ਪੰਜਾਬ

punjab

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਅੰਮ੍ਰਿਤਸਰ ਪੁਲਿਸ ਸਖ਼ਤ, ਨਵੇਂ ਕਾਨੂੰਨ ਲਾਗੂ ਕਰਨ ਲਈ ਵਧਾਏ ਹੋਰ 20 ਦਿਨ - Amritsar police issued challans

By ETV Bharat Punjabi Team

Published : Aug 1, 2024, 12:38 PM IST

ਦੇਸ਼ ਭਰ ਵਿੱਚ ਅੱਜ ਤੋਂ ਨਵੇਂ ਕਾਨੂੰਨ ਲਾਗੂ ਹੋਣੇ ਸਨ, ਪਰ ਹੁਣ ਇਹ ਤਰੀਕ 20 ਦਿਨ ਹੋਰ ਅੱਗੇ ਕਰ ਦਿੱਤੀ ਗਈ ਹੈ। ਦੂਜੇ ਪਾਸੇ, ਅੱਜ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟੇ। ਉਨ੍ਹਾਂ ਲੋਕਾਂ ਨੂੰ ਸਖ਼ਤ ਕਾਨੂੰਨਾਂ ਸਬੰਧੀ ਜਾਣਕਾਰੀ ਵੀ ਦਿੱਤੀ।

violated traffic rules
ਦੇਸ਼ 'ਚ ਅੱਜ ਤੋਂ ਨਵੇਂ ਟ੍ਰੈਫਿਕ ਰੂਲ ਅੱਜ ਤੋਂ ਲਾਗੂ (ETV BHARAT PUNJAB)

ਅੰਮ੍ਰਿਤਸਰ ਪੁਲਿਸ ਨੇ ਕੱਟੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ (ETV BHARAT PUNJAB)

ਅੰਮ੍ਰਿਤਸਰ: ਦੇਸ਼ ਭਰ ਵਿੱਚ ਅੱਜ ਨਵੇਂ ਸੜਕ ਆਵਾਜਾਈ ਕਾਨੂੰਨ ਲਾਗੂ ਕੀਤੇ ਗਏ ਹਨ। ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਿਹਾ ਹੈ। ਅੱਜ ਸਵੇਰ ਤੋਂ ਹੋ ਰਹੀ ਲਗਾਤਾਰ ਮੀਂਹ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਨਵੇਂ ਕਾਨੂੰਨ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਸੜਕਾਂ ਉੱਤੇ ਰਿਹਾ। ਅੰਮ੍ਰਿਤਸਰ ਟ੍ਰੈਫਿਕ ਦੇ ਏਸੀਪੀ ਵਰਿੰਦਰ ਕੁਮਾਰ ਆਪਣੀ ਟੀਮ ਦੇ ਨਾਲ ਐਲੀਵੇਟਿਡ ਰੋਡ ਦੇ ਉੱਤੇ ਰਡਾਰ ਲਗਾ ਕੇ ਖੜ੍ਹੇ ਹੋਏ ਅਤੇ ਓਵਰ ਸਪੀਡ ਵਾਹਨਾਂ ਦੇ ਚਲਾਣ ਕੱਟੇ।

ਪੰਜਾਬ ਸਰਕਾਰ ਦੀਆਂ ਹਦਾਇਤਾਂ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਨਵੇਂ ਕਾਨੂੰਨ ਦੀਆਂ ਪਾਲਣਾ ਨੂੰ ਲੈ ਕੇ ਅੱਜ ਅਸੀਂ ਸੜਕਾਂ ਦੇ ਉੱਤੇ ਉਤਰੇ ਹਾਂ, ਉਹਨਾਂ ਕਿਹਾ ਕਿ ਅੱਜ ਐਲੀਵੇਟਡ ਰੋਡ ਦੇ ਉੱਤੇ ਪੁਲਿਸ ਵੱਲੋਂ ਰਡਾਰ ਲਗਾਈ ਗਈ ਹੈ, ਜਿਸ ਨੂੰ ਦੂਰਬੀਨ ਵੀ ਕਿਹਾ ਜਾਂਦਾ ਹੈ। ਇਸ ਵਿੱਚ ਪਤਾ ਲੱਗਦਾ ਹੈ ਕਿ ਕਿਹੜੀ ਗੱਡੀ 50 ਤੋਂ ਵੱਧ ਸਪੀਡ ਉੱਤੇ ਚੱਲ ਰਹੀ ਹੈ ਅਤੇ ਉਹ ਗੱਡੀ ਇਸ ਵਿੱਚ ਕੈਦ ਹੋ ਜਾਂਦੀ ਹੈ । ਇਸ ਤੋਂ ਬਾਅਦ ਪੁਲਿਸ ਵੱਲੋਂ ਓਵਰਸਪੀਡ ਗੱਡੀ ਨੂੰ ਰੋਕ ਕੇ ਚਲਾਨ ਕੱਟਿਆ ਜਾਂਦਾ ਹੈ ਅਤੇ ਲੋਕਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਿ ਤੇਜ਼ ਰਫਤਾਰ ਗੱਡੀ ਨਾ ਚਲਾਓ ਇਸ ਨਾਲ ਐਕਸੀਡੈਂਟ ਹੋਣ ਦਾ ਖਤਰਾ ਹੈ।

ਜ਼ੁਰਮਾਨੇ ਦੇ ਨਾਲ ਤਿੰਨ ਸਾਲ ਦੀ ਸਜ਼ਾ: ਪੁਲਿਸ ਨੇ ਆਖਿਆ ਕਿ ਜਿਹੜੇ ਲੋਕ ਹੈਲਮਟ ਜਾਂ ਸੀਟ ਬੈਲਟ ਨਹੀਂ ਲਗਾਉਂਦੇ ਅਤੇ ਜਿੰਨਾਂ ਨੇ ਗੱਡੀਆਂ ਉੱਤੇ ਕਾਲੀਆਂ ਫਿਲਮਾਂ ਲੱਗੀਆਂ ਹਨ, ਉਹਨਾਂ ਦੀਆਂ ਗੱਡੀਆਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ ਅਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ। ਪੁਲਿਸ ਮੁਤਾਬਿਕ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਟੂ ਵੀਹਲਰ ਜਾਂ ਫੋਰ ਵੀਹਲਰ ਲੈ ਕੇ ਸੜਕਾਂ ਉੱਤੇ ਉੱਤਰ ਰਹੇ ਹਨ, ਅੱਜ ਉਹਨਾਂ ਨੂੰ ਪਹਿਲੇ ਦਿਨ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਮਝਾਇਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਉਹ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦੇ ਹਨ ਕਿ ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਦੇਵੋ ਨਹੀਂ ਤਾਂ ਭਾਰੀ ਜ਼ੁਰਮਾਨੇ ਦੇ ਨਾਲ ਤਿੰਨ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।

ABOUT THE AUTHOR

...view details