ਪੰਜਾਬ

punjab

ETV Bharat / state

ਜੀਪ ਤੇ ਰੋਡਵੇਜ਼ ਦੀ ਬੱਸ ਵਿਚਾਲੇ ਭਿਆਨਕ ਟੱਕਰ, ਪਲਟ ਕੇ ਡੂੰਘੀ ਖਾਈ ਜਾ ਡਿੱਗੀ ਬੱਸ, ਸਵਾਰੀਆਂ ਜ਼ਖਮੀ, ਡਰਾਈਵਰ ਤੇ ਕੰਡਕਟਰ ਫ਼ਰਾਰ - BUS JEEP COLLISION IN MOGA

ਮੋਗਾ ਦੇ ਕਸਬਾ ਧਰਮਕੋਟ ਅਧੀਨ ਆਉਂਦੇ ਪਿੰਡ ਕਮਾਲਾਂਕੇ ਕੋਲ ਰੋਡਵੇਜ ਬੱਸ ਅਤੇ ਪਿਕਅੱਪ ਗੱਡੀ ਦੇ ਜਬਰਦਸਤ ਟੱਕਰ ਹੋ ਗਈ ਹੈ।

ROAD ACCIDENT MOGA
ਪਿਕਅੱਪ ਜੀਪ ਤੇ ਰੋਡਵੇਜ਼ ਦੀ ਬੱਸ ਵਿਚਾਲੇ ਭਿਆਨਕ ਟੱਕਰ (ETV Bharat (ਮੋਗਾ, ਪੱਤਰਕਾਰ))

By ETV Bharat Punjabi Team

Published : Nov 29, 2024, 4:21 PM IST

Updated : Nov 29, 2024, 4:33 PM IST

ਮੋਗਾ:ਮੋਗਾ ਦੇ ਕਸਬਾ ਧਰਮਕੋਟ ਅਧੀਨ ਆਉਂਦੇ ਪਿੰਡ ਕਮਾਲਾਂਕੇ ਕੋਲ ਰੋਡਵੇਜ ਬੱਸ ਅਤੇ ਪਿਕਅੱਪ ਗੱਡੀ ਦੇ ਜ਼ਬਰਦਸਤ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ ਦੌਰਾਨ ਤੇਜ਼ ਰਫ਼ਤਾਰ ਬੱਸ ਅਤੇ ਪਿਕਅੱਪ ਜੀਪ ਦੀ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਰੋਡਵੇਜ ਬੱਸ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਹੀ ਦੋਵੇਂ ਫ਼ਰਾਰ ਹੋ ਗਏ। ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿੱਚ ਦੋ ਯਾਤਰੀਆਂ ਦੀ ਹਾਲਤ ਬਹੁਤ ਗੰਭੀਰ ਹੈ।

ਪਿਕਅੱਪ ਜੀਪ ਤੇ ਰੋਡਵੇਜ਼ ਦੀ ਬੱਸ ਵਿਚਾਲੇ ਭਿਆਨਕ ਟੱਕਰ (ETV Bharat (ਮੋਗਾ, ਪੱਤਰਕਾਰ))

ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ ਬੱਸ

ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਚਸ਼ਮਦੀਦ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਸ ਜਲੰਧਰ ਤੋਂ ਮੋਗਾ ਵੱਲ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਬੱਸ ਦਾ ਡਰਾਇਵਰ ਆਪਣੇ ਮੋਬਾਇਲ 'ਤੇ ਗੱਲ ਕਰ ਰਿਹਾ ਸੀ ਅਤੇ ਦੂਜੇ ਪਾਸੇ ਤੋਂ ਆ ਰਹੀ ਪਿਕਅੱਪ ਜੀਪ ਨੂੰ ਟੱਕਰ ਮਾਰ ਦਿੱਤੀ। ਚਸ਼ਮਦੀਦ ਨੇ ਕਿਹਾ ਕਿ ਡਰਾਇਵਰ ਵੱਲੋਂ ਫੋਨ 'ਤੇ ਗੱਲ ਕਰਨ ਕਾਰਨ ਇਹ ਹਾਦਸਾ ਵਾਪਰਿਆ। ਗੱਲ ਕਰਦੇ ਹੋਏ ਡਰਾਈਵਰ ਤੋਂ ਬੱਸ ਨਹੀਂ ਸੰਭਾਲੀ ਗਈ ਅਤੇ ਬੱਸ ਬੇਕਾਬੂ ਹੋ ਕੇ ਪਲਟ ਗਈ ਅਤੇ ਡੂੰਘੀ ਖਾਈ ਵਿੱਚ ਜਾ ਡਿੱਗੀ। ਡੁੰਘੀ ਖਾਈ ਵਿੱਚ ਡਿੱਗਣ ਕਾਰਨ ਬੱਸ ਵਿੱਚ ਸਵਾਰ ਕਈ ਸਵਾਰੀਆਂ ਜਖ਼ਮੀ ਹੋ ਗਈਆਂ ਅਤੇ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ।

"ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਰੋਡਵੇਜ ਬੱਸ ਅਤੇ ਪਿਕਅੱਪ ਜੀਪ ਦੀ ਭਿਆਨਕ ਟੱਕਰ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਅਸੀਂ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਮੌਕੇ 'ਤੇ ਪਹੁੰਚ ਕੇ ਅਸੀਂ ਬੱਸ ਦੀਆਂ ਸਵਾਰੀਆਂ ਤੋਂ ਪੁੱਛ-ਗਿੱਛ ਕੀਤੀ ਅਤੇ ਜਖ਼ਮੀ ਸਵਾਰੀਆਂ ਨੂੰ ਨਿੱਜੀ ਹਸਪਤਾਲ ਵਿੱਚ ਭੇਜ ਕੇ ਦਾਖਲ ਕਰਵਾਇਆ। ਇਸ ਮਾਮਲੇ 'ਚ ਮੁਲਜ਼ਮਾਂ ਖਿਲਾਫ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।- ਜਤਿੰਦਰ ਕੁਮਾਰ,ਜਾਂਚ ਅਧਿਕਾਰੀ

Last Updated : Nov 29, 2024, 4:33 PM IST

ABOUT THE AUTHOR

...view details