ਲੁਧਿਆਣਾ:ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਸ ਦੌਰਾਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਘੇਰ ਰਹੀਆਂ ਹਨ। ਇਸ ਵਿਚਕਾਰ ਸੁਖਪਾਲ ਖਹਿਰਾ ਵੱਲੋਂ ਬੀਤੇ ਦਿਨੀ ਪਰਵਾਸੀਆਂ 'ਤੇ ਦਿੱਤੇ ਬਿਆਨ ਨੂੰ ਲੈ ਕੇ ਹੁਣ ਸਿਆਸਤ ਗਰਮਾ ਗਈ ਹੈ। ਇਸ ਲਈ ਜਿੱਥੇ ਇੱਕ ਪਾਸੇ ਭਾਜਪਾ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਲੀਡਰ ਕੇਪੀ ਰਾਣਾ ਨੇ ਇਸ ਸਬੰਧੀ ਸਫਾਈ ਪੇਸ਼ ਕੀਤੀ ਹੈ।
ਰਾਣਾ ਕੇਪੀ ਨੇ ਦਿੱਤੀ ਸਫਾਈ:ਇਸ ਤੋਂ ਪਹਿਲਾਂ ਕੇਪੀ ਰਾਣਾ ਵੱਲੋਂ ਅੱਜ ਲੁਧਿਆਣੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਇਸ ਦੌਰਾਨ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਸੁਖਪਾਲ ਖਹਿਰਾ ਨੇ ਪ੍ਰਵਾਸੀਆਂ ਬਾਰੇ ਜੋ ਗੱਲ ਕਹੀ ਹੈ ਉਸ ਨੂੰ ਉਹ ਕਿਵੇਂ ਦੇਖਦੇ ਹਨ ਤਾਂ ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਦਾ ਇਹ ਆਪਣਾ ਨਿੱਜੀ ਬਿਆਨ ਹੋ ਸਕਦਾ ਹੈ ਪਰ ਪਾਰਟੀ ਪੱਧਰ ਤੇ ਉਹ ਪੰਜਾਬ ਦੇ ਪਾਰਟੀ ਪ੍ਰਚਾਰਕ ਹਨ ਉਹਨਾਂ ਕਿਹਾ ਕਿ ਉਹ ਪ੍ਰਵਾਸੀ ਭਾਈਚਾਰੇ ਦੀ ਦਿਲ ਤੋਂ ਇੱਜਤ ਕਰਦੇ ਹਨ ਉਹਨਾਂ ਕਿਹਾ ਕਿ ਉਹ ਸਾਡਾ ਅਟੁਟ ਅੰਗ ਹਨ। ਜਿਸ ਤਰ੍ਹਾਂ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਮਿਹਨਤ ਕਰਦੇ ਹਨ ਮਾਈਗ੍ਰੇਸ਼ਨ ਪੰਜਾਬੀਆਂ ਦੀ ਵੱਡੀ ਗਿਣਤੀ ਦੇ ਵਿੱਚ ਹੋ ਰਹੀ ਹੈ ਇਸੇ ਤਰ੍ਹਾਂ ਪ੍ਰਵਾਸੀ ਭਾਈਚਾਰਾ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਆ ਕੇ ਵੱਸ ਰਿਹਾ ਹੈ ਕੰਮ ਕਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਖੇਤੀ ਅਤੇ ਹੋਰ ਵੀ ਕਈ ਕੰਮ ਉਹਨਾਂ 'ਤੇ ਨਿਰਭਰ ਕਰਦੇ ਨੇ ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸੁਖਪਾਲ ਖਹਿਰਾ ਦੇਸ਼ ਬਿਆਨ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਪਰ ਪ੍ਰਵਾਸੀ ਇਸ ਸਬੰਧੀ ਉਹਨਾਂ ਦੀ ਪਾਰਟੀ ਦਾ ਸਟੈਂਡ ਸਾਫ ਹੈ।