ਲੁਧਿਆਣਾ:ਸ਼੍ਰੋਮਣੀ ਅਕਾਲੀ ਦਲ ਜਿੱਥੇ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਰੁੱਸੇ ਹੋਏ ਲੀਡਰਾਂ ਨੂੰ ਮਨਾਉਣ ਦੇ ਵਿੱਚ ਜੁਟਿਆ ਹੋਇਆ ਹੈ। ਉੱਥੇ ਹੀ ਬੀਤੇ ਦਿਨੀ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਘਰ ਵਾਪਸੀ ਤੋਂ ਬਾਅਦ ਅਕਾਲੀ ਦਲ ਸੰਯੁਕਤ 'ਚ ਦੋਫਾੜ ਪੈ ਗਿਆ ਹੈ। ਇੱਕ ਪਾਸੇ ਕੁਝ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਵਾਪਸੀ ਦਾ ਹਿਮਾਇਤ ਕਰ ਰਹੇ ਨੇ, ਉੱਥੇ ਹੀ ਕੁਝ ਲੀਡਰਾਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਉਥੇ ਹੀ ਇਸ ਸਬੰਧੀ ਬੀਤੇ ਦਿਨੀ ਜਲੰਧਰ ਦੇ ਵਿੱਚ ਅਕਾਲੀ ਦਲ ਸੰਯੁਕਤ ਦੇ ਆਗੂਆਂ ਦੀ ਮੀਟਿੰਗ ਵੀ ਹੋਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਰਲੇਵੇ ਦਾ ਸਭ ਤੋਂ ਜਿਆਦਾ ਵਿਰੋਧ ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਅਤੇ ਕੈਬਨਿਟ ਮੰਤਰੀ ਰਹੇ ਜਗਦੀਸ਼ ਗਰਚਾ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਇਸ ਰਲੇਵੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਿਹੜੀ ਸੌ ਸਾਲ ਤੋਂ ਪੁਰਾਨੀ ਪਾਰਟੀ ਸਾਡੀ ਪਾਰਟੀ ਵੱਲੋਂ ਖਾ ਕੇ ਫੈਸਲਾ ਕੀਤਾ ਗਿਆ ਸੀ। ਉਹ ਅੱਜ ਵੀ ਉਸੇ ਸਿਧਾਂਤ 'ਤੇ ਖੜੇ ਹਨ। ਜਦੋਂ ਕਿ ਸੁਖਦੇਵ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਖੁਦ ਇਸ ਕਸਮ ਤੋਂ ਮੁੱਕਰਦੇ ਹੋਏ ਵਿਖਾਈ ਦੇ ਰਹੇ ਹਨ। ਗਰਚਾ ਦੇ ਮੁਤਾਬਿਕ 10 ਤੋਂ 15 ਆਗੂ ਅਜਿਹੇ ਹਨ ਜੋ ਇਸ ਰਲੇਵੇ ਤੋਂ ਖੁਸ਼ ਨਹੀਂ ਹਨ ਅਤੇ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਹਨ।
ਸਿਧਾਂਤ ਦੇ ਉਲਟ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਜਗਦੀਸ਼ ਗਰਚਾ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਦੇਵ ਸਿੰਘ ਢੀਂਡਸਾ ਅਲੱਗ ਹੋਏ ਸਨ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਨਾਂ ਨੇ ਕਸਮ ਖਾਦੀ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਇਆ ਜਾਵੇਗਾ ਅਤੇ ਐਸ ਜੀ ਪੀ ਸੀ ਤੋਂ ਵੀ ਉਹਨਾਂ ਦੇ ਕਬਜ਼ੇ ਨੂੰ ਹਟਵਾਇਆ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਉਹਨਾਂ ਨੇ ਕਦੇ ਵੀ ਸਵੀਕਾਰ ਨਹੀਂ ਕੀਤੀ। ਸੁਖਦੇਵ ਢੀਡਸਾ ਅਤੇ ਪਰਮਿੰਦਰ ਢੀਡਸਾ ਵੱਲੋਂ ਖੁਦ ਇਹ ਗੱਲ ਕਬੂਲੀ ਗਈ ਸੀ ਅਤੇ ਕਿਹਾ ਗਿਆ ਸੀ ਪਰ ਉਹਨਾਂ ਕਿਹਾ ਕਿ ਬੀਤੇ ਦਿਨੀ ਜੋ ਦੋਵਾਂ ਹੀ ਆਗੂਆਂ ਵੱਲੋਂ ਅਕਾਲੀ ਦਲ ਦੇ ਵਿੱਚ ਮੁੜ ਵਾਪਸ ਜਾਣ ਦਾ ਫੈਸਲਾ ਕੀਤਾ ਹੈ ਉਹ ਉਸ ਦੇ ਖਿਲਾਫ ਹਨ ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣੇ ਸਿਧਾਂਤ ਤੇ ਖੜੇ ਹਨ। ਗਰਚਾ ਨੇ ਕਿਹਾ ਕਿ ਸਾਡਾ ਸਭ ਤੋਂ ਵੱਡਾ ਸਿਧਾਂਤ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਵਾਉਣਾ ਸੀ, ਪਰ ਇਸ ਕਸਮ ਤੇ ਉਹ ਖਰੇ ਨਹੀਂ ਉਤਰੇ।
20 ਸਾਲ ਤੋਂ ਘਰ ਬੈਠੇ ਗਰਚਾ:ਜਗਦੀਸ਼ ਗਰਚਾ ਨੇ ਕਿਹਾ ਹੈ ਕਿ ਉਹਨਾਂ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚੰਗੇ ਸਬੰਧ ਰਹੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ ਸੀ ਉਦੋਂ ਹੀ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਅਤੇ ਸੁਖਬੀਰ ਦੀ ਪ੍ਰਧਾਨਗੀ ਨੂੰ ਉਹਨਾਂ ਨੇ ਕਦੇ ਸਵੀਕਾਰ ਨਹੀਂ ਕੀਤਾ ਸੀ। ਇਸੇ ਕਰਕੇ ਉਹ ਪਿਛਲੇ 20 ਸਾਲ ਤੋਂ ਚੁੱਪ ਚਾਪ ਘਰ ਬੈਠੇ ਸਨ। ਉਹਨਾਂ ਨੇ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਇਸ ਗੱਲ ਦਾ ਵਿਰੋਧ ਨਹੀਂ ਕੀਤਾ, ਕਿਉਂਕਿ ਉਹ ਉਹਨਾਂ ਦਾ ਮਾਣ ਰੱਖਦੇ ਸਨ। ਪਰ ਹੁਣ ਉਹਨਾਂ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਉਹਨਾਂ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਪਹਿਲਾਂ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਜਾਇਆ ਕਰਦੇ ਸਨ ਹਰ ਮਹੀਨੇ ਉਹਨਾਂ ਦੀ ਮੀਟਿੰਗ ਹੁੰਦੀ ਸੀ।