ਮੋਗਾ : ਮਾਮਲਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦਾ ਹੈ, ਜਿੱਥੇ ਇੱਕ 17 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਤੋਂ ਤੰਗ ਆ ਕੇ ਜਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਕਿ ਪਿੰਡ ਵਿੱਚ ਹੀ ਸਲੂਨ ਦਾ ਕੰਮ ਕਰਦਾ ਹੈ ਅਤੇ ਉਸਦੇ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਉਹ ਲੜਕੀ ਨੂੰ ਭੱਜ ਕੇ ਵਿਆਹ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ। ਵਿਆਹ ਕਰਵਾਉਣ ਤੋਂ ਲੜਕੀ ਨੇ ਕਈ ਵਾਰ ਇਨਕਾਰ ਕੀਤਾ ਪਰ ਪ੍ਰੇਮੀ ਵੱਲੋਂ ਇਸ ਗੱਲ 'ਤੇ ਵਾਰ-ਵਾਰ ਲੜਕੀ ਨੂੰ ਕਿਹਾ ਜਾ ਰਿਹਾ ਸੀ ਕਿ ਆਪਾਂ ਭੱਜ ਕੇ ਵਿਆਹ ਕਰਵਾ ਲੈਦੇ ਹਾਂ, ਜਿਸ ਤੋਂ ਤੰਗ ਆ ਕੇ ਲੜਕੀ ਨੇ ਜਹਿਰੀਲੀ ਚੀਜ਼ ਪੀ ਕੇ ਆਪਣੇ ਆਪ ਨੂੰ ਖ਼ਤਮ ਕਰ ਲਿਆ। ਪਰਿਵਾਰ ਵਲੋਂ ਲੜਕੀ ਨੂੰ ਨਿਹਾਲ ਸਿੰਘ ਵਾਲਾ ਦੇ ਇੱਕ ਨਿਜੀ ਹਸਪਤਾਲ ਵਿੱਚ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪ੍ਰੇਮੀ ਤੋਂ ਤੰਗ 17 ਸਾਲਾਂ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲਾ ਸਮਾਪਤ - The girl committed suicide - THE GIRL COMMITTED SUICIDE
The girl committed suicide : ਮਾਮਲਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦਾ ਹੈ, ਜਿੱਥੇ ਇੱਕ 17 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਤੋਂ ਤੰਗ ਆ ਕੇ ਜਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
Published : Jun 16, 2024, 10:45 PM IST
ਪ੍ਰਸ਼ਾਸ਼ਨ ਤੋਂ ਕੀਤੀ ਇਨਸਾਫ਼ ਦੀ ਮੰਗ : ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਲੜਕੀ ਦੇ ਭਰਾ ਜਗਜੀਤ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਨਾਮ ਦਾ ਲੜਕਾ ਜੋ ਪਿੰਡ ਵਿੱਚ ਹੀ ਸਲੂਨ ਦਾ ਕੰਮ ਕਰਦਾ ਹੈ ਅਤੇ ਉਹ ਮੇਰੀ ਭੈਣ ਨੂੰ ਕਾਫੀ ਤੰਗ ਪਰੇਸ਼ਾਨ ਕਰਦਾ ਸੀ। ਬੀਤੇ ਕੱਲ ਉਸਨੇ ਮੇਰੀ ਭੈਣ ਨੂੰ ਆਪਣੇ ਘਰੇ ਬੁਲਾਇਆ ਅਤੇ ਕਿਹਾ ਕਿ ਆਪਾਂ ਦੋਨਾਂ ਜਣੇ ਜਹਿਰੀਲੀ ਦਵਾਈ ਪੀ ਲੈਦੇ ਹਾਂ ਤਾਂ ਪਹਿਲਾਂ ਉਸਨੇ ਮੇਰੀ ਭੈਣ ਨੂੰ ਦਵਾਈ ਪਿਲਾ ਦਿੱਤੀ ਪਰ ਬਾਅਦ ਦੇ ਵਿੱਚ ਆਪ ਨਹੀਂ ਪੀਤੀ ਅਤੇ ਮੇਰੀ ਭੈਣ ਨੂੰ ਛੱਡ ਕੇ ਫ਼ਰਾਰ ਹੋ ਗਿਆ, ਜਦੋਂ ਅਸੀਂ ਜਾ ਕੇ ਦੇਖਿਆ ਤਾਂ ਮੇਰੀ ਭੈਣ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ। ਅਸੀਂ ਉਹਨੂੰ ਚੁੱਕ ਕੇ ਹਸਪਤਾਲ ਲੈ ਕੇ ਆਏਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਘੋਸ਼ਿਤ ਕਰ ਦਿੱਤਾ। ਉਹਨਾਂ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗੀ ਕੀਤੀ ਹੈ।
- ਅੰਮ੍ਰਿਤਸਰ 'ਚ ਵਾਪਰੀ ਦਰਦਨਾਕ ਘਟਨਾ, ਨਹਿਰ 'ਚ ਨਹਾਉਣ ਗਏ ਤਿੰਨ ਬੱਚੇ ਹੋਏ ਲਾਪਤਾ, ਭਾਲ ਜਾਰੀ - Three children drowned in the canal
- ਬਰਨਾਲਾ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, ਚੱਲਦੀ ਕਾਰ ਨੂੰ ਲੱਗੀ ਅੱਗ, ਜਿਉਂਦਾ ਸੜਿਆ ਡਰਾਇਵਰ - A car caught fire in Barnala
- ਆਖ਼ਿਰ ਕਿਉ ਲਗਾਏ ਬੀਜੇਪੀ ਨੇ ਆਮ ਆਦਮੀ ਪਾਰਟੀ 'ਤੇ ਨਸ਼ਾ ਵੇਚਣ ਦੇ ਗੰਭੀਰ ਦੋਸ਼, ਕਾਰਨ ਜਾਣ ਤੁਸੀ ਵੀ ਹੋ ਜਾਵੋਗੇ ਹੈਰਾਨ... - Randeep Deol targeted the AAP party
ਕੀ ਕਹਿੰਦੇ ਹਨ ਐਸਐਚਓ ਅਮਰਜੀਤ ਸਿੰਘ :ਇਸ ਮਾਮਲੇ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੇ ਐਸਐਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਹਨੀ ਜੋ ਕਿ ਨਿਹਾਲ ਸਿੰਘ ਵਾਲਾ ਦਾ ਰਹਿਣ ਵਾਲਾ ਹੈ ਅਤੇ ਸਲੂਨ ਦਾ ਕੰਮ ਕਰਦਾ ਉਸ ਅਤੇ ਲੜਕੀ ਨਾਲ ਨਾਜਇਜ਼ ਸੰਬੰਧ ਸਨ ਅਤੇ ਉਹ ਲੜਕਾ ਉਸ ਲੜਕੀ ਨੂੰ ਭੱਜਣ ਲਈ ਮਜ਼ਬੂਰ ਕਰ ਰਿਹਾ ਸੀ ਪਰ ਲੜਕੀ ਉਸ ਦੇ ਨਾਲ ਜਾਣ ਤੋਂ ਮਨਾ ਕਰ ਰਹੀ ਸੀ ਅਤੇ ਲੜਕੀ ਨੇ ਮਜ਼ਬੂਰ ਹੋ ਕੇ ਕੋਈ ਜ਼ਹਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ। ਜਿਸ ਕਰਕੇ ਲੜਕੀ ਦੀ ਮੌਤ ਹੋ ਗਈ ਅਤੇ ਲੜਕੀ ਦੇ ਭਰਾ ਜਗਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਹਰਵਿੰਦਰ ਸਿੰਘ ਉੱਪਰ 306 ਦੇ ਅਧੀਨ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਲੜਕੀ ਦੀ ਡੈਡ ਬਾਡੀ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।