ਪੰਜਾਬ

punjab

ਅਯੋਗਤਾ ਦੇ ਫੈਸਲੇ 'ਤੇ ਵਿਨੇਸ਼ ਫੋਗਾਟ ਨੇ ਪਹਿਲੀ ਵਾਰ ਤੋੜੀ ਚੁੱਪ, ਕਿਹਾ- 'ਦਿਲ ਟੁੱਟਿਆ ਹੀ ਰਹਿ ਗਿਆ' - Vinesh Phogat breaks silence

By ETV Bharat Sports Team

Published : Aug 15, 2024, 9:15 PM IST

Vinesh Phogat disqualification : ਪੈਰਿਸ ਓਲੰਪਿਕ 'ਚ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਨੇ ਇੰਸਟਾਗ੍ਰਾਮ 'ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਤੋਂ ਉਨ੍ਹਾਂ ਦੇ ਦੁੱਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੜ੍ਹੋ ਪੂਰੀ ਖਬਰ...

ਵਿਨੇਸ਼ ਫੋਗਾਟ
ਵਿਨੇਸ਼ ਫੋਗਾਟ (IANS PHOTO)

ਨਵੀਂ ਦਿੱਲੀ: ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਅਜੇ ਭਾਰਤ ਵਾਪਸ ਨਹੀਂ ਆਈ ਹੈ। ਬੁੱਧਵਾਰ ਨੂੰ ਸੀਏਐਸ ਨੇ ਉਨ੍ਹਾਂ ਦੀ ਅਯੋਗਤਾ 'ਤੇ ਆਪਣਾ ਫੈਸਲਾ ਦਿੰਦੇ ਹੋਏ ਉਨ੍ਹਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਜਿਸ ਕਾਰਨ ਵਿਨੇਸ਼ ਦੇ ਤਗਮੇ ਦੇ ਨਾਲ ਹੀ ਪੂਰੇ ਭਾਰਤ ਦੀ ਇੱਕ ਹੋਰ ਮੈਡਲ ਦੀ ਉਮੀਦ ਵੀ ਟੁੱਟ ਗਈ। ਹੁਣ ਵਿਨੇਸ਼ ਫੋਗਾਟ ਨੇ ਇਸ 'ਤੇ ਆਪਣੀ ਚੁੱਪੀ ਤੋੜਦੇ ਹੋਏ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਪੈਰਿਸ ਓਲੰਪਿਕ 'ਚ ਮੈਚ ਜਿੱਤਣ ਤੋਂ ਬਾਅਦ ਖੁਸ਼ੀ ਨਾਲ ਰੋਂਦੇ ਹੋਏ ਦੀ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਜਿੱਤ ਤੋਂ ਬਾਅਦ ਹੰਝੂ ਵਹਾਏ ਸੀ। ਉਸ ਫੋਟੋ ਦੇ ਨਾਲ ਉਨ੍ਹਾਂ ਨੇ ਬੈਕਗ੍ਰਾਊਂਡ ਮਿਊਜ਼ਿਕ ਵਿੱਚ ਮਸ਼ਹੂਰ ਗਾਇਕ ਬੀ ਪਰਾਕ ਦਾ ਇੱਕ ਗੀਤ ਵੀ ਲਗਾਇਆ ਹੈ। ਜੋ ਕਿਸਮਤ ਦੇ ਉਪਰ ਲਿਖਿਆ ਹੋਇਆ ਹੈ। ਜਿਸ ਦੇ ਕੁਝ ਸ਼ਬਦ ਹੈ, ਜ਼ਿੰਦਗੀ ਸਿੱਧੀ ਕਰ ਦਿੰਦਾ, ਸਭ ਕੁਝ ਪੁੱਠਾ ਹੀ ਰਹਿ ਗਿਆ, ਮੇਰੀ ਬਾਰੀ 'ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ, ਦਿਲ ਸਾਡਾ ਟੁੱਟਿਆ ਹੀ ਰਹਿ ਗਿਆ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਲੋਕ ਉਨ੍ਹਾਂ ਦੀ ਵੀਡੀਓ 'ਤੇ ਕਾਫੀ ਕਮੈਂਟ ਕਰ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ 29 ਸਾਲਾ ਪਹਿਲਵਾਨ ਨੂੰ ਅਮਰੀਕਾ ਦੀ ਸਾਰਾਹ ਹਿਲਡੇਬ੍ਰਾਂਟ ਦੇ ਖਿਲਾਫ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਦੇ ਸੋਨ ਤਮਗਾ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਭਾਰ ਪਾਏ ਜਾਣ ਕਾਰਨ ਸ਼ੋਅਪੀਸ ਈਵੈਂਟ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਉਹ ਸੈਮੀਫਾਈਨਲ ਵਿੱਚ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ। ਉਹ ਸਾਕਸ਼ੀ ਮਲਿਕ ਤੋਂ ਬਾਅਦ ਓਲੰਪਿਕ ਤਮਗਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਪਹਿਲਵਾਨ ਬਣਨ ਵਾਲੀ ਸੀ, ਪਰ ਉਹ ਮੈਚ ਨਹੀਂ ਜਿੱਤ ਸਕੀ।

ਸੈਮੀਫਾਈਨਲ 'ਚ ਜਿੱਤ ਨਾਲ ਅਜਿਹਾ ਲੱਗ ਰਿਹਾ ਸੀ ਕਿ ਵਿਨੇਸ਼ ਫੋਗਾਟ ਦਾ ਓਲੰਪਿਕ ਮੈਡਲ ਲਈ ਲੰਬਾ ਇੰਤਜ਼ਾਰ ਆਖਿਰਕਾਰ ਖਤਮ ਹੋ ਜਾਵੇਗਾ। ਉਹ ਆਪਣੇ ਮੈਚਾਂ ਵਿੱਚ ਆਤਮ-ਵਿਸ਼ਵਾਸ ਨਾਲ ਅੱਗੇ ਵਧੀ, ਸੋਨ ਤਗਮੇ ਦੇ ਮੈਚ ਵਿੱਚ ਇੱਕ ਸਥਾਨ ਪ੍ਰਾਪਤ ਕੀਤਾ ਅਤੇ ਉਮੀਦਾਂ ਵਧ ਗਈਆਂ। ਹਾਲਾਂਕਿ, ਇਹ ਸੁਪਨਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ, ਕਿਉਂਕਿ ਫਾਈਨਲ ਤੋਂ ਪਹਿਲਾਂ ਸਭ ਕੁਝ ਟੁੱਟ ਗਿਆ।

ABOUT THE AUTHOR

...view details