ਲੁਧਿਆਣਾ : ਪੱਖੋਵਾਲ ਰੋਡ 'ਤੇ ਚੌਂਕ ਵਿੱਚ ਸਥਿਤ ਫੁੱਲਾਂਵਾਲ ਚੌਂਕ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਬਿਨਾਂ ਸੀਟ ਬੈਲਟ ਲਗਾ ਕੇ ਆ ਰਹੇ ਭਾਜਪਾ ਦੇ ਆਗੂ ਜਤਿੰਦਰ ਗਰੇਆਨ ਨੂੰ ਪੁਲਿਸ ਨੇ ਰੋਕ ਲਿਆ। ਉਨ੍ਹਾਂ ਨੂੰ ਟਰੈਫਿਕ ਪੁਲਿਸ ਏਐਸਆਈ ਸ਼ਿੰਗਾਰਾ ਸਿੰਘ ਨੇ ਸੀਟ ਬੈਲਟ ਨਾਲ ਲਈ ਹੋਣ ਕਰਕੇ ਰੋਕ ਕੇ ਚਲਾਨ ਕੱਟਣ ਦੀ ਗੱਲ ਕਹੀ ਅਤੇ ਇਸ ਦੌਰਾਨ ਗੱਡੀ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਚਾਰ ਤੋਂ ਪੰਜ ਵਿਅਕਤੀ ਬਾਹਰ ਆ ਗਏ ਅਤੇ ਉਨ੍ਹਾਂ ਨੇ ਏਐਸਆਈ ਸ਼ਿੰਗਾਰਾ ਸਿੰਘ ਦੇ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨਾਲ ਬਦਸਲੂਕੀ ਵੀ ਕੀਤੀ। ਜਿਸ ਤੋਂ ਬਾਅਦ ਸ਼ਿੰਗਾਰਾ ਸਿੰਘ ਨੇ ਮੌਕੇ 'ਤੇ ਪੀਸੀਆਰ ਨੂੰ ਬੁਲਾ ਲਿਆ ਅਤੇ ਸਾਰਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਬੀਜੇਪੀ ਪਾਰਟੀ ਦੇ ਆਗੂ ਅਤੇ ਟਰੈਫਿਕ ਪੁਲਿਸ ਵਿਚਕਾਰ ਤਿੱਖੀ ਬਹਿਸ, ਚਲਾਨ ਕੱਟਣ ਨੂੰ ਲੈ ਕੇ ਹੋਇਆ ਵਿਵਾਦ, ਵੀਡੀਓ ਹੋਈ ਵਾਇਰਲ - BJP VS TRAFFIC POLICE
ਲੁਧਿਆਣਾ ਸਿਆਸੀ ਪਾਰਟੀ ਦੇ ਆਗੂ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਦੇ ਵਿੱਚ ਤਿੱਖੀ ਬਹਿਸ। ਚਲਾਨ ਕੱਟਣ ਨੂੰ ਲੈ ਕੇ ਹੋਇਆ ਵਿਵਾਦ ਮਾਮਲਾ ਦਰਜ।
Published : Nov 22, 2024, 11:03 PM IST
ਆਪਸੀ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੁਲਾਜ਼ਮ ਉਨ੍ਹਾਂ ਨੂੰ ਚਲਾਨ ਕੱਟਣ ਲਈ ਕਹਿ ਰਿਹਾ ਹੈ ਅਤੇ ਅੱਗਿਓਂ ਪਹਿਲਾਂ ਇੱਕ ਵਕੀਲ ਡਿਊਟੀ 'ਤੇ ਤੈਨਾਤ ਸ਼ਿੰਗਾਰਾ ਸਿੰਘ ਦੇ ਨਾਲ ਬਹਿਸ ਕਰਦੇ ਹਨ। ਉਸ ਤੋਂ ਬਾਅਦ ਭਾਜਪਾ ਦਾ ਆਗੂ ਉਸ ਨੂੰ ਸੜਕ ਦੇ ਵਿਚਕਾਰ ਹੀ ਧਰਨਾ ਲਾਉਣ ਦੀ ਧਮਕੀ ਦਿੰਦਾ ਹੈ ਅਤੇ ਇਸ ਦੌਰਾਨ ਮਾਹੌਲ ਤਨਾਪੂਰਨ ਹੋ ਜਾਂਦਾ ਹੈ। ਪੁਲਿਸ ਅਤੇ ਭਾਜਪਾ ਆਗੂ ਦੋਵਾਂ ਹੀ ਇੱਕ ਦੂਜੇ ਦੀ ਵੀਡੀਓ ਬਣਾ ਲੈਂਦੇ ਹਨ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਹੁਣ ਵਾਇਰਲ ਹੋ ਰਹੀ ਹੈ। ਜਿਸ ਵਿੱਚ ਬਹਿਸਬਾਜ਼ੀ ਕਰਦੇ ਹੋਏ ਦੋਵੇਂ ਹੀ ਵਿਖਾਈ ਦੇ ਰਹੇ ਹਨ। ਟਰੈਫਿਕ ਪੁਲਿਸ ਕਰਮੀਆਂ ਨੇ ਉਸ ਦੀ ਵੀਡੀਓਗ੍ਰਾਫੀ ਕਰ ਲਈ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ
ਇਸ ਵੀਡੀਓ ਦੇ ਅਧਾਰ 'ਤੇ ਹੀ ਪੁਲਿਸ ਨੇ ਅੱਗੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਦੇ ਅਧੀਨ ਪੰਜ ਮੁਲਜ਼ਮਾਂ ਦੇ ਖਿਲਾਫ ਬੀਐਨਐਸ ਦੀ ਧਾਰਾ 132, 221, 351 ਅਤੇ 285 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਹਾਲਾਂਕਿ ਇਸ ਦੌਰਾਨ ਸਾਡੀ ਟੀਮ ਵੱਲੋਂ ਜਦੋਂ ਏਐਸਆਈ ਸ਼ਿੰਗਾਰਾ ਸਿੰਘ ਨੂੰ ਫੋਨ ਕਰਕੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਗੱਲ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਕਿਸੇ ਵਿਆਹ ਸਮਾਗਮ ਦੇ ਵਿੱਚ ਮਸ਼ਰੂਫ ਹਨ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।