ਨਵੀਂ ਦਿੱਲੀ:ਭਾਰਤ ਦੇ ਓਲੰਪਿਕ ਚੈਂਪੀਅਨ ਸੁਪਰਸਟਾਰ ਨੀਰਜ ਚੋਪੜਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ 'ਤੇ ਇਕ ਸ਼ਾਨਦਾਰ ਅਤੇ ਹੈਰਾਨੀਜਨਕ ਤੋਹਫਾ ਦਿੱਤਾ ਹੈ। ਜੈਵਲਿਨ ਥਰੋਅ ਸਟਾਰ ਨੀਰਜ ਚੋਪੜਾ ਨੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਨੀਰਜ ਚੋਪੜਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਹ ਇੱਕ ਤੋਂ ਦੋ ਹੋ ਗਏ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ।
ਨੀਰਜ ਚੋਪੜਾ ਨੇ ਹਿਮਾਨੀ ਮੋਰ ਨਾਲ ਕਰਵਾਇਆ ਵਿਆਹ
ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਨੇ ਆਪਣੀ ਪਾਰਟਨਰ ਹਿਮਾਨੀ ਨਾਲ ਵਿਆਹ ਕਰਵਾਇਆ ਹੈ। ਨੀਰਜ ਨੇ ਐਤਵਾਰ 19 ਜਨਵਰੀ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਨੀਰਜ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ, 'ਮੇਰੇ ਪਰਿਵਾਰ ਨਾਲ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ'। ਉਨ੍ਹਾਂ ਨੇ ਅੱਗੇ ਲਿਖਿਆ, 'ਹਰ ਅਸੀਸ ਲਈ ਸ਼ੁਕਰਗੁਜ਼ਾਰ ਜੋ ਸਾਨੂੰ ਇਸ ਸਮੇਂ ਤੱਕ ਲੈ ਕੇ ਆਈ ਹੈ। ਪਿਆਰ ਨਾਲ ਬੱਝੇ, ਅਸੀਂ ਹਮੇਸ਼ਾ ਖੁਸ਼ ਰਹਾਂਗੇ।'
ਕੌਣ ਹੈ ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ?
ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ ਇੱਕ ਟੈਨਿਸ ਖਿਡਾਰੀ ਹੈ, ਜਿਸ ਨੇ ਦੱਖਣ-ਪੂਰਬੀ ਲੁਈਸਿਆਨਾ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਹੈ। ਉਸ ਨੇ ਫਰੈਂਕਲਿਨ ਪੀਅਰਸ ਯੂਨੀਵਰਸਿਟੀ ਵਿੱਚ ਟੈਨਿਸ ਵਿੱਚ ਪਾਰਟ-ਟਾਈਮ ਵਾਲੰਟੀਅਰ ਸਹਾਇਕ ਕੋਚ ਵਜੋਂ ਸੇਵਾ ਨਿਭਾਈ ਹੈ। ਐਮਹਰਸਟ ਕਾਲਜ ਵਿੱਚ ਇੱਕ ਗ੍ਰੈਜੂਏਟ ਸਹਾਇਕ ਵਜੋਂ, ਹਿਮਾਨੀ ਕਾਲਜ ਦੀ ਮਹਿਲਾ ਟੈਨਿਸ ਟੀਮ ਦਾ ਪ੍ਰਬੰਧਨ ਕਰਦੀ ਹੈ। ਉਹ ਸੰਗਠਨ ਦੇ ਨਾਲ ਸਿਖਲਾਈ, ਸਮਾਂ-ਸਾਰਣੀ, ਭਰਤੀ, ਅਤੇ ਬਜਟ ਦੀ ਨਿਗਰਾਨੀ ਕਰਦੇ ਹਨ। ਉਹ McCormack Isenberg School of Management ਤੋਂ ਸਪੋਰਟਸ ਮੈਨੇਜਮੈਂਟ ਅਤੇ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰਜ਼ ਆਫ਼ ਸਾਇੰਸ ਵੀ ਕਰ ਰਹੀ ਹੈ।