ਅੰਮ੍ਰਿਤਸਰ:ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਇੱਕ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਿਕ ਸੋਨੂੰ ਨਾਮ ਦੇ ਵਿਅਕਤੀ ਵੱਲੋਂ ਆਤਮਹੱਤਿਆ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਪਰ ਹੁਣ ਇਸ ਮਾਮਲੇ 'ਚ ਨਵਾਂ ਮੌੜ ਆਇਆ ਹੈ। ਦਰਅਸਲ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਏ ਹਨ ਕਿ ਨੌਜਵਾਨ ਨੇ ਖੁਦਕੁਸ਼ੀ ਨਹੀਂ ਕੀਤੀ ,ਬਲਕਿ ਉਸ ਨੂੰ ਉਸ ਦੀ ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਮਾਰਿਆ ਗਿਆ ਹੈ।
ਅੰਮ੍ਰਿਤਸਰ 'ਚ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੌੜ, ਪਰਿਵਾਰ ਨੇ ਪਤਨੀ 'ਤੇ ਜਤਾਇਆ ਕਤਲ ਦਾ ਸ਼ੱਕ - Amritsar youth death - AMRITSAR YOUTH DEATH
ਅੰਮ੍ਰਿਤਸਰ ਵਿਖੇ ਨੌਜਵਾਨ ਦੀ ਮੌਤ ਤੋਂ ਬਾਅਦ ਮਾਮਲਾ ਭਖਦਾ ਜਾ ਰਿਹਾ ਹੈ,ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪਤਨੀ ਉਤੇ ਦੋਸ਼ ਲਾਏ ਹਨ ਕਿ ਉਸਨੇ ਨੌਜਵਾਨ ਨੂੰ ਮਰਵਾ ਕੇ ਇਸ ਨੂੰ ਆਤਮਹੱਤਿਆ ਦਾ ਨਾਮ ਦਿੱਤਾ ਜਾ ਰਿਹਾ ਹੈ।
Published : Apr 21, 2024, 11:05 AM IST
ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਮ੍ਰਿਤਕ ਸੋਨੂੰ ਦੀ ਪਤਨੀ ਦੇ ਨਜਾਇਜ ਸੰਬਧਾਂ ਦੇ ਚਲਦਿਆਂ ਸੋਨੂੰ ਪਰੇਸ਼ਾਨ ਰਹਿੰਦਾ ਸੀ,ਇਸ ਵਿੱਚ ਇੱਕ ਬਬਲੂ ਨਾਮ ਦੇ ਵਿਅਕਤੀ 'ਤੇ ਦੋਸ਼ ਲਗਾਉਂਦਿਆਂ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ। ਜਿਸਦੇ ਚੱਲਦੇ ਪੁਲਿਸ ਵੱਲੋਂ ਦੋਵਾਂ ਉੱਪਰ ਮੁਕਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦੀਤੀ ਗਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਕਿਹਾ ਕਿ ਸਾਨੂੰ ਅਚਾਨਕ ਹੀ ਖਬਰ ਮਿਲੀ ਸੀ ਕਿ ਸੋਨੂੰ ਦੀ ਮੌਤ ਹੋ ਗਈ ਹੈ। ਉਸਨੇ ਖੁਦਕੂਸ਼ੀ ਕੀਤੀ ਹੈ, ਪਰ ਜਦੋਂ ਪਰਿਵਾਰ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਹਨਾਂ ਨੁੰ ਘਰ ਦੇ ਵਿੱਚ ਕਈ ਥਾਂਵਾਂ ਉਤੇ ਖੂਨ ਦੇ ਨਿਸ਼ਾਨ ਮਿਲੇ, ਜਿਸ ਕਾਰਨ ਉਹਨਾਂ ਨੂੰ ਸ਼ੱਕ ਹੋਇਆ ਕਿ ਮਾਮਲਾ ਖੁਦਕੁਸ਼ੀ ਦਾ ਨਹੀਂ ਹੈ। ਪਰਿਵਾਰ ਨੇ ਕਿਹਾ ਕਿ ਉਕਤ ਸ਼ਕੀ ਨੌਜਵਾਨ ਬਬੱਲੂ ਅਤੇ ਮ੍ਰਿਤਕ ਸੋਨੂੰ ਦੀ ਪਤਨੀ ਵੱਲੋਂ ਸਸਕਾਰ ਵਿੱਚ ਵੀ ਕਾਹਲੀ ਕੀਤੀ ਜਾ ਰਹੀ ਸੀ। ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
- Watch: ਗੁਰੂਗ੍ਰਾਮ 'ਚ ਸ਼ਮਸ਼ਾਨਘਾਟ ਦੀ ਕੰਧ ਡਿੱਗਣ ਕਾਰਨ 4 ਦੀ ਮੌਤ, ਘਟਨਾ ਸੀਸੀਟੀਵੀ 'ਚ ਕੈਦ - Cremation Wall Collapse In Gurugram
- ਆੜ੍ਹਤੀਏ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਰਚਾ ਦਰਜ਼ - young man committed suicide
- Weekly Rashifal: ਇਸ ਹਫਤੇ ਇਹਨਾਂ ਰਾਸ਼ੀਆਂ ਦੇ ਲੋਕਾਂ ਨੂੰ ਨੌਕਰੀ ਅਤੇ ਕਾਰੋਬਾਰ ਵਿੱਚ ਹੋਵੇਗਾ ਜ਼ਬਰਦਸਤ ਵਾਧਾ, ਯਾਤਰਾ ਲਈ ਵੀ ਚੰਗਾ ਰਹੇਗਾ ਹਫ਼ਤਾ - Weekly Horoscope
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ:ਉਥੇ ਹੀ ਮਾਮਲੇ ਸਬੰਧੀ ਜਾਂਚ ਕਰ ਰਹੇਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਸੋਨੂੰ ਨਾਮ ਦੇ ਵਿਅਕਤੀ ਵੱਲੋਂ ਆਤਮਹੱਤਿਆ ਕੀਤੀ ਗਈ ਹੈ, ਪਰ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨ ਅਤੇ ਮੁੱਢਲੀ ਜਾਂਚ ਤੋਂ ਬਾਅਦ ਮ੍ਰਿਤਕ ਦੀ ਪਤਨੀ ਅਤੇ ਆਤਮਹੱਤਿਆ ਲਈ ਵਰਤੇ ਗਏ ਲਾਇਸੈਂਸ ਹਥਿਆਰ ਦੇ ਮਾਲਿਕ ਉਪਰ ਮੁਕਦਮਾ ਦਰਜ ਕਰ ਉਸ ਦਾ ਲਾਇਸੈਂਸ ਤੱਕ ਰੱਦ ਕਰਨ ਦੀ ਗੱਲ ਆਖੀ ਹੈ।