ਹੈਦਰਾਬਾਦ ਡੈਸਕ:ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਫੇਸਬੁੱਕ ਅਕਾਉਂਟ ਬਣਾਏ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਹੋਰ ਸਾਹਮਣੇ ਆਇਆ ਹੈ। ਜਿਸ ਵਿੱਚ ਕਿਸੇ ਵੱਲੋਂ ਹੁਣ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਫੇਕ ਪੇਜ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਖੁਦ ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁੱਕ ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ। ਇਸ ਪ੍ਰਤੀ ਜਥੇਦਾਰ ਵੱਲੋਂ ਰੋਸ ਵੀ ਜਾਹਿਰ ਕੀਤਾ ਗਿਆ ਹੈ।
'ਗੁਰੂ ਪਿਆਰਿਓ ਇੰਨਾ ਨਕਲੀ ਪੇਜਾਂ ਤੋ ਸਾਵਧਾਨ ਰਹੋ'
ਗਿਆਨੀ ਹਰਪ੍ਰੀਤ ਸਿੰਘ ਨੇੇ ਸੋਸ਼ਲ ਮੀਡੀਆ ਪੇਜ ਉੱਤੇ ਲਿਖਿਆ ਗਿਆ ਹੈ ਕਿ "ਇੰਨੀ ਗਿਰੀਆਂ ਤੇ ਨੀਚ ਹਰਕਤਾਂ 'ਤੇ ਉੱਤਰ ਆਉਗੇ ਕਦੇ ਕਿਸੇ ਸਿੱਖ ਦੇ ਚਿੱਤ ਚੇਤੇ ਵੀ ਨਹੀ ਹੋਣਾ। ਮੰਨਦੇ ਆ ਤੁਹਾਡੇ ਕੋਲ ਪੈਸਾ ਹੈ, ਇੱਕ ਪੂਰਾ ਨੈੱਟਵਰਕ ਸਿਸਟਮ ਹੈ, ਚਾਰ ਚਾਪਲੂਸ ਵੀ ਹਨ। ਇੰਨਾ ਗਿਰਨਾ ਨੈਤਿਕਤਾ ਤੋਂ ਹੀਣੇ ਹੋਣ ਦਾ ਸਬੂਤ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦਾ ਜਾਅਲੀ ਪੇਜ ਬਣਾ ਕੇ ਉਸ ਤੋਂ ਅਲੱਗ ਅਲੱਗ ਪੋਸਟਾਂ 'ਤੇ ਹਲਕੇ ਪੱਧਰ ਦੇ ਕੁਮੈਂਟ ਕੀਤੇ ਜਾ ਰਹੇ ਹਨ। ਇੰਨਾਂ ਥੱਲੇ ਤਾਂ ਸਮੁੰਦਰ 'ਚ ਟਾਇਟੈਨਿਕ ਨਹੀ ਡਿੱਗਿਆ, ਜਿੰਨੇ ਤੁਸੀਂ ਡਿੱਗ ਪਏ। ਬੱਸ ਇਨਾਂ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ। ਗੁਰੂ ਪਿਆਰਿਓ ਇੰਨਾ ਨਕਲੀ ਪੇਜਾਂ ਤੋ ਸਾਵਧਾਨ ਰਹੋ"।
ਫੇਕ ਪੇਜ ਬਣਾ ਕੇ ਕੀਤੀਆਂ ਪੋਸਟਾਂ (FACEBOOK) ਫੇਕ ਪੇਜ ਬਾਰੇ ਜਾਣਕਾਰੀ
ਕਾਬਲੇਜ਼ਿਕਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਧਿਕਾਰਿਕ ਖਾਤੇ ਤੋਂ ਜਾਅਲੀ ਖਾਤੇ ਦੀਆਂ ਤਸਵੀਰਾਂ ਵੀ ਸਾਂਝੀਆਂ ਹਨ, ਜਿਸ ਉੱਤੇ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਦੇ ਪੇਜ ਉੱਤੇ 3 ਲਾਇਕ ਤੇ 6 ਫੋਲੋਅਰਸ ਹਨ। ਇਸ ਦੇ ਨਾਲ ਹੀ ਇੱਕ ਪੋਸਟ ਥੱਲੇ ਕੁਮੈਂਟ ਲਿਖਿਆ ਗਿਆ ਹੈ ਕਿ ਕੋਈ ਪਰਵਾਹ ਨਹੀਂ ਮੈਂ ਬੀਜੇਪੀ ਦੀ ਸਪੋਰਟ ਨਾਲ ਸਾਰੀਆਂ ਇੰਟਰਵਿਊ ਡਿਲੀਟ ਕਰਵਾ ਦਿੱਤੀਆਂ ਹਨ।