ਬਠਿੰਡਾ: ਬਠਿੰਡਾ ਦੇ ਨੇੜੇ ਦੇ ਇਲਾਕੇ ਵਿੱਚੋਂ ਤਿੰਨ ਦਿਨ ਪਹਿਲਾਂ ਅਗਵਾਹ ਕੀਤੇ ਹੋਏ ਫਾਈਨੈਂਸਰ ਨੂੰ ਬਠਿੰਡਾ ਪੁਲਿਸ ਨੇ ਸੁਰੱਖਿਤ ਬਰਾਮਦ ਕਰਕੇ ਫਰੌਤੇ ਦੀ ਰਕਮ ਸਣੇ ਇੱਕ ਔਰਤ ਅਤੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਬਠਿੰਡਾ ਦੀਪਕ ਪਾਰਕ ਨੇ ਦੱਸਿਆ ਕਿ ਪੁਲਿਸ ਸੂਚਨਾ ਮਿਲੀ ਸੀ ਕਿ ਇੱਕ ਲੜਕੇ ਨੂੰ ਨਾਮਲੂਮ ਵਿਅਕਤੀ ਅਗਵਾਹ ਕਰਕੇ ਲੈ ਗਏ ਸੀ ਅਤੇ ਪਰਿਵਾਰ ਵੱਲੋਂ ਉਸ ਲੜਕੇ ਨੂੰ ਸਹੀ ਸਲਾਮਤ ਛੱਡਣ ਬਦਲੇ ਫਿਰੌਤੀ 40 ਪੇਟੀ ਭਾਵ 40 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ 'ਚ ਆ ਗਈ ਅਤੇ ਕਾਰਵਾਈ ਕਰਦਿਆਂ ਹੋਇਆਂ ਮੁਕੱਦਮਾ ਨਾ ਮਾਲੂਮ ਵਿਅਕਤੀਆਂ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਪੁਲਿਸ ਟੀਮ ਅਤੇ ਸੀਨੀਅਰ ਪੁਲਿਸ ਅਧਿਕਾਰੀ ਲਗਾਤਾਰ ਪਰਿਵਾਰ ਨਾਲ ਮੌਜੂਦ ਰਹੇ।
ਫਰੌਤੀ ਦੀ ਰਕਮ ਸਣੇ ਇੱਕ ਔਰਤ ਅਤੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ - Crime News of Bathinda
ਬਠਿੰਡਾ ਦੇ ਨੇੜੇ ਦੇ ਇਲਾਕੇ ਵਿੱਚੋਂ ਤਿੰਨ ਦਿਨ ਪਹਿਲਾਂ ਅਗਵਾਹ ਕੀਤੇ ਹੋਏ ਫਾਈਨੈਂਸਰ ਨੂੰ ਬਠਿੰਡਾ ਪੁਲਿਸ ਨੇ ਸੁਰੱਖਿਤ ਬਰਾਮਦ ਕਰਕੇ ਫਰੌਤੇ ਦੀ ਰਕਮ ਸਣੇ ਇੱਕ ਔਰਤ ਅਤੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੜ੍ਹੋ ਪੂਰੀ ਖ਼ਬਰ...
Published : Apr 4, 2024, 6:53 PM IST
ਵਾਰਦਾਤ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ: ਸ਼੍ਰੀ ਦੀਪਕ ਪਾਰੀਕ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਇਨ੍ਹਾਂ ਟੀਮਾਂ ਵੱਲੋ ਉਕਤ ਵਾਰਦਾਤ ਨੂੰ ਡੰਘਾਈ ਨਾਲ ਟਰੇਸ ਕਰਨ ਲਈ ਟੈਕਨੀਕਲ, ਖੁਫੀਆ ਸੋਰਸਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮੱਦਦ ਨਾਲ ਅਗਵਾਹ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਮਿਤੀ 03.04.2024 ਨੂੰ ਮੁਕੱਦਮਾ ਉੱਕਤ ਵਿੱਚ ਮਨਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕੰਦੂ ਖੇੜਾ, ਲਵਪ੍ਰੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਤਰਮਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਕਿਰਨਾ ਪਤਨੀ ਵਰਿੰਦਰ ਸਿੰਘ ਵਾਸੀ # 465, ਕਮਲਾ ਨਹਿਰੂ ਕਲੋਨੀ ਬਠਿੰਡਾ ਨੂੰ ਮੁਲਜਮ ਨਾਮਜੱਦ ਕਰਕੇ ਮੁਕੱਦਮਾ ਵਿੱਚ ਜੁਰਮ 120ਬੀ ਆਈ ਪੀ ਸੀ ਦਾ ਵਾਧਾ ਕੀਤਾ ਗਿਆ।
ਕਮਲਾ ਨਹਿਰੂ ਕਲੋਨੀ ਬਠਿੰਡਾ ਤੋਂ ਮੁਲਜਮ :ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਪੀੜਤ ਦੀ ਸੁਰੱਖਿਆ ਸੀ। ਪੁਲਿਸ ਟੀਮਾਂ ਨੇ ਪੀੜਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕੀਤਾ। ਕਮਲਾ ਨਹਿਰੂ ਕਲੋਨੀ ਬਠਿੰਡਾ ਤੋਂ ਮੁਲਜਮ ਮਨਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਕਿਰਨਾ ਉੱਕਤਾਨ ਨੂੰ ਕਾਬੂ ਕਰਕੇ ਇਨ੍ਹਾਂ ਪਾਸੋ 10,00,000/-ਰੁਪਏ ( ਦੱਸ ਲੱਖ ਰੁਪਏ) ,ਮੋਬਾਇਲ ਫੋਨ, ਪਿਸਤੌਲਨੁਮਾ ਲਾਈਟਰ, ਕਾਰ ਸਵਿੱਫਟ ਰੰਗ ਚਿੱਟਾ ਨੰਬਰੀ PB-30P-4408 ਬ੍ਰਾਮਦ ਕੀਤੇ ਗਏ। ਬਾਕੀ ਰਹਿੰਦਾ 01 ਮੁਲਜਮ ਦੀ ਗ੍ਰਿਫ਼ਤਾਰੀ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ।
- ਕੌਮੀ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਲਾਲਪੁਰਾ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ, ਸ਼੍ਰੋਮਣੀ ਅਕਾਲੀ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ - Iqbal Singh Lalpura
- ਰਵਨੀਤ ਬਿੱਟੂ ਅਤੇ ਭਾਜਪਾ ਲਈ ਵੱਡੀ ਚੁਣੌਤੀ ਬਣ ਸਕਦੀ ਹੈ ਲੋਕ ਸਭਾ ਸੀਟ ਲੁਧਿਆਣਾ ! ਜਾਣੋ, ਕੀ ਕਹਿੰਦੇ ਨੇ ਸਿਆਸੀ ਸਮੀਕਰਨ - Lok Sabha Seat Ludhiana
- ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਦੀ ਇਸਰੋ ਲਈ ਹੋਈ ਚੋਣ, ਵਿਗਿਆਨੀਆਂ ਨਾਲ ਕਰੇਗੀ ਕੰਮ - student Gurleen selected for ISRO