ਮੋਗਾ :ਪੰਜਾਬ ਦੇ ਮੋਗਾ ਦੇ ਨਜ਼ਦੀਕ ਪਿੰਡ ਲੰਡੇਕੇ ਵਿਖੇ ਇੱਕ ਛੋਟੀ ਜਿਹੀ ਗਲਤੀ ਨਾਲ 10 ਸਾਲ ਦੀ ਮਾਸੂਮ ਬੱਚੀ ਦੀ ਜਾਨ ਚਲੇ ਗਈ। ਮਿਲੀ ਜਾਣਕਾਰੀ ਮੁਤਾਬਿਕ ਅਲਮਾਰੀ 'ਚੋਂ ਕੱਪੜੇ ਕੱਢਦੇ ਸਮੇਂ ਗੋਲੀ ਚੱਲ ਗਈ ਤਾਂ ਮੌਕੇ 'ਤੇ ਬੱਚੀ ਦੀ ਮੌਤ ਹੋ ਗਈ। ਮਾਮਲੇ ਸੰਬੰਧੀ ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸ ਦੇਈਏ ਕਿ ਮ੍ਰਿਤਕ ਲੜਕੀ ਦੀ ਉਮਰ 10 ਸਾਲ ਦੱਸੀ ਜਾ ਰਹੀ ਹੈ।
ਮੋਗਾ 'ਚ 10 ਸਾਲਾ ਬੱਚੀ ਦੀ ਗੋਲੀ ਲੱਗਣ ਨਾਲ ਹੋਈ ਮੌਤ, ਅਲਮਾਰੀ 'ਚ ਪਈ ਰਿਵਾਲਵਰ ਨਾਲ ਚੱਲੀ ਸੀ ਗੋਲੀ
ਮੋਗਾ ਵਿਖੇ ਇੱਕ ਦੱਸ ਸਾਲ ਦੀ ਬੱਚੀ ਦੀ ਉਸ ਦੇ ਦਾਦੇ ਦੀ ਰਿਵਾਲਵਰ ਨਾਲ ਗੋਲੀ ਚੱਲਣ ਕਾਰਨ ਮੌਤ ਹੋ ਗਈ। ਪੁਲਿਸ ਜਾਂਚ 'ਚ ਹੋਇਆ ਸਾਫ।
Published : 5 hours ago
ਦਾਦੇ ਦੀ ਰਿਵਾਲਰ ਤੋਂ ਚੱਲੀ ਗੋਲੀ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਰੀਤ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਯਾਨੀ ਕਿ ਮ੍ਰਿਤਕ ਬੱਚੀ ਦੇ ਦਾਦਾ ਦੀ ਰਿਵਾਲਰ ਸੀ ਜੋ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਅਲਮਾਰੀ 'ਚ ਰੱਖੀ ਹੋਈ ਸੀ। ਜਦੋਂ ਮਨਰੀਤ ਆਪਣੇ ਕੱਪੜੇ ਬਦਲਣ ਲਈ ਗਈ ਤਾਂ ਉਸ ਨੇ ਅਲਮਾਰੀ ਵਿਚੋਂ ਰਿਵਾਲਵਰ ਚੁੱਕ ਲਿਆ ਅਤੇ ਗਲਤੀ ਨਾਲ ਅਚਾਨਕ ਗੋਲੀ ਚੱਲ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਮੋਗਾ ਜ਼ਿਲ੍ਹੇ ਦੇ ਪਿੰਡ ਲੰਡੇਕੇ ਦੀ ਰਹਿਣ ਵਾਲੀ ਮਨਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਦੀ ਆਪਣੇ ਦਾਦੇ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਮਨਰੀਤ ਅਲਮਾਰੀ 'ਚੋਂ ਕੱਪੜੇ ਕੱਢ ਰਹੀ ਸੀ ਕਿ ਉਸ ਨੇ ਅਚਾਨਕ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।