੜ ਤੋਂ ਨਾ ਵਾਪਰੇ।
ਕੀ ਕਹਿੰਦੇ ਨੇ ਪੁਲਿਸ ਅਧਿਕਾਰੀ
ਇਸ ਦੌਰਾਨ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥੂਨੰਗਲ ਟੋਲ ਪਲਾਜ਼ਾ ਨਜ਼ਦੀਕ ਨਿੱਜੀ ਰੈਸਟੋਰੈਂਟ ਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਤੇ ਜਿਸ ਨੌਜਵਾਨ ਨੂੰ ਗੋਲੀ ਲੱਗੀ ਹੈ ਉਹ ਪਿੰਡ ਦੇ ਮੌਜੂਦਾ ਸਰਪੰਚ ਦਾ ਬੇਟਾ ਹੈ ਫਿਲਹਾਲ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਵੇਖਣਾ ਅਹਿਮ ਰਹੇਗਾ ਕਿ ਕਦੋਂ ਹਮਲਾ ਕਰਨ ਵਾਲੇ ਫੜੇ ਜਾਂਦੇ ਨੇ ਅਤੇ ਕਦੋਂ ਪੀੜਤ ਨੂੰ ਇਨਸਾਫ਼ ਮਿਲੇਗਾ।
- ਪੰਜਾਬ ਸਰਕਾਰ ਦਾ ਇੱਕ ਹੋਰ ਝਟਕਾ, ਪੈਟਰੋਲ-ਡੀਜ਼ਲ ਅਤੇ ਬਿਜਲੀ ਤੋਂ ਬਾਅਦ ਹੁਣ ਬੱਸਾਂ ਦਾ ਵਧਿਆ ਕਿਰਾਇਆ - BUS FARE INCREASED IN PUNJAB
- ਜੇਲ੍ਹ 'ਚ ਕੈਦੀ ਦੀ ਮੌਤ 'ਤੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ, ਪੁਲਿਸ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ - death of the prisoner in the jail
- ਮਹਾਰਾਸ਼ਟਰ ਤੋਂ ਪੰਜਾਬ 'ਚ ਹੋ ਰਹੀ ਨਾਜਾਇਜ਼ ਹਥਿਆਰਾਂ ਦੀ ਤਸਕਰੀ, ਇੱਕ ਮੁਲਜ਼ਮ ਪੁਲਿਸ ਵਲੋਂ ਕਾਬੂ - Illegal pistols Punjab Maharashtra