ਅੰਮ੍ਰਿਤਸਰ: ਨਵੇਂ ਸਾਲ ਦੀ ਆਮਦ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਕੀਤੀ ਗਈ ਹੈ। ਪੂਰੀ ਤਰ੍ਹਾਂ ਸਖ਼ਤਾਈ ਦੇ ਨਾਲ ਸ਼ਹਿਰ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਪੁਲਿਸ ਵਲੋਂ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਜਿਸ ਦੇ ਚਲਦੇ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਵਿੱਚ ਰੈਡ ਅਲਰਟ ਦੇ ਤਹਿਤ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਨਾਕਾਬੰਦੀ ਕਰ ਆਉਣ ਜਾਣ ਵਾਲੇ ਵੀਹਕਲਾਂ ਦੀ ਚੈਕਿੰਗ ਕੀਤੀ ਗਈ।
ਨਵੇਂ ਸਾਲ ਦੀ ਆਮਦ ਨੂੰ ਲੈ ਕੇ ਪੁਲਿਸ ਨੇ ਨਾਕਾਬੰਦੀ ਕਰਕੇ ਰੈਡ ਅਲਰਟ ਕੀਤਾ ਜਾਰੀ, ਦੇਖੋ ਖਾਸ ਰਿਪੋਰਟ - CHECKING
ਸ਼ਹਿਰ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ।
Published : Dec 31, 2024, 10:38 PM IST
ਇਸ ਮੌਕੇ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਸਿਟੀ ਵਿੱਚ ਵੱਖ-ਵੱਖ ਪਲੈਨ ਤਹਿਤ ਨਾਕਾਬੰਦੀ ਕੀਤੀ ਜਾਂਦੀ ਹੈ। ਇਸ ਟਾਈਮ ਥਾਣਾ ਸਿਵਲ ਲਾਈਨ ਦੇ ਏਰੀਏ ਵਿੱਚ ਨਾਵਲਟੀ ਚੌਕ ਵਿੱਚ ਰੈਡ ਅਲਰਟ ਤਹਿਤ ਨਾਕਾ ਲਗਾਇਆ ਗਿਆ ਹੈ। ਇਹਦੇ ਵਿੱਚ ਅਸੀਂ ਜੋ ਵੀ ਸ਼ੱਕੀ ਵਿਅਕਤੀ ਦੇ ਗੱਡੀਆਂ ਨੇ ਵਹੀਕਲ ਨੇ ਉਨ੍ਹਾਂ ਸਾਰਿਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਲਾਅ ਦੀ ਟ੍ਰੈਫਿਕ ਨਿਯਮਾਂ ਦੀ ਇੰਪਲੀਮੈਂਟੇਸ਼ਨ ਵਾਸਤੇ ਜਾਣੂ ਕਰਵਾਇਆ ਜਾਂਦਾ ਹੈ ਤੇ ਜੋ ਵੀ ਟ੍ਰੈਫਿਕ ਦੀ ਉਲੰਘਣਾ ਕਰਦਾ ਹੈ, ਉਸ ਦਾ ਚਲਾਣ ਕੱਟਿਆ ਜਾਂਦਾ ਹੈ ਜਾਂ ਬਣਦੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਹੈ।
ਸਿਵਲ ਲਾਈਨ ਦੇ ਏਰੀਆ ਵਿਚ 20 ਜਗ੍ਹਾ 'ਤੇ ਨਾਕਾ ਬੰਦੀ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਖ਼ਤੀ ਹੈ ਇਹ ਸਾਡਾ ਰੈਗੂਲਰ ਪ੍ਰੋਸੀਜਰ ਹੈ ਪਰ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸ਼ਰਧਾਲੂ ਗੁਰੂ ਘਰ ਨਤਮਸਤਕ ਹੋਣ ਲਈ ਆਉਂਦੇ ਹਨ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸ਼ਹਿਰ ਵਿਚ ਅਮਨ ਸ਼ਾਂਤੀ ਬਣਾਏ ਰੱਖਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਟ੍ਰੈਫਿਕ ਜਾਮ ਨਾ ਲੱਗਣ 'ਤੇ ਟ੍ਰੈਫਿਕ ਰੈਗੂਲਰ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਥਾਣਾ ਸਿਵਲ ਲਾਈਨ ਦੇ ਏਰੀਆ ਵਿੱਚ 20 ਜਗ੍ਹਾ 'ਤੇ ਨਾਕਾ ਬੰਦੀ ਕੀਤੀ ਗਈ ਹੈ। ਇਹਦੇ ਵਿੱਚ ਬਾਜ਼ਾਰਾਂ 'ਚ ਵੀ ਕਾਫੀ ਰਸ਼ ਰਹਿਣਾ ਹੈ। ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਹੈਲਮੈਟ ਦੀ ਵਰਤੋਂ ਕਰਨ ਆਪਣੇ ਜੋ ਕਾਗਜ਼ ਹਨ ਉਹ ਪੂਰੇ ਰੱਖਣ ਅਗਰ ਕਿਤੇ ਵੀ ਚੈੱਕ ਕੀਤਾ ਜਾਂਦਾ ਹੈ ਤਾਂ ਉਹ ਪ੍ਰੋਪਰ ਨਾਕਾ ਪਾਰਟੀ ਦੀ ਪੁਲਿਸ ਉਨ੍ਹਾਂ ਚੈਕਿੰਗ ਕਰੇਗੀ ਅਤੇ ਬਾਕੀ ਜੋ ਸ਼ਰਾਰਤੀ ਅਨਸਰ ਹਨ, ਉਨ੍ਹਾਂ ਨਾਲ ਹਰ ਪੱਖੋਂ ਸਖ਼ਤੀ ਨਾਲ ਨਜਿੱਠਿਆ ਜਾਵੇਗਾ।