ਪੰਜਾਬ

punjab

ETV Bharat / state

ਮਾਨਸਾ 'ਚ ਸਕੂਲ ਵੈਨ ਤੇ ਕਾਰ ਦੀ ਜ਼ਬਰਦਸਤ ਟੱਕਰ, ਡਰਾਈਵਰ ਤੇ ਹੈਲਪਰ ਸਣੇ 7 ਬੱਚੇ ਜ਼ਖਮੀ - SCHOOL VAN COLLIDED CAR IN MANSA

ਮਾਨਸਾ 'ਚ ਸਕੂਲ ਵੈਨ ਤੇ ਬਰਿਜ਼ਾ ਕਾਰ ਦੀ ਭਿਆਨਕ ਟੱਕਰ 'ਚ ਸਕੂਲੀ ਬੱਚੇ ਤੇ ਡਰਾਈਵਰ ਜ਼ਖਮੀ ਹੋ ਗਏ। ਨਾਲ ਹੀ ਵੈਨ ਤੇ ਕਾਰ ਨੁਕਸਾਨੀ ਗਈ।

A school van collided with a car in Mansa, seven children including the driver and helper were injured
ਮਾਨਸਾ 'ਚ ਸਕੂਲ ਵੈਨ ਤੇ ਕਾਰ ਦੀ ਜ਼ਬਰਦਸਤ ਟੱਕਰ, ਡਰਾਈਵਰ ਤੇ ਹੈਲਪਰ ਸਮੇਤ ਸੱਤ ਬੱਚੇ ਹੋਏ ਜ਼ਖਮੀ (ETV Bharat (ਪੱਤਰਕਾਰ, ਮਾਨਸਾ))

By ETV Bharat Punjabi Team

Published : Nov 19, 2024, 1:40 PM IST

ਮਾਨਸਾ:ਮਾਨਸਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਨਿੱਜੀ ਸਕੂਲ ਬੱਸ ਸਾਹਮਣੇ ਤੋਂ ਆ ਰਹੀ ਬਰੇਜ਼ਾ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ 7 ਸਕੂਲੀ ਬੱਚੇ ਅਤੇ ਬਸ ਡ੍ਈਰਾ ਦੇ ਨਾਲ ਨਾਲ ਡਰਾਈਵਰ ਦਾ ਹੈਲਪਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਹਾਦਸਾ ਕਾਰ ਵਾਲੇ ਦੀ ਤੇਜ਼ੀ ਕਾਰਨ ਵਾਪਰਿਆ ਹੈ।

ਮਾਨਸਾ 'ਚ ਸਕੂਲ ਵੈਨ ਤੇ ਕਾਰ ਦੀ ਜ਼ਬਰਦਸਤ ਟੱਕਰ (ETV Bharat (ਪੱਤਰਕਾਰ, ਮਾਨਸਾ))

ਪ੍ਰਤੱਖਦਰਸ਼ੀਆਂ ਮੁਤਬਿਕ ਸਵੇਰ ਦੇ ਸਮੇਂ ਬਰੇਜ਼ਾ ਕਾਰ ਦੇ ਨਜ਼ਦੀਕ ਨਿੱਜੀ ਸਕੂਲ ਦੀ ਵੈਨ ਨੂੰ ਮੋੜ ਕੱਟਦੇ ਸਮੇਂ ਟੱਕਰ ਮਾਰ ਦਿੱਤੀ। ਜਿਸ ਕਾਰਨ ਸਕੂਲ ਵੈਨ ਪਲਟ ਗਈ। ਜਿਸ ਦੇ ਵਿੱਚ ਸਕੂਲ ਵੈਨ ਦੇ ਡਰਾਈਵਰ ਤੇ ਹੈਲਪਰ ਸਮੇਤ ਸੱਤ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਨਾਂ ਨੂੰ ਬੁਢੱਲਾਡਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਦੋ ਬੱਚਿਆਂ ਨੂੰ ਹਾਲਤ ਗੰਭੀਰ ਦੇਖਦੇ ਹੋਏ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ।

ਹਸਪਤਾਲ 'ਚ ਜ਼ਖਮੀਆਂ ਦਾ ਹੋ ਰਿਹਾ ਇਲਾਜ

ਮੌਕੇ 'ਤੇ ਮੋਜੂਦ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ ਵੱਲ ਮੁੜ ਰਹੀ ਸੀ ਪਰ ਜਾਖੜ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ ਬਰੇਜਾ ਕਾਰ ਵੱਲੋਂ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ ਅਤੇ ਸਕੂਲ ਵੈਨ ਤੁਰੰਤ ਹੀ ਪਲਟ ਗਈ ਅਤੇ ਬੱਚੇ ਹਾਦਸੇ ਦਾ ਸ਼ਿਕਾਰ ਹੋ ਗਏ। ਉਥੇ ਹੀ ਹਸਪਤਾਲ ਦੀ ਐਸਐਮਓ ਨੇ ਦੱਸਿਆ ਕਿ ਐਕਸੀਡੈਂਟ ਦੇ ਦੌਰਾਨ ਸਕੂਲ ਵੈਨ ਦਾ ਡਰਾਈਵਰ ਅਤੇ ਹੈਲਪਰ ਦੇ ਨਾਲ ਸੱਤ ਬੱਚੇ ਵੀ ਗੰਭੀਰ ਜਖਮੀ ਆਏ ਹਨ। ਜਿੰਨਾ ਵਿੱਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੂਸਰੇ ਵਿਅਕਤੀ ਬੱਚਿਆਂ ਦਾ ਹਸਪਤਾਲ ਦੇ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਹੈ।

ਗਿੱਦੜਬਾਹਾ ਜ਼ਿਮਨੀ ਚੋਣ: ਕਾਂਗਰਸੀ ਐਮਪੀ ਦੀ ਪਤਨੀ ਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵਿਚਾਲੇ ਰਹੇਗੀ ਚੋਣ ਟੱਕਰ

ਡੇਰਾ ਬਾਬਾ ਨਾਨਕ ਜ਼ਿਮਨੀ ਚੋਣ: ਦਾਅ 'ਤੇ ਸਿਆਸੀ ਦਿੱਗਜ ਦੀ ਸੀਟ, ਕਾਂਗਰਸ ਤੇ ਆਪ ਵਿਚਾਲੇ ਰਹੇਗੀ ਟੱਕਰ

ਪੰਜਾਬ 'ਚ ਤਿੰਨ ਹਜ਼ਾਰ ਪੰਚਾਇਤ ਉਮੀਦਵਾਰ ਸਰਬ ਸੰਮਤੀ ਨਾਲ ਚੁਣੇ ਜਾਣ 'ਤੇ ਸੁਪਰੀਮ ਕੋਰਟ ਦੀ ਟਿੱਪਣੀ, ਕਿਹਾ-ਇਹ ਬਹੁਤ ਅਜੀਬ ਹੈ

ABOUT THE AUTHOR

...view details