ਪੰਜਾਬ

punjab

ETV Bharat / state

ਭਾਖੜਾ ਨਹਿਰ 'ਚ ਮਹਿਲਾ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ - Woman Suicide - WOMAN SUICIDE

Rupnagar Women Suicide: ਰੂਪਨਗਰ ਦੀ ਭਾਖੜਾ ਨਹਿਰ ਦੇ ਵਿੱਚ ਇੱਕ ਮਹਿਲਾ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ। ਪੜ੍ਹੋ ਪੂਰੀ ਖਬਰ...

Suicide by a woman
ਭਾਖੜਾ ਨਹਿਰ 'ਚ ਮਹਿਲਾ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ (ETV Bharat (ਪੱਤਰਕਾਰ, ਰੂਪਨਗਰ))

By ETV Bharat Punjabi Team

Published : Oct 5, 2024, 2:25 PM IST

ਰੂਪਨਗਰ: ਰੂਪਨਗਰਦੀ ਭਾਖੜਾ ਨਹਿਰ ਦੇ ਵਿੱਚ ਰੰਗੀਲਪੁਰ ਪੁੱਲ ਦੇ ਨਜ਼ਦੀਕ ਇੱਕ ਮਹਿਲਾ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ। ਮਹਿਲਾ ਦੀ ਪਹਿਚਾਣ ਉਸ ਕੋਲੋਂ ਮਿਲੇ ਪਹਿਚਾਣ ਪੱਤਰ ਤੋਂ ਹੋਈ ਹੈ ਜੋ ਕਿ ਹਰਿਆਣਾ ਦੀ ਰਹਿਣ ਵਾਲੀ ਹੈ।

ਭਾਖੜਾ ਨਹਿਰ 'ਚ ਮਹਿਲਾ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ (ETV Bharat (ਪੱਤਰਕਾਰ, ਰੂਪਨਗਰ))

ਮਹਿਲਾ ਵੱਲੋਂ ਨਹਿਰ ਵਿੱਚ ਛਲਾਂਗ ਮਾਰ ਦਿੱਤੀ

ਗੋਤਾਖੋਰ ਨੇ ਦੱਸਿਆ ਕਿ ਅੱਜ 10 ਵੱਜ ਕੇ 45 ਮਿੰਟ ਸਵੇਰੇ ਇਨ੍ਹਾਂ ਵੱਲੋਂ ਆਪਣੀ ਗੱਡੀ ਨੂੰ ਖੜਾ ਕੀਤਾ ਗਿਆ। ਇਸ ਗੱਡੀ ਨੂੰ ਮਹਿਲਾ ਵਕੀਲ ਵੱਲੋ ਬਹਿਰਾਮਪੁਰ ਦੇ ਪੁਲ ਉੱਤੇ ਖੜਾ ਕੀਤਾ ਗਿਆ ਸੀ ਅਤੇ ਉਸ ਜਗ੍ਹਾ ਉੱਤੇ ਹੀ ਇਸ ਮਹਿਲਾ ਵੱਲੋਂ ਨਹਿਰ ਵਿੱਚ ਛਲਾਂਗ ਮਾਰ ਦਿੱਤੀ ਗਈ। ਕਿਸੇ ਰਾਹਗੀਰ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਦਿੱਤੀ ਗਈ। ਜਿਸ ਤੋਂ ਬਾਅਦ ਐਸਐਸਐਫ ਦੀਆਂ ਟੀਮਾਂ ਅਤੇ ਪੁਲਿਸ ਦੀ ਟੀਮ ਵੱਲੋਂ ਗੋਤਾਖੋਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਗੋਤਾਖੋਰ ਮੌਕੇ ਉੱਥੇ ਪਹੁੰਚ ਗਏ।

ਵਹਾਅ ਤੇਜ ਹੋਣ ਕਾਰਨ ਮਹਿਲਾ ਨੂੰ ਬਚਾਇਆ ਨਹੀਂ ਜਾ ਸਕਿਆ

ਗੋਤਾਖੋਰ ਨੇ ਦੱਸਿਆ ਕਿ ਮਹਿਲਾ ਨੂੰ ਲਗਾਤਾਰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਪਾਣੀ ਦਾ ਵਹਾਅ ਜਿਆਦਾ ਤੇਜ ਹੋਣ ਕਾਰਨ ਮਹਿਲਾ ਨੂੰ ਬਚਾਇਆ ਨਹੀਂ ਜਾ ਸਕਿਆ। ਹਾਲਾਂਕਿ ਮਹਿਲਾ ਦੇ ਮ੍ਰਿਤਕ ਸਰੀਰ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਜਿਸ ਦੀ ਉਮਰ ਕਰੀਬ ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ 40 ਸਾਲ ਦੇ ਨਜ਼ਦੀਕ ਹੈ।

ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ

ਗੋਤਾਖੋਰ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਜਦੋਂ ਇਸ ਮਹਿਲਾ ਨੂੰ ਨਹਿਰ ਦੇ ਨਜ਼ਦੀਕ ਬੈਠੇ ਹੋਏ ਦੇਖਿਆ ਤਾਂ ਉਸ ਕੋਲ ਜਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼। ਪਰ, ਜਦੋਂ ਮਹਿਲਾਂ ਨੂੰ ਲੱਗਿਆ ਕਿ ਕੁਝ ਲੋਕ ਉਸ ਦੇ ਨਜ਼ਦੀਕ ਆ ਰਹੇ ਹਨ, ਤਾਂ ਉਸ ਨੇ ਉਸੇ ਵਕਤ ਨਹਿਰ ਵਿੱਚ ਛਾਲ ਮਾਰ ਦਿੱਤੀ। ਉਨ੍ਹਾਂ ਵੱਲੋਂ ਹੀ ਪੁਲਿਸ ਨੂੰ ਇਸ ਘਟਨਾ ਬਾਬਤ ਜਾਣਕਾਰੀ ਦਿੱਤੀ ਗਈ ਹੈ।

ABOUT THE AUTHOR

...view details