ਪਠਾਨਕੋਟ ਦੇ ਇੱਕ ਮਾਲ 'ਚ ਪੁਲਿਸ ਵੱਲੋਂ ਕਰਵਾਇਆ ਮੌਕ ਡਰਿੱਲ (ETV Bharat (ਪਠਾਨਕੋਟ, ਪੱਤਰਕਾਰ)) ਪਠਾਨਕੋਟ: ਪਠਾਨਕੋਟ ਦੇ ਇੱਕ ਮਾਲ ਵਿੱਚ ਪੁਲਿਸ ਵੱਲੋਂ ਮੌਕ ਡਰਿੱਲ ਕੀਤੀ ਗਈ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਮੁਲਾਜ਼ਮਾਂ ਨੂੰ ਸੁਚੇਤ ਰੱਖਣ ਲਈ ਮੌਕ ਡਰਿੱਲ ਕਰਵਾਈ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਪਠਾਨਕੋਟ ਵਿੱਚ ਲਗਾਤਾਰ ਆਈਸੋਲੇਸ਼ਨ ਜਾਰੀ ਹੈ।
ਪੰਜਾਬ ਪੁਲਿਸ ਵੱਲੋਂ ਇੱਕ ਮਾਲ ਵਿੱਚ ਕਰਵਾਈ ਮੌਕ ਡਰਿੱਲ: ਵੱਖ-ਵੱਖ ਥਾਵਾਂ 'ਤੇ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਪਠਾਨਕੋਟ 'ਚ ਅਲਰਟ 'ਤੇ ਹੈ ਅਤੇ ਸਮੇਂ-ਸਮੇਂ 'ਤੇ ਆਪਣੀ ਚੌਕਸੀ ਬਰਕਰਾਰ ਰੱਖਦਿਆਂ ਵੱਖ-ਵੱਖ ਥਾਵਾਂ 'ਤੇ ਮੌਕ ਡਰਿੱਲ ਵੀ ਕਰ ਰਹੀ ਹੈ। ਜਿਸ ਕਾਰਨ ਅੱਜ ਪਠਾਨਕੋਟ 'ਚ ਪੰਜਾਬ ਪੁਲਿਸ ਵੱਲੋਂ ਇੱਕ ਮਾਲ ਵਿੱਚ ਮੌਕ ਡਰਿੱਲ ਕਰਵਾਈ ਗਈ ਤਾਂ ਜੋ ਜੇਕਰ ਕੋਈ ਸ਼ੱਕੀ ਵਿਅਕਤੀ ਮਾਲ ਵਿੱਚ ਆ ਕੇ ਕੋਈ ਵਾਰਦਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਫੜਨ ਲਈ ਪੁਲਿਸ ਮੁਲਾਜ਼ਮਾਂ ਵੱਲੋਂ ਕੀ ਰਣਨੀਤੀ ਬਣਾਈ ਜਾਵੇ ਬਰਕਰਾਰ ਰਹੇ।
ਕੋਈ ਚੁਣੌਤੀ ਆਉਂਦੀ ਹੈ ਤਾਂ ਉਸਦਾ ਮੁਕਾਬਲਾ ਕਿਵੇਂ ਕਰਨਾ ਹੈ: ਇਸ ਬਾਰੇ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਵੱਲੋਂ ਮਾਲ ਵਿੱਚ ਇੱਕ ਮੌਕ ਡਰਿੱਲ ਕੀਤੀ ਗਈ ਹੈ। ਉਨ੍ਹਾਂ ਨੋਵਲਟੀ ਮਾਲ ਦੇ ਸਟਾਫ ਨੂੰ ਸਮਝਾਇਆ ਗਿਆ ਹੈ ਤਾਂ ਜੋ ਭਵਿੱਖ ਵਿੱਚ ਜੇਕਰ ਕਿਸੇ ਕਿਸਮ ਦੀ ਕੋਈ ਚੁਣੌਤੀ ਆਉਂਦੀ ਹੈ ਤਾਂ ਉਸਦਾ ਮੁਕਾਬਲਾ ਕਿਵੇਂ ਕਰਨਾ ਹੈ। ਇਸ ਨੂੰ ਸੈਨਿਕਾਂ ਦੁਆਰਾ ਕਿਵੇਂ ਸੰਭਾਲਿਆ ਜਾਵੇ। ਇਹ ਸਾਰਾ ਅਭਿਆਸ ਕਰਕੇ ਦੱਸਿਆ ਜਾ ਰਿਹਾ ਹੈ।
ਪੰਜਾਬ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਹਮੇਸ਼ਾ ਤਾਇਨਾਤ:ਇੱਥੇ ਮੌਜੂਦ ਸਟਾਫ ਅਤੇ ਲੋਕਾਂ (ਖਰੀਦਦਾਰਾਂ) ਨੂੰ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਹਮੇਸ਼ਾ ਤਾਇਨਾਤ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਘਬਰਾਉਣ ਦੀ ਲੋੜ ਨਹੀਂ ਹੈ। ਬਲਕਿ ਘਬਰਾਉਣ ਦੀ ਵਜਾਏ ਉਸ ਚਣੌਤੀ ਦਾ ਡਟ ਕੇ ਸਾਹਮਣਾ ਕਰਨਾ ਹੈ। ਉਨ੍ਹਾਂ ਕਿਹਾ ਇਹ ਤਾਂ ਸਿਰਫ ਅਭਿਆਸ ਕਰਕੇ ਸਾਰਿਆਂ ਨੂੰ ਸਿਰਫ ਸਮਝਾਇਆ ਜਾ ਰਿਹਾ ਹੈ। ਇਸ ਵਿੱਚ ਘਬਰਾਉਣ ਜਾਂ ਡਰਨ ਵਾਲੀ ਕੋਈ ਗੱਲ ਨਹੀਂ।