ਬਰਨਾਲਾ :ਬਰਨਾਲਾ ਵਿਖੇ ਚੱਲਦੀ ਆਲਟੋ ਕਾਰਨ ਨੁੰ ਅੱਗ ਲੱਗ ਗਈ, ਜਿਸ ਨਾਲ ਸਵਾਰ ਵਿਅਕਤੀ ਅੱਗ ਵਿੱਚ ਜਿਉਂਦਾ ਹੀ ਸੜ ਗਿਆ। ਬਰਨਾਲਾ ਦੇ ਮੋਗਾ ਬਾਈਪਾਸ ਉਪਰ ਇਹ ਘਟਨਾ ਵਾਪਰੀ ਹੈ। ਮ੍ਰਿਤਕ ਬਰਨਾਲਾ ਦੇ ਪਿੰਡ ਦਰਾਜ ਦਾ ਰਹਿਣ ਵਾਲਾ ਹੈ, ਜੋ ਸਵੇਰੇ ਆਪਣੇ ਪਿੰਡ ਦੇ ਧਾਰਮਿਕ ਡੇਰੇ ਤੋਂ ਸੇਵਾ ਕਰਨ ਉਪਰੰਤ ਬਰਨਾਲਾ ਕਿਸੇ ਕੰਮ ਲਈ ਆਇਆ ਸੀ। ਇਸੇ ਦੌਰਾਨ ਉਸਦੀ ਚੱਲਦੀ ਕਾਰ ਨੂੰ ਅੱਗ ਲੱਗ ਗਈ ਅਤੇ ਉਸਦੀ ਵਿੱਚ ਹੀ ਸੜਨ ਨਾਲ ਮੌਤ ਹੋ ਗਈ। ਘਟਨਾ ਸਥਾਨ 'ਤੇ ਤੁਰੰਤ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ, ਜਿਹਨਾਂ ਨੇ ਕਾਰ ਦੀ ਅੱਗ ਨੂੰ ਬੁਝਾਇਆ ਹੈ। ਕਾਰ ਵਿੱਚ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਫ਼ਾਇਰ ਅਧਿਕਾਰੀਆਂ ਨੇ ਵੱਧ ਗਰਮੀ ਅਤੇ ਤਾਪਮਾਨ ਨੂੰ ਅੱਗ ਲੱਗਣ ਦਾ ਕਾਰਨ ਦੱਸਦਿਆਂ ਲੋਕਾਂ ਨੂੰ ਦੁਪਹਿਰ ਸਮੇਂ ਸਫ਼ਰ ਕਰਨ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਹੈ।
32 ਸਾਲਾ ਨੌਜਵਾਨ ਕਾਰ ਵਿੱਚ ਹੀ ਸੜਿਆ :ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦਰਾਜ ਦਾ ਰਹਿਣ ਵਾਲਾ 32 ਸਾਲਾ ਇਹ ਨੌਜਵਾਨ ਅੱਜ ਸਵੇਰ ਸਮੇਂ ਪਿੰਡ ਦੇ ਇੱਕ ਧਾਰਮਿਕ ਡੇੇਰੇ ਵਿੱਚ ਸੇਵਾ ਕਰ ਰਿਹਾ ਸੀ। ਉਸ ਉਪਰੰਤ ਕਿਸੇ ਕੰਮ ਲਈ ਬਰਨਾਲਾ ਆਇਆ ਹੋਇਆ ਸੀ। ਜਿਸ ਦੌਰਾਨ ਉਸਦੀ ਚੱਲਦੀ ਗੱਡੀ ਨੂੰ ਅੱਗ ਲੱਗ ਗਈ। ਜਿਸ ਕਰਕੇ ਉਸਦੀ ਮੌਤ ਹੋ ਗਈ। ਜਿਸ ਨਾਲ ਪੂਰਾ ਘਰ ਹੀ ਬਰਬਾਦ ਹੋ ਗਿਆ ਹੈ। ਕਿਉਂਕਿ ਇਹ ਘਰ ਵਿੱਚ ਇਕਲੌਤਾ ਕਮਾਉਣ ਵਾਲਾ ਸੀ। ਇਸਦੇ 10-12 ਸਾਲ ਦੇ ਦੋ ਛੋਟੇ ਬੱਚੇ ਹਨ। ਉਹਨਾਂ ਕਿਹਾ ਕਿ ਕਾਰ ਬਿਲਕੁਲ ਨਮੀ ਹੀ ਲਈ ਸੀ ਅਤੇ ਅੱਗ ਜਿਆਦਾ ਗਰਮੀ ਕਾਰਨ ਜਾਂ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ।