ਪੰਜਾਬ

punjab

ETV Bharat / state

ਰਾਜਾ ਵੜਿੰਗ ਨੇ ਕਿਸਾਨੀ ਮਾਮਲੇ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ 'ਤੇ ਕੀਤਾ ਵੱਡਾ ਹਮਲਾ, ਕਿਹਾ- ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੂਬਾ 'ਤੇ ਕੇਂਦਰ ਸਰਕਾਰ ਹੈ ਜ਼ਿੰਮੇਵਾਰ - RAJA WARRING IN LUDHIANA

ਚੋਣਾਂ ਲਈ ਪ੍ਰਚਾਰ ਕਰਨ ਪਹੁੰਚੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਗਰ ਨਿਗਮ ਚੋਣਾਂ 'ਚ ਆਪਣਾ ਮੁੜ ਤੋਂ ਮੇਅਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।

AMARINDER SINGH RAJA WARRING
ਕੇਂਦਰ ਤੇ ਸੂਬਾ ਸਰਕਾਰ 'ਤੇ ਕੀਤਾ ਵੱਡਾ ਹਮਲਾ (ETV Bharat (ਲੁਧਿਆਣਾ, ਪੱਤਰਕਾਰ))

By ETV Bharat Punjabi Team

Published : 5 hours ago

ਲੁਧਿਆਣਾ:ਲੁਧਿਆਣਾ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਕਰਨ ਪਹੁੰਚੇ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਡੁਗਰੀ ਸਥਿਤ ਪ੍ਰਚਾਰ ਕੀਤਾ ਤਾਂ ਉੱਥੇ ਹੀ ਉਨ੍ਹਾਂ ਨੇ ਨਗਰ ਨਿਗਮ 'ਚ ਆਪਣਾ ਮੁੜ ਤੋਂ ਮੇਅਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨੀ ਮਾਮਲਿਆਂ 'ਤੇ ਕੇਂਦਰ ਸਰਕਾਰ 'ਤੇ ਵੀ ਵੱਡਾ ਹਮਲਾ ਕੀਤਾ ਹੈ।

ਨਗਰ ਨਿਗਮ ਚੋਣਾਂ ਲਈ ਕਾਂਗਰਸ ਤਿਆਰ ਬਰ ਤਿਆਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਲਈ ਕਾਂਗਰਸ ਤਿਆਰ ਬਰ ਤਿਆਰ ਹੈ ਅਤੇ ਉਨ੍ਹਾਂ ਆਪਣੇ 95 ਵਾਰਡਾਂ 'ਤੇ ਉਮੀਦਵਾਰ ਉਤਾਰੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਦਸ਼ਾ ਸਾਹਮਣੇ ਆਈ ਸੀ। ਇਹੀ ਨਹੀਂ ਵਿਰੋਧੀਆਂ ਵੱਲੋਂ ਲੁਧਿਆਣਾ ਤੋਂ ਗਾਇਬ ਰਹਿਣ ਦੇ ਚੁੱਕੇ ਸਵਾਲਾਂ 'ਤੇ ਵੀ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਤੁਸੀਂ ਸਭ ਭਲੀ-ਭਾਂਤ ਜਾਣਦੇ ਹੋ। ਪੰਜਾਬ ਦੇ ਵਿੱਚ ਹੋਈਆਂ ਬਾਏ ਇਲੈਕਸ਼ਨ ਅਤੇ ਹੋਰ ਵੀ ਪ੍ਰੋਗਰਾਮਾਂ ਨੂੰ ਦੇਖਣਾ ਹੁੰਦਾ ਹੈ। ਕਿਹਾ ਕਿ ਉਨ੍ਹਾਂ ਦੇ ਸਿਰ ਪੰਜਾਬ ਦੀ ਜਿੰਮੇਵਾਰੀ ਹੈ। ਕਿਹਾ ਕੀ ਵਿਰੋਧੀਆਂ ਵੱਲੋਂ ਜੋ ਸਵਾਲ ਚੁੱਕੇ ਜਾ ਰਹੇ ਹਨ, ਉਹ ਆਪਣੀ ਕਾਰਜ ਸ਼ੈਲੀ ਬਾਰੇ ਦੱਸਣ।

ਕੇਂਦਰ ਅਤੇ ਸੂਬਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਸਾਨੀ ਮਾਮਲਿਆਂ 'ਤੇ ਬੋਲਦੇ ਹੋਏ ਕੇਂਦਰ ਅਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਕੂਚ ਕਰਨਾ ਚਾਹੁੰਦੇ ਹਨ ਤਾਂ ਕੇਂਦਰ ਸਰਕਾਰ ਉਨ੍ਹਾਂ ਨੂੰ ਰੋਕਦੀ ਕਿਉਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੂਬਾ 'ਤੇ ਕੇਂਦਰ ਸਰਕਾਰ ਨੂੰ ਜਿੰਮੇਵਾਰ ਦੱਸਿਆ ਹੈ।

ਨਵੀਆਂ ਗਰੰਟੀਆਂ ਦਾ ਸ਼ੋਸ਼ਾ

ਉਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਮਿਹਰ ਬਣਾਉਣ ਨੂੰ ਲੈ ਕੇ ਦਿੱਤੀਆਂ ਪੰਜ ਗਰੰਟੀਆਂ 'ਤੇ ਵੀ ਬੋਲਦੇ ਹੋਏ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੋ ਪਹਿਲਾਂ ਆਮ ਆਦਮੀ ਪਾਰਟੀ ਨੇ ਹਜ਼ਾਰ ਰੁਪਏ ਮਹਿਲਾਵਾਂ ਨੂੰ ਦੇਣ ਦੀ ਗਰੰਟੀ ਕੀਤੀ ਸੀ, ਉਹ ਹਾਲੇ ਤੱਕ ਪੂਰੀ ਨਹੀਂ ਹੋਈ ਅਤੇ ਹੁਣ ਨਵੀਆਂ ਗਰੰਟੀਆਂ ਦਾ ਸ਼ੋਸ਼ਾ ਦਿੱਤਾ ਜਾ ਰਿਹਾ ਹੈ।

ABOUT THE AUTHOR

...view details