ਨਵੀਂ ਦਿੱਲੀ: ਅਫਰੀਕੀ ਦੇਸ਼ ਗਿਨੀ 'ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਹੋਈ ਝੜਪ 'ਚ 100 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਕਈ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਨੇ ਇਹ ਖੁਲਾਸਾ ਕੀਤਾ ਹੈ। ਇਸ ਹਿੰਸਾ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਵੀਡੀਓ 'ਚ ਮੈਚ ਦੇ ਬਾਹਰ ਸੜਕ 'ਤੇ ਹਫੜਾ-ਦਫੜੀ ਦਾ ਮਹੌਲ ਦਿਖਾਈ ਦੇ ਰਿਹਾ ਹੈ ਅਤੇ ਕਈ ਲਾਸ਼ਾਂ ਜ਼ਮੀਨ 'ਤੇ ਪਈਆਂ ਹਨ।
ਕੀ ਹੈ ਪੂਰਾ ਮਾਮਲਾ?
ਗਿਨੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਐਨ'ਜਾਰੇਕੋਰ 'ਚ ਐਤਵਾਰ ਨੂੰ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਮੈਚ ਦੇ ਅੱਧ ਵਿੱਚ ਰੈਫਰੀ ਵੱਲੋਂ ਲਏ ਗਏ ਇੱਕ ਫੈਸਲੇ ਨੇ ਵਿਵਾਦ ਛੇੜ ਦਿੱਤਾ ਅਤੇ ਇੱਕ ਟੀਮ ਦੇ ਪ੍ਰਸ਼ੰਸਕ ਫੈਸਲੇ ਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਪਹੁੰਚ ਗਏ। ਇਹ ਦੇਖ ਕੇ ਦੂਜੀ ਟੀਮ ਦੇ ਪ੍ਰਸ਼ੰਸਕ ਵੀ ਅੱਗੇ ਆਏ ਅਤੇ ਉਨ੍ਹਾਂ ਨੂੰ ਰੋਕ ਲਿਆ। ਇਸੇ ਸਿਲਸਿਲੇ ਵਿੱਚ ਦੋ ਗੁੱਟਾਂ ਵਿੱਚ ਝੜਪ ਹੋ ਗਈ।