ਦੋ ਔਰਤਾਂ ਅਤੇ ਇੱਕ ਮਾਸੂਮ ਬੱਚੇ ਦੀ ਮੌਤ ਸਮਰਾਲਾ:ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਉਪਰ ਸਮਰਾਲਾ ਬਾਈਪਾਸ ਪਿੰਡ ਚਹਿਲਾਂ ਦੇ ਕੋਲ ਬਣੇ ਐਲੀਵੇਟਡ ਪੁੱਲ ਉੱਤੇ ਦੋ ਔਰਤਾਂ ਅਤੇ ਇੱਕ ਮਾਸੂਮ ਬੱਚਾ ਸੜਕ ਉੱਤੇ ਖੜੇ ਸੀ ਕਿ ਅਚਾਨਕ ਚੰਡੀਗੜ੍ਹ ਦੀ ਤਰਫੋਂ ਇੱਕ ਤੇਜ਼ ਰਫਤਾਰ ਕਾਰ ਨੇ ਤਿੰਨਾਂ ਜੀਆਂ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ। ਜਿਸ ਕਾਰਨ ਦੋ ਔਰਤਾਂ ਅਤੇ ਇੱਕ ਮਾਸੂਮ ਬੱਚਾ ਕਰੀਬ 20 ਤੋਂ 25 ਮੀਟਰ ਦੂਰ ਜਾ ਕੇ ਗਿਰੇ। ਇਸ ਘਟਨਾ ਵਿੱਚ ਦੋ ਔਰਤਾਂ ਅਤੇ ਮਾਸੂਮ ਬੱਚੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਘਟਨਾ ਦੌਰਾਨ ਕੋਲ ਖੜੇ ਲੋਕਾਂ ਨੇ ਦੱਸਿਆ ਕਿ ਕਾਰ ਚਾਲਕ ਤੇਜ਼ ਰਫਤਾਰ ਨਾਲ ਇਨਾਂ ਤਿੰਨਾਂ ਜੀਆਂ ਦੇ ਵਿੱਚ ਵੱਜਿਆ ਅਤੇ ਉਸ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਮੁਲਜ਼ਮ ਚਾਲਕ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਸਮਰਾਲਾ ਪੁਲਿਸ ਨੇ ਪਹੁੰਚ ਕੇ ਤਿੰਨਾਂ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਮਰਾਲਾ ਦੇ ਹਸਪਤਾਲ ਦੇ ਵਿੱਚ ਭੇਜ ਦਿੱਤਾ
ਮ੍ਰਿਤਕਾਂ ਦੇ ਸਾਥੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਮੈਂ ਅਤੇ ਮ੍ਰਿਤਕ ਦੋ ਔਰਤਾਂ ਨਾਲ ਮਾਸੂਮ ਬੱਚਾ ਚੰਡੀਗੜ੍ਹ ਤੋਂ ਹਾਈ ਕੋਰਟ ਦੇ ਵਿੱਚ ਤਰੀਕ ਭੁਗਤ ਕੇ ਆ ਰਹੇ ਸੀ ਕਿ ਸਮਰਾਲਾ ਬਾਈਪਾਸ ਦੇ ਕੋਲ ਬਣੇ ਪੁੱਲ ਉੱਤੇ ਜਦੋਂ ਪਹੁੰਚੇ ਤਾਂ ਮੈਨੂੰ ਯਾਦ ਆਇਆ ਕਿ ਮੈਂ ਆਪਣਾ ਹੈਲਮੇਟ ਪਿੱਛੇ ਭੁੱਲ ਆਇਆ ਹਾਂ, ਜਿੱਥੇ ਅਸੀਂ ਪਹਿਲਾਂ ਰੁਕੇ ਸੀ। ਮੈਂ ਇਹਨਾਂ ਨੂੰ ਪੁੱਲ ਦੇ ਕਿਨਾਰੇ ਖੜਾ ਕੇ ਆਪਣਾ ਹੈਲਮਟ ਲੈਣ ਗਿਆ ਸੀ ਤਾਂ ਹੁਣ ਆ ਕੇ ਪਤਾ ਚੱਲਿਆ ਕਿ ਤਿੰਨਾਂ ਜੀਆਂ ਨੂੰ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ ਹੈ। ਮ੍ਰਿਤਕਾਂ ਦੇ ਘਰ ਦੇ ਵਿੱਚ ਸੂਚਿਤ ਕਰ ਦਿੱਤਾ ਹੈ।
ਰਾਹਗੀਰ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਔਰਤਾਂ ਅਤੇ ਬੱਚਾ ਪੁੱਲ ਦੇ ਕਿਨਾਰੇ ਖੜੇ ਸੀ ਕਿ ਇੱਕ ਤੇਜ਼ ਰਫਤਾਰ ਕਾਰ ਚੰਡੀਗੜ੍ਹ ਦੀ ਤਰਫੋ ਆਈ ਅਤੇ ਸੜਕ ਦੇ ਕਿਨਾਰੇ ਖੜੇ ਦੋ ਔਰਤਾਂ ਅਤੇਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਜੀਅ 20 ਤੋਂ 25 ਮੀਟਰ ਅੱਗੇ ਜਾ ਗਿਰੇ ਅਤੇ ਮੌਕੇ ਉੱਤੇ ਹੀ ਤਿੰਨਾਂ ਦੀ ਮੌਤ ਹੋ ਗਈ। ਹਰਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਹੋਰ ਵੀ ਕੋਈ ਨਸ਼ੀਲਾ ਪਦਾਰਥ ਸੇਵਨ ਕੀਤਾ ਹੋ ਸਕਦਾ ਹੈ।
ਮੌਕੇ ਉੱਤੇ ਪਹੁੰਚੇ ਏਐਸਆਈ ਚੇਤ ਸਿੰਘ ਨੇ ਦੱਸਿਆ ਕਿ ਸਾਨੂੰ 112 ਨੰਬਰ ਉੱਤੇ ਪਤਾ ਲੱਗਾ ਕਿ ਇੱਕ ਦੁਰਘਟਨਾ ਸਮਰਾਲਾ ਬਾਈਪਾਸ ਦੇ ਕੋਲ ਹੋਈ ਹੈ ਤਾਂ ਅਸੀਂ ਤੁਰੰਤ ਮੌਕੇ ਉੱਤੇ ਪਹੁੰਚ। ਇੱਥੇ ਆ ਕੇ ਪਤਾ ਲੱਗਾ ਕਿ ਦੁਰਘਟਨਾ ਵਿੱਚ ਦੋ ਔਰਤਾਂ ਇੱਕ ਮਾਸੂਮ ਬੱਚੇ ਦੀ ਮੌਤ ਹੋਈ ਹੈ। ਤਿੰਨਾਂ ਜੀਆਂ ਦੇ ਮ੍ਰਿਤਕ ਸਰੀਰ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਭੇਜ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।