ਪੰਜਾਬ

punjab

ETV Bharat / state

ਰੂਪਨਗਰ ਹਾਦਸੇ 'ਤ ਹੁਣ ਤੱਕ 3 ਮਜ਼ਦੂਰਾਂ ਦੀ ਮੌਤ: ਮਕਾਨ ਮਾਲਕ ਤੇ ਠੇਕੇਦਾਰ 'ਤੇ ਮਾਮਲਾ ਦਰਜ - Tragedy Strikes In Rupnagar - TRAGEDY STRIKES IN RUPNAGAR

Tragedy Strikes In Rupnagar : ਰੋਪੜ ਪੁਲਿਸ ਵੱਲੋਂ ਪ੍ਰੀਤ ਕਲੋਨੀ ਵਿੱਚ ਹਾਦਸੇ ਤੋਂ ਬਾਅਦ ਹੁਣ ਸਖ਼ਤ ਕਦਮ ਚੁੱਕਦਿਆਂ ਹੋਇਆ ਮਕਾਨ ਮਾਲਕ ਅਤੇ ਮਕਾਨ ਨੂੰ ਉੱਚਾ ਚੱਕਣ ਵਾਲੇ ਠੇਕੇਦਾਰ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਹ ਮਾਮਲਾ ਸਿਟੀ ਥਾਣਾ ਰੋਪੜ ਵਿੱਚ ਦਰਜ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਐਸਪੀ ਰੁਪਿੰਦਰ ਕੌਰ ਸਰਾਂ ਵੱਲੋਂ ਦਿੱਤੀ ਗਈ ਹੈ। ਪੜ੍ਹੋ ਪੂਰੀ ਖਬਰ...

Tragedy Strikes In Rupnagar
ਮਕਾਨ ਮਾਲਕ ਅਤੇ ਠੇਕੇਦਾਰ ਉੱਤੇ ਕੀਤਾ ਗਿਆ ਮਾਮਲਾ ਦਰਜ

By ETV Bharat Punjabi Team

Published : Apr 19, 2024, 10:20 PM IST

ਮਕਾਨ ਮਾਲਕ ਅਤੇ ਠੇਕੇਦਾਰ ਉੱਤੇ ਕੀਤਾ ਗਿਆ ਮਾਮਲਾ ਦਰਜ

ਰੂਪਨਗਰ:ਬੀਤੇ ਦਿਨੀਂ ਰੋਪੜ 'ਚ ਵਾਪਰੇ ਦੁੱਖਦ ਹਾਦਸੇ 'ਚ ਹੋਣ ਤੱਕ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪ੍ਰੀਤ ਕਲੋਨੀ 'ਚ ਘਰ ਦਾ ਲੈਂਟਰ ਚੁੱਕਣ ਸਮੇਂ ਇਹ ਹਾਦਸਾ ਵਾਪਰਿਆ ਹੈ।ਜਿਸ ਦੌਰਾਨ 5 ਮਜ਼ਦੂਰ ਮਲਬੇ ਹੇਠ ਦੱਬ ਗਏ ਜਿੰਨ੍ਹਾਂ ਚੋਂ 4 ਮਜ਼ਦੂਰਾਂ ਨੂੰ ਹੁਣ ਤੱਕ ਕੱਢ ਲਿਆ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਡੀਸੀ ਰੋਪੜ ਪੂਜਾ ਸਿਆਲ ਨੇ ਦੱਸਿਆ ਕਿ ਹੁਣ ਤੱਕ ਕੁੱਲ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਸੀ, ਜਿਨਾਂ ਵਿੱਚੋਂ 2 ਨੂੰ ਫੌਰੀ ਸਿਹਤ ਸਹੂਲਤਾਂ ਦੇਣ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿੱਚ ਤੜਕਸਾਰ ਇੱਕ ਵਿਅਕਤੀ ਹੋਰ ਅਭਿਸ਼ੇਕ ਦਾ ਮ੍ਰਿਤਕ ਸਰੀਰ ਮਲਵੇ ਹੇਠੋਂ ਕੱਢਿਆ ਗਿਆ। ਕੁੱਲ ਮਿਲਾ ਕੇ ਇਸ ਮਾਮਲੇ ਵਿੱਚ ਪੰਜ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਇੱਕ ਜੇਰੇ ਇਲਾਜ ਹੈ ਅਤੇ ਇੱਕ ਦੀ ਭਾਲ ਜਾਰੀ ਹੈ।

ਜ਼ਿਕਰ ਯੋਗ ਹੈ ਕਿ ਰੋਪੜ ਦੇ ਪ੍ਰੀਤ ਕਲੋਨੀ ਦੇ ਵਿੱਚੋਂ ਇੱਕ ਪੁਰਾਣੇ ਮਕਾਨ ਨੂੰ ਉੱਚਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ। ਜਿਸ ਨੂੰ ਕਰੀਬ ਤਿੰਨ ਫੁੱਟ ਉੱਚਾ ਸੜਕ ਤੋਂ ਚੱਕ ਦਿੱਤਾ ਗਿਆ ਸੀ ਅਤੇ ਅਚਾਨਕ ਇਸ ਕੰਮ ਦੌਰਾਨ ਹੀ ਇਹ ਮਕਾਨ ਢਹਿ-ਢੇਰੀ ਹੋ ਗਏ। ਜਦੋਂ ਇਹ ਮਕਾਨ ਢਹਿ-ਢੇਰੀ ਹੋ ਕੇ ਨੀਚੇ ਗਿਰਿਆ ਤਾਂ ਇਸ ਵਿੱਚ ਪੰਜ ਦੇ ਕਰੀਬ ਮਜ਼ਦੂਰ ਜੋ ਮਕਾਨ ਨੂੰ ਉੱਚਾ ਚੱਕਣ ਦਾ ਕੰਮ ਕਰ ਰਹੇ ਸਨ ਮਲਬੇ ਹੇਠਾਂ ਆ ਕੇ ਫਸ ਗਏ।

337,338,304A ਹੇਠਾਂ ਮਾਮਲਾ ਦਰਜ : ਪੁਲਿਸ ਵੱਲੋਂ ਫੌਰੀ ਰਾਹਤ ਦਾ ਕੰਮ ਸ਼ੁਰੂ ਕੀਤਾ ਗਿਆ ਫਿਲਹਾਲ ਤਿੰਨ ਮਜ਼ਦੂਰਾਂ ਦੀ ਇਸ ਮਾਮਲੇ ਵਿੱਚ ਮੌਤ ਹੋ ਚੁੱਕੀ ਹੈ ਅਤੇ ਇੱਕ ਮਜ਼ਦੂਰ ਪੀਜੀਆਈ ਰੈਫਰ ਕੀਤਾ ਗਿਆ ਹੈ ਅਤੇ ਇੱਕ ਮਜ਼ਦੂਰ ਹਾਲੇ ਤੱਕ ਲਾਪਤਾ ਹੈ ਅਤੇ ਉਸ ਦੀ ਭਾਲ ਦੇ ਵਿੱਚ ਲਗਾਤਾਰ ਮਲਵਾ ਚੁੱਕਿਆ ਜਾ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਮਜ਼ਦੂਰ ਕਿਸ ਹਾਲਤ ਵਿੱਚ ਇਸ ਵਕਤ ਮੌਜੂਦ ਹੈ। ਜੇਕਰ ਧਾਰਾਵਾਂ ਦੀ ਗੱਲ ਕੀਤੀ ਜਾਵੇ 337,338,304A ਹੇਠਾਂ ਮਾਮਲਾ ਦਰਜ ਕੀਤਾ ਗਿਆ।

ABOUT THE AUTHOR

...view details