ਪੰਜਾਬ

punjab

ETV Bharat / state

ਲੁਧਿਆਣਾ ਕੋਰਟ ਕੰਪਲੈਕਸ ਦੀ ਪਾਰਕਿੰਗ 'ਚ ਵਕੀਲ ਦੀ ਗੱਡੀ ਨੂੰ ਲੱਗੀ ਅੱਗ, ਲੋਕਾਂ ਨੇ ਮਸ਼ੱਕਤ ਨਾਲ ਬੁਝਾਈ ਪਰ ਹੋਇਆ ਨੁਕਸਾਨ - car caught fire in the parking - CAR CAUGHT FIRE IN THE PARKING

ਲੁਧਿਆਣਾ ਕੋਰਟ ਕੰਪਲੈਕਸ ਦੀ ਪਾਰਕਿੰਗ ਵਿੱਚ ਇੱਕ ਵਕੀਲ ਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਮਸ਼ੱਕਤ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ ਪਰ ਇਸ ਅੱਗ ਕਾਰਣ ਗੱਡੀ ਸੜ੍ਹ ਕੇ ਸੁਆਹ ਹੋ ਗਈ।

LUDHIANA COURT COMPLEX
ਲੁਧਿਆਣਾ ਕੋਰਟ ਕੰਪਲੈਕਸ ਦੀ ਪਾਰਕਿੰਗ 'ਚ ਵਕੀਲ ਦੀ ਗੱਡੀ ਨੂੰ ਲੱਗੀ ਅੱਗ,

By ETV Bharat Punjabi Team

Published : Apr 29, 2024, 4:38 PM IST

ਨਰਿੰਦਰ ਸਿੰਘ ,ਵਕੀਲ

ਲੁਧਿਆਣਾ:ਕਚਹਿਰੀ ਦੇ ਬਾਹਰ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ਨੂੰ ਅੱਜ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਪਾਰਕਿੰਗ ਦੇ ਵਿੱਚ ਨੱਠ ਭੱਜ ਪੈ ਗਈ ਬੜੀ ਹੀ ਮੁਸ਼ਕਿਲ ਦੇ ਨਾਲ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਗੱਡੀ ਦਾ ਕਾਫੀ ਅਗਲਾ ਹਿੱਸਾ ਸੜ ਗਿਆ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਕਾਰ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਵਕੀਲ ਨਰਿੰਦਰ ਸਿੰਘ ਦੀ ਹੈ ਜਿਨਾਂ ਨੂੰ ਮੌਕੇ ਉੱਤੇ ਸੱਦਿਆ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਕਚਹਿਰੀ ਵਿੱਚ ਪਾਰਕਿੰਗ ਦੀ ਵੱਡੀ ਸਮੱਸਿਆ ਹੈ।

ਅੱਜ ਜਦੋਂ ਇਹ ਸਵੇਰੇ ਗੱਡੀ ਲੈ ਕੇ ਵਕੀਲ ਆਇਆ ਤਾਂ ਕੁਝ ਸੁੱਕੇ ਪੱਤਿਆਂ ਉੱਤੇ ਗੱਡੀ ਖੜ੍ਹੀ ਸੀ। ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਪੱਤਿਆਂ ਦੇ ਵਿੱਚ ਅੱਗ ਸੁਲਗ਼ ਰਹੀ ਸੀ। ਜਿਸ ਤੋਂ ਬਾਅਦ ਉਹਨਾਂ ਦੀ ਕਾਰ ਵੀ ਇਸ ਦੀ ਲਪੇਟ ਵਿੱਚ ਆ ਗਈ ਅਤੇ ਵੱਡਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਕਾਰ ਦੀ ਪੂਰੀ ਇਨਸ਼ੋਰੈਂਸ ਨਹੀਂ ਕਰਵਾਈ ਹੋਈ ਸੀ, ਸਿਰਫ ਥਰਡ ਪਾਰਟੀ ਇਨਸ਼ੋਰੈਂਸ ਸੀ। ਇਸ ਕਰਕੇ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ। ਕਾਰ ਦਾ ਇੰਜਣ ਪੂਰੀ ਤਰ੍ਹਾਂ ਸੜ ਚੁੱਕਾ ਹੈ।




ਵਕੀਲ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਲੋਕਾਂ ਨੇ ਇਸ ਤੋਂ ਪਹਿਲਾਂ ਹੀ ਅੱਗ ਨੂੰ ਬੁਝਾ ਲਿਆ ਸੀ। ਉਹਨਾਂ ਕਿਹਾ ਕਿ ਕੋਈ ਹੋਰ ਗੱਡੀ ਇਸ ਦੀ ਲਪੇਟ ਦੇ ਵਿੱਚ ਨਹੀਂ ਆਈ ਪਰ ਪਾਰਕਿੰਗ ਨੂੰ ਦੀ ਕਚਹਿਰੀ ਵਿੱਚ ਸਮੱਸਿਆ ਹੈ ਅਤੇ ਰੋਜ਼ਾਨਾ ਹੀ ਇਸ ਥਾਂ ਉੱਤੇ ਹੀ ਗੱਡੀਆਂ ਲਾਉਣੀਆਂ ਪੈਂਦੀਆਂ ਹਨ। ਹਾਲਾਂਕਿ ਨਰਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਦੇ ਵਿੱਚ ਕੇਸਾਂ ਦੇ ਨਾਲ ਸੰਬੰਧਿਤ ਕੋਈ ਵੀ ਦਸਤਾਵੇਜ਼ ਨਹੀਂ ਸਨ ਨਹੀਂ ਤਾਂ ਹੋਰ ਵੀ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ ਸੀ।



ਉੱਥੇ ਹੀ ਦੂਜੇ ਪਾਸੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਕਚਹਿਰੀ ਦੇ ਅੰਦਰ ਹੀ ਕੰਮ ਕਰਨ ਵਾਲੇ ਵਕੀਲ ਨਰਿੰਦਰ ਸਿੰਘ ਦੀ ਗੱਡੀ ਨੂੰ ਅੱਗ ਲੱਗੀ ਸੀ। ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਅੱਗ ਨੂੰ ਬੁਝਾ ਲਿਆ ਗਿਆ ਪਰ ਉਦੋਂ ਤੱਕ ਗੱਡੀ ਦਾ ਨੁਕਸਾਨ ਕਾਫੀ ਹੋ ਚੁੱਕਾ ਸੀ।




ABOUT THE AUTHOR

...view details