ਲੁਧਿਆਣਾ: ਸਾਹਨੇਵਾਲ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਐਗਜੀਬਿਸ਼ਨ ਲੱਗ ਰਹੀਆਂ ਹਨ । ਇਸੇ ਦੇ ਤਹਿਤ ਪੰਜਾਬ ਦੀ ਸਭ ਤੋਂ ਵੱਡੀ ਇੰਟੀਰੀਅਲ ਅਤੇ ਐਕਸਟੀਰੀਅਰ ਐਕਸਪੋ ਦਾ ਪ੍ਰਬੰਧ ਕਰਵਾਇਆ ਗਿਆ । ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਲੁਧਿਆਣਾ ਦਾ ਮਾਣ ਹੋਰ ਉੱਚਾ ਕਰਨ ਵਾਲੀ ਮਿਸ ਇੰਡੀਆ ਰਹਿ ਚੁੱਕੀ ਤੇ ਦਿੱਲੀ ਬਸਤੀ ਵਿਕਾਸ ਬੋਰਡ ਦੀ ਵਾਈਸ ਚੇਅਰਪਰਸਨ ਰਿਸ਼ਿਤਾ ਰਾਣਾ ਵੱਲੋਂ ਹਿੱਸਾ ਲਿਆ ਗਿਆ ਅਤੇ ਇਸ ਦੌਰਾਨ ਕ੍ਰਿਸਟਲ ਵੱਲੋਂ ਨਵੇਂ ਪ੍ਰੋਡਕਟ ਲਾਂਚ ਕੀਤੇ ਗਏ ਤੇ ਨਾਲ ਹੀ ਕੌਮੀ ਖੇਡਾਂ ਦੇ ਵਿੱਚ ਯੋਗਦਾਨ ਪਾਉਣ ਵਾਲੇ ਅਤੇ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ।
ਅਦਾਕਾਰਾ ਰਿਸ਼ਿਤਾ ਰਾਣਾ ਨੇ ਕੌਂਮੀ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਨਵੇਂ ਪ੍ਰੋਡਕਟ ਬਣੇ ਲੋਕਾਂ ਦੀ ਖਿੱਚ ਦਾ ਕੇਂਦਰ - ਮਿਸ ਇੰਡੀਆ ਰਿਸ਼ਿਤਾ ਰਾਣਾ
ਕੌਮੀ ਖੇਡਾਂ ਦੇ ਵਿੱਚ ਯੋਗਦਾਨ ਪਾਉਣ ਵਾਲੇ ਅਤੇ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਮਿਸ ਇੰਡੀਆ ਰਹਿ ਚੁੱਕੀ ਤੇ ਦਿੱਲੀ ਬਸਤੀ ਵਿਕਾਸ ਬੋਰਡ ਦੀ ਵਾਈਸ ਚੇਅਰਪਰਸਨ ਰਿਸ਼ਿਤਾ ਰਾਣਾ ਵੱਲੋਂ ਸਨਮਾਨਿਤ ਕੀਤਾ ਗਿਆ ।

Published : Feb 5, 2024, 11:10 AM IST
ਨਵੇਂ ਪ੍ਰੋਡਕਟਾਂ ਬਾਰੇ ਜਾਣਕਾਰੀ: ਇਸ ਦੌਰਾਨ ਕ੍ਰਿਸਟਲ ਗਰੁੱਪ ਦੇ ਚੇਅਰਮੈਨ ਨੇ ਆਪਣੇ ਨਵੇਂ ਪ੍ਰੋਡਕਟਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਸਾਡੇ ਖਿਡਾਰੀ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਹਨ । ਉਹ ਪੰਜਾਬ ਦਾ ਮਾਣ ਪੂਰੇ ਦੇਸ਼ ਦੇ ਵਿੱਚ ਵਧਾ ਰਹੇ ਹਨ । ਕੌਮੀ ਖੇਡਾਂ ਦੇ ਵਿੱਚ ਉਹਨਾਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਹੈ । ਜਿਸ ਕਰਕੇ ਅੱਜ ਵੱਖ-ਵੱਖ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਰ ਆਰ ਆਰ ਪ੍ਰੋਡਕਸ਼ਨ ਵੱਲੋਂ ਪੰਜਾਬੀ ਫਿਲਮ ਇੰਡਸਟਰੀ 'ਚ ਨਵੇਂ ਚਾਹਿਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ । ਉਨ੍ਹਾ ਦੀ ਹੌਂਸਲਾ ਅਫਜ਼ਾਈ ਕੀਤੀ ਜਾਵੇਗੀ, ਇਸੇ ਸਬੰਧ ਚ 8 ਫਰਵਰੀ ਨੂੰ ਆਰ ਆਰ ਆਰ ਪ੍ਰੋਡਕਸ਼ਨ ਹਾਊਸ ਵੱਲੋਂ ਫਿਲਮ ਖਿਡਾਰੀ ਦੀ ਸਟਾਰਕਾਸਟ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਤੇ ਨਾਲ ਹੀ ਫਿਲਮ ਦੀ ਪ੍ਰਮੋਸ਼ਨ ਵੀ ਕੀਤੀ ਜਾਵੇਗੀ।
- ਅੰਮ੍ਰਿਤਸਰ ਹੈਰੀਟੇਜ ਸਟਰੀਟ 'ਤੇ ਹੁਣ ਨਹੀਂ ਹੋਵੇਗੀ ਪ੍ਰੀ-ਵੈਡਿੰਗ ਸ਼ੂਟ, ਰੀਲਾਂ ਬਣਾਉਣ 'ਤੇ ਵੀ ਲਗਾਈ ਪਾਬੰਦੀ, ਜਾਣੋਂ ਮਾਮਲਾ
- ਜਗਰਾਓਂ ਦੇ PDFA ਮੇਲੇ 'ਚ ਫਿਰੋਜ਼ਪੁਰ ਦੀ ਮੱਝ ਨੂੰ ਮਿਲਿਆ ਪਹਿਲਾ ਇਨਾਮ, ਬਣੀ ਪੰਜਾਬ ਦੀ ਬਿਊਟੀ
- ਪੰਜਾਬ ਦੇ ਕਲਾਸ-1 ਖਿਡਾਰੀਆਂ ਨੂੰ ਮਿਲੀ ਸਰਕਾਰੀ ਨੌਕਰੀ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਸਮੇਤ 7 ਖਿਡਾਰੀ DSP ਤੇ 4 PCS ਨਿਯੁਕਤ
ਇਹ ਦੌਰਾਨ ਐਕਸਪੋ ਦੇ ਵਿੱਚ ਇੰਟੀਰੀਅਰ ਅਤੇ ਐਕਸਟੀਰੀਅਰ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਆਧੁਨਿਕ ਟਰੈਂਡ ਦੇ ਪ੍ਰੋਡਕਟ ਖਾਸ ਕਰਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਇਸ ਦੌਰਾਨ ਵੱਖ-ਵੱਖ ਕੰਪਨੀਆਂ ਵੱਲੋਂ ਬਿਲਡਿੰਗ ਦੇ ਵਿੱਚ ਵਰਤੇ ਜਾਣ ਵਾਲੇ ਸਮਾਨ ਸਬੰਧੀ ਉਸ ਵਿੱਚ ਆਧੁਨਿਕ ਤਕਨੀਕਾ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਕ੍ਰਿਸਟਲ ਗਰੁੱਪ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਆਪਣੇ ਨਵੇਂ ਪ੍ਰੋਡਕਟਾਂ ਬਾਰੇ ਦੱਸਿਆ ਅਤੇ ਕਿਹਾ ਕਿ ਕਿਸ ਤਰ੍ਹਾਂ ਵਿਸ਼ੇਸ਼ ਕਿਸਮ ਦੀਆਂ ਤਾਰਾਂ ਲਾਂਚ ਕੀਤੀਆਂ ਗਈਆਂ ਹਨ ਜੋ ਕਿ ਸ਼ਾਰਟ ਸਰਕਿਟ ਪਰੂਫ ਹਨ, ਉਹਨਾਂ ਕਿਹਾ ਕਿ ਲੁਧਿਆਣਾ ਵਿੱਚ ਅਕਸਰ ਹੀ ਫੈਕਟਰੀਆਂ ਆਦਿ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਨਿਤ ਸਾਹਮਣੇ ਆਉਂਦੀਆਂ ਹਨ ,ਉਹਨਾਂ ਕਿਹਾ ਜਿਹੇ ਦੇ ਵਿੱਚ ਅਜਿਹੇ ਪ੍ਰੋਡਕਟ ਦੀ ਬੇਹਦ ਲੋੜ ਹੈ ਜੋ ਨਾ ਸਿਰਫ ਚੰਗੀ ਲਾਈਫ ਦੇਵੇ, ਨਾਲ ਹੀ ਸੁਰੱਖਿਆ ਵੀ ਪ੍ਰਦਾਨ ਕਰੇ।