ਪੰਜਾਬ

punjab

ETV Bharat / state

ਸਿੱਖ ਕੌਮ ਦੇ ਜ਼ਖਮਾਂ ਨੂੰ ਅੱਲ੍ਹਾ ਕਰਦਾ ਹੈ ਇਹ ਖ਼ਾਸ ਮਾਡਲ, ਦੇਖ ਕੇ ਸੰਗਤ ਦੀਆਂ ਭਰੀਆਂ ਅੱਖਾਂ - Model of Sri Akal Takhat Sahib - MODEL OF SRI AKAL TAKHAT SAHIB

ਜੂਨ 1984 ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੌਕੇ ਦੀ ਹਕੂਮਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਤੋਪਾ ਟੈਂਕਾ ਨਾਲ ਕੀਤੇ ਹਮਲੇ ਦੌਰਾਨ ਢਹਿ ਢੇਰੀ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨੁਕਸਾਨੇ ਹੋਏ ਮਾਡਲ ਨੂੰ ਸੰਗਤ ਦੇ ਦਰਸ਼ਨਾਂ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਗਿਆ।

A Model of damaged Sri Akal Takhat Sahib Remembering of June 1984 Ghallughara in amritsar
ਸਿੱਖ ਕੌਮ ਦੇ ਜ਼ਖਮਾਂ ਨੂੰ ਅੱਲ੍ਹਾ ਕਰਦਾ ਹੈ ਇਹ ਖ਼ਾਸ ਮਾਡਲ,ਦੇਖ ਕੇ ਸੰਗਤਾਂ ਦੇ ਭਰ ਆਏ ਮੰਨ (amritsar)

By ETV Bharat Punjabi Team

Published : May 24, 2024, 1:20 PM IST

ਸਿੱਖ ਕੌਮ ਦੇ ਜ਼ਖਮਾਂ ਨੂੰ ਅੱਲ੍ਹਾ ਕਰਦਾ ਹੈ ਇਹ ਖ਼ਾਸ ਮਾਡਲ (amritsar)

ਅੰਮ੍ਰਿਤਸਰ : ਸਿੱਖ ਕੌਮ ਦੇ ਵਿੱਚ ਜੂਨ 1984 ਦਾ ਪਹਿਲਾ ਹਫਤਾ ਘੱਲੂਘਾਰਾ ਦਿਵਸ ਅਤੇ ਖੂਨੀ ਸਾਕੇ ਵਜੋਂ ਜਾਣਿਆ ਜਾਂਦਾ ਹੈ, ਸਾਲ 1984 ਦੇ ਵਿੱਚ ਭਾਰਤੀ ਫੌਜ ਵਲੋਂ ਹਜਾਰਾਂ ਦੀ ਗਿਣਤੀ ਵਿੱਚ ਘੇਰਾ ਪਾ ਕੇ ਸਿੱਖਾਂ ਦੀ ਸਿਰਮੌਰ ਸੰਸਥਾ ਅਤੇ ਸੁਪਰੀਮ ਮੰਨੇ ਜਾਂਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਇਸ ਖੂਨੀ ਸਾਕੇ ਨੂੰ ਚੰਦ ਦਿਨਾਂ ਤੱਕ 40 ਸਾਲ ਪੂਰੇ ਹੋਣ ਜਾ ਰਹੇ ਹਨ।

ਗੋਲੀ ਨਾਲ ਨੁਕਸਾਨੇ ਗਏ ਸਵਰੂਪ ਦੇ ਦਰਸ਼ਨ:ਹਰ ਸਾਲ ਸੰਗਤਾਂ ਇਸ ਘੱਲੂਘਾਰੇ ਦਿਵਸ ਤੇ ਇੱਕ ਜੂਨ ਤੋਂ 6 ਜੂਨ ਤੱਕ ਇਸ ਖੂਨੀ ਸਾਕੇ ਦੇ ਵਿੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੁਕਸਾਨੇ ਗਏ ਹਿੱਸੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫੌਜ ਦੀ ਲੱਗੀ ਗੋਲੀ ਨਾਲ ਨੁਕਸਾਨੇ ਗਏ ਸਵਰੂਪ ਦੇ ਦਰਸ਼ਨ ਅਤੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਸਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ 40ਵਾਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਰ ਤਸਵੀਰਾਂ ਰਾਹੀਂ ਨਹੀਂ ਬਲਕਿ ਇੱਕ ਮਾਡਲ ਦੇ ਰੂਪ ਵਿੱਚ 1984 ਵੇਲੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਕਾਰਨ ਨੁਕਸਾਨੇ ਗਏ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਮਾਡਲ ਨੂੰ ਸੰਗਤਾਂ ਦੇ ਦਰਸ਼ਨਾਂ ਦੇ ਲਈ ਰੱਖਿਆ ਗਿਆ ਹੈ।

ਇਸ ਮੌਕੇ ਜਾਣਕਾਰੀ ਦਿੰਦਿਆ ਸਿਖ ਬੁਧੀਜੀਵੀ ਅਜੈਬ ਸਿੰਘ ਅਭਿਆਸੀ ਨੇ ਦੱਸਿਆ ਕਿ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕਰ ਸੰਪੂਰਨ ਹੌਣ ਤੇ ਭੋਗ ਪਾਏ ਜਾਂਦੇ ਹਨ ਅਤੇ ਸ਼ਹੀਦਾ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 1984 ਦੇ ਸਾਕੇ 'ਚ ਤਬਾਹ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ ਅਤੇ ਭਾਰਤੀ ਫੌਜਾਂ ਦੀ ਗੋਲੀਆ ਲਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਸੰਗਤਾ ਦੇ ਦਰਸ਼ਨ ਲਈ ਰਖੇ ਜਾਂਦੇ ਹਨ ਤਾਂ ਜੋ ਅਜ 40 ਸਾਲ ਬਾਅਦ ਵੀ ਲੋਕ ਆਪਣੇ ਸਾਕੇ ਆਪਣੇ ਇਤਿਹਾਸ ਨਾਲ ਰੂਬਰੂ ਹੋ ਸਕਣ ਅਤੇ ਜਿਨ੍ਹਾਂ ਇਸ ਮੌਕੇ ਸ਼ਹਾਦਤ ਦੇ ਜਾਮ ਪੀਤੇ ਸੰਤ ਬਾਬਾ ਜਰਨੈਲ ਖਾਲਸਾ ਭਿੰਡਰਾਵਾਲੇ, ਸੰਤ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਸੰਤ ਖਾਰਾ ਸਿੰਘ ਅਤੇ ਹੋਰ ਸੰਤਾ ਅਤੇ ਸੰਗਤਾਂ ਦੀ ਸ਼ਹਾਦਤ ਨੂੰ ਯਾਦ ਕਰ ਇਸ ਦਿਨ ਨੂੰ ਮਨਾਇਆ ਜਾਵੇਗਾ।

ABOUT THE AUTHOR

...view details