ਬਠਿੰਡਾ: ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ਉੱਤੇ 16 ਫਰਵਰੀ ਨੂੰ ਕੀਤੇ ਜਾ ਰਹੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਦਾ ਇੱਕ ਸਾਂਝਾ ਵਫਦ ਸਮਾਜ ਦੇ ਵੱਖ-ਵੱਖ ਵਰਗਾਂ ਆੜਤੀਆ ਐਸੋਸੀਏਸ਼ਨ,ਵਪਾਰ ਮੰਡਲ, ਪੈਸਟੀਸਾਈਡ ਐਸੋਸੀਏਸ਼ਨ,ਸਬਜ਼ੀ ਮੰਡੀ ਆੜਤੀਆ ਯੂਨੀਅਨ, ਫਰੂਟ ਮੰਡੀ ਆੜਤੀਆ ਯੂਨੀਅਨ, ਟਰੱਕ ਯੂਨੀਅਨ ,ਕੈਂਟਰ ਯੂਨੀਅਨ ,ਟੈਕਸੀ ਯੂਨੀਅਨ, ਅਤੇ ਬੱਸ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਬੈਠਕ ਕੀਤੀ ਗਈ। ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਕੀਤੇ ਜਾ ਰਹੇ 16 ਫਰਵਰੀ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕਿਸਾਨ ਆਗੂਆਂ ਵੱਲੋਂ ਕੀਤੀ ਗਈ।
ਦੇਸ਼ ਭਰ ਦੀਆਂ 500 ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਦਿੱਤਾ ਗਿਆ ਭਾਰਤ ਬੰਦ ਦਾ ਸੱਦਾ, ਬਠਿੰਡਾ 'ਚ ਕਿਸਾਨ ਆਗੂਆਂ ਨੇ ਕੀਤੀ ਮੀਟਿੰਗ - ਕਿਸਾਨ ਆਗੂਆਂ ਨੇ ਕੀਤੀ ਮੀਟਿੰਗ
Bharat Bandh On February 16: ਬਠਿੰਡਾ 'ਚ ਕਿਸਾਨ ਆਗੂਆਂ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ। ਮੀਟਿੰਗ ਵਿੱਚ 16 ਫਰਵਰੀ ਨੂੰ ਦਿੱਤੀ ਗਈ ਭਾਰਤ ਬੰਦ ਦੀ ਕਾਲ ਨੂੰ ਲੈਕੇ ਚਰਚਾ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਹੈ।
Published : Feb 8, 2024, 12:28 PM IST
ਕਿਸਾਨ ਮਜ਼ਦੂਰ ਅਤੇ ਟ੍ਰੇਡਿੰਗ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਸਬੰਧੀ ਦੇਸ਼ ਭਰ ਦੀਆਂ 500 ਤੋਂ ਵੱਧ ਜਥੇਬੰਦੀਆਂ ਵੱਲੋਂ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ ਅਤੇ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੀਆਂ ਫਿਰਕੂ,ਫਾਸ਼ੀਵਾਦੀ,ਲੋਕ ਵਿਰੋਧੀ ,ਦਲਿਤਾਂ ਔਰਤਾਂ ਅਤੇ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਵਾਲੀਆਂ ਅਤੇ ਕਾਰਪੋਰੇਟ ਨੂੰ ਸਮੁੱਚਾ ਆਰਥਿਕ ਢਾਂਚਾ ਦੇਣ ਵਾਲੀਆਂ ਨੀਤੀਆਂ ਦਾ 16 ਫਰਵਰੀ ਨੂੰ ਭਾਰਤ ਬੰਦ ਕਰਕੇ ਪੁਰਜੋਰ ਵਿਰੋਧ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਤੋੜ ਮਰੋੜ ਕੇ, ਲੋਕਾਂ ਦੇ ਮੁੱਢਲੇ ਹੱਕਾਂ ਨੂੰ ਖਤਮ ਕਰਕੇ,ਰਾਜਾਂ ਦੇ ਅਧਿਕਾਰਾਂ ਉੱਤੇ ਵਾਰ ਵਾਰ ਡਾਕੇ ਮਾਰ ਕੇ ਤਾਨਾਸ਼ਾਹੀ ਅਤੇ ਫਿਰਕੂ ਰੰਗਤ ਵਾਲਾ ਮੰਨੂ ਸਿਮਰਤੀ ਤੋਂ ਪ੍ਰੇਰਤ ਸੰਵਿਧਾਨ ਲਾਗੂ ਕਰਕੇ, ਦੇਸ਼ ਦੇ ਧਰਮ ਨਿਰਪੱਖ ਤਾਣੇ ਬਾਣੇ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਦੇਸ਼ ਦੇ ਲੋਕ ਉਸ ਦੀਆਂ ਇਹਨਾਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਅਤੇ ਚੋਰੀ ਲਾਗੂ ਕੀਤੇ ਜਾ ਰਹੇ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਇਹ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਅਤੇ ਲੋਕਾਂ ਨੂੰ ਵੱਧ ਚੜ ਕੇ ਅਪੀਲ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਅਸਫਲ ਕਰਨ ਲਈ ਇਸ ਬੰਦ ਦੇ ਸੱਦੇ ਦਾ ਸਾਥ ਦੇਣ ਆਗੂਆਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਇਸ ਬੰਦ ਨੂੰ ਸਫਲ ਬਣਾਉਣ ਲਈ 16 ਫਰਵਰੀ ਨੂੰ 11 ਵਜੇ ਭਾਈ ਘਨੱਈਆ ਜੀ ਚੌਂਕ ਬਠਿੰਡਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।