ਲੁਧਿਆਣਾ:ਪੰਜਾਬ ਵਿੱਚ ਆਉਂਦੇ ਦਿਨਾਂ ਦੇ ਅੰਦਰ ਮੌਸਮ 'ਚ ਭਾਰੀ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਜਿੱਥੇ ਅੱਜ ਕਈ ਥਾਵਾਂ ਉੱਤੇ ਬੱਦਲਵਾਈ ਵੇਖਣ ਨੂੰ ਮਿਲੀ ਹੈ ਉੱਥੇ ਹੀ ਮਾਰਚ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਪੀਏਯੂ ਦੀ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਤਾਪਮਾਨ ਵੀ ਹੇਠਾਂ ਜਾ ਸਕਦਾ ਹੈ। ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਾਰਚ ਦੀ 2 ਤਰੀਕ ਤੋਂ ਬਾਅਦ ਪੰਜਾਬ ਦੇ ਲਗਭਗ ਸਾਰੇ ਹੀ ਹਿੱਸਿਆਂ ਵਿੱਚ ਹਲਕੀ ਅਤੇ ਦਰਮਿਆਨੀ ਬਾਰਿਸ਼ ਪੈ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਿਸਾਨ ਵੀ ਆਪਣੀ ਫਸਲਾਂ ਦਾ ਧਿਆਨ ਜਰੂਰ ਰੱਖਣ ਕਿਉਂਕਿ ਇਸ ਵਕਤ ਹਵਾ ਦੀ ਰਫਤਾਰ ਵੀ ਆਮ ਨਾਲੋਂ ਜ਼ਿਆਦਾ ਹੈ, ਜਿਸ ਕਰਕੇ ਪੱਕੀ ਹੋਈ ਕਣਕ ਦਾ ਨੁਕਸਾਨ ਹੋ ਸਕਦਾ ਹੈ।
ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਫਿਲਹਾਲ ਤਾਪਮਾਨ ਆਮ ਦੀ ਤਰ੍ਹਾਂ ਚੱਲ ਰਿਹਾ ਹਰ ਪਰ ਪਿਛਲੇ ਦਿਨਾਂ ਵਿੱਚ ਜਰੂਰ ਤਾਪਮਾਨ ਅੰਦਰ ਕੁੱਝ ਵਾਧਾ ਵਿਖਾਈ ਦਿੱਤਾ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੱਛਮੀ ਚੱਕਰਵਾਤ ਦੇ ਪ੍ਰਭਾਵ ਕਾਰਣ ਤਾਪਮਾਨ ਘਟਣ ਦੇ ਅਸਾਰ ਹਨ। ਉਹਨਾਂ ਕਿਹਾ ਕਿ ਮਾਰਚ ਮਹੀਨੇ ਦੇ ਵਿੱਚ ਬਾਰਿਸ਼ ਨਾਲ ਸ਼ੁਰੂਆਤ ਹੋ ਸਕਦੀ ਹੈ, ਦੋ ਮਾਰਚ ਨੂੰ ਪੱਛਮੀ ਚੱਕਰਵਾਤ ਦੀ ਸੰਭਾਵਨਾ ਹੈ, ਜਿਸ ਨਾਲ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਬੱਦਲਵਾਈ ਵਾਲਾ ਮੌਸਮ ਵੀ ਬਣਿਆ ਰਹੇਗਾ।
- ਬੂੰਦ ਪਾਣੀ ਵੀ ਨਹੀਂ ਜਾਵੇਗਾ ਪਾਕਿਸਤਾਨ, ਰਾਵੀ ਦਰਿਆ 'ਤੇ ਬਣ ਰਿਹਾ ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ, ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਫਾਇਦਾ
- MSMEs ਦੇ ਨਵੇਂ ਨਿਯਮ ਤੋਂ ਖਫਾ ਕਾਰੋਬਰੀ; ਜਾਣੋ ਕਿਉਂ ਹੋ ਰਿਹਾ ਨਵੇਂ ਨਿਯਮ ਦਾ ਵਿਰੋਧ, ਕਾਰੋਬਾਰੀਆਂ ਨੇ ਕਿਹਾ- ਸਰਕਾਰ ਦੀ ਦਖਲਅੰਦਾਜੀ ਗ਼ਲਤ
- ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਤਿੰਨ ਸਾਥੀ ਕਾਬੂ