ਚੇਨਈ:ਸਨਰਾਈਜ਼ਰਜ਼ ਹੈਦਰਾਬਾਦ ਰਾਜਸਥਾਨ ਰਾਇਲਜ਼ 'ਤੇ ਸ਼ਾਨਦਾਰ ਜਿੱਤ ਦੇ ਨਾਲ ਫਾਈਨਲ 'ਚ ਪਹੁੰਚ ਗਈ ਹੈ। ਹੁਣ 26 ਮਈ ਦਿਨ ਐਤਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਵੱਡੇ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਦੀ ਇਸ ਸ਼ਾਨਦਾਰ ਜਿੱਤ ਦੇ ਹੀਰੋ ਪ੍ਰਭਾਵੀ ਖਿਡਾਰੀ ਸ਼ਾਹਬਾਜ਼ ਅਹਿਮਦ ਸਨ। 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਉਸ ਨੇ ਟੀਮ ਲਈ ਮਹੱਤਵਪੂਰਨ 18 ਦੌੜਾਂ ਬਣਾਈਆਂ। ਫਿਰ ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ 4 ਓਵਰਾਂ 'ਚ 23 ਦੌੜਾਂ ਦੇ ਕੇ 3 ਮਹੱਤਵਪੂਰਨ ਵਿਕਟਾਂ ਲਈਆਂ। ਸ਼ਾਹਬਾਜ਼ ਨੂੰ ਇਸ ਆਲਰਾਊਂਡਰ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਦਾ ਐਵਾਰਡ ਦਿੱਤਾ ਗਿਆ।
ਰਾਜਸਥਾਨ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਹੈਦਰਾਬਾਦ, ਖ਼ਿਤਾਬੀ ਮੁਕਾਬਲਾ 26 ਮਈ ਨੂੰ ਕੇਕੇਆਰ ਨਾਲ - final match of IPL - FINAL MATCH OF IPL
ਰਾਜਸਥਾਨ ਰਾਇਲਜ਼ ਨੂੰ ਸੈਨਰਾਈਜ਼ਰਜ਼ ਹੈਦਰਾਬਾਦ ਨੇ ਕੁਆਲੀਫਾਇਰ ਮੁਕਾਬਲੇ ਵਿੱਚ ਹਰਾ ਦਿੱਤਾ ਅਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। 26 ਮਈ ਨੂੰ ਦੋਵੇਂ ਫਾਈਨਲਿਸਟ ਟੀਮਾਂ ਕੇਕੇਆਰ ਅਤੇ ਸੈਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖਿਤਾਬੀ ਮੁਕਾਬਲਾ ਹੋਵੇਗਾ।
Published : May 25, 2024, 8:36 AM IST
ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ:ਦੱਸ ਦਈਏ ਸਨਰਾਈਜ਼ਰਸ ਹੈਦਰਾਬਾਦ ਨੇ IPL 2024 ਦੇ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਰਾਇਲਸ ਨੂੰ 36 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਸ਼ਾਨਦਾਰ ਐਂਟਰੀ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 9 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ। ਜਵਾਬ 'ਚ ਰਾਜਸਥਾਨ ਰਾਇਲਜ਼ ਦੀ ਟੀਮ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 137 ਦੌੜਾਂ ਹੀ ਬਣਾ ਸਕੀ ਅਤੇ 36 ਦੌੜਾਂ ਨਾਲ ਮੈਚ ਹਾਰ ਗਈ। ਹੈਦਰਾਬਾਦ ਦੇ ਸਪਿਨਰ ਸ਼ਾਹਬਾਜ਼ ਅਹਿਮਦ ਅਤੇ ਅਭਿਸ਼ੇਕ ਸ਼ਰਮਾ ਨੇ ਮੱਧ ਓਵਰਾਂ ਵਿੱਚ ਵਿਕਟਾਂ ਲੈ ਕੇ ਰਾਜਸਥਾਨ ਦੀ ਕਮਰ ਤੋੜ ਦਿੱਤੀ। ਸ਼ਾਹਬਾਜ਼ ਅਹਿਮਦ ਨੇ 3 ਵਿਕਟਾਂ ਅਤੇ ਅਭਿਸ਼ੇਕ ਸ਼ਰਮਾ ਨੇ 2 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।
- SRH vs RR ਕੁਆਲੀਫਾਇਰ 2 'ਚ ਇਨ੍ਹਾਂ ਖਿਡਾਰੀਆਂ ਉੱਤੇ ਰਹੇਗੀ ਖ਼ਾਸ ਨਜ਼ਰ, ਜਿੱਤ ਨਾਲ ਫਾਈਨਲ ਲਈ ਟਿਕਟ ਹੋਵੇਗੀ ਪੱਕੀ - SRH vs RR IPL 2024 Qualifier 2
- RR Vs SRH Qualifier 2 'ਚ ਇੰਨ੍ਹਾਂ ਖਿਡਾਰੀਆਂ 'ਤੇ ਰਹੇਗੀ ਨਜ਼ਰ, ਜਿੱਤ ਨਾਲ ਮਿਲੇਗੀ ਫਾਈਨਲ ਦੀ ਟਿਕਟ - IPL 2024
- ਦਰਦਨਾਕ ਹਾਰ ਤੋਂ ਬਾਅਦ RCB ਬਾਹਰ, ਰਾਜਸਥਾਨ ਕੁਆਲੀਫਾਇਰ-2 'ਚ ਪਹੁੰਚਿਆ - RCB out Rajasthan reached Qualifier
ਸ਼ੁਰੂਆਤੀ ਝਟਕਿਆਂ ਤੋਂ ਉਭਰਿਆ ਹੈਦਰਾਬਾਦ: ਆਈਪੀਐਲ 2024 ਦੇ ਕੁਆਲੀਫਾਇਰ-2 ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 175 ਦੌੜਾਂ ਬਣਾਈਆਂ। ਹੈਦਰਾਬਾਦ ਲਈ ਹੇਨਰਿਕ ਕਲਾਸੇਨ (50) ਨੇ ਸਭ ਤੋਂ ਵੱਧ ਸਕੋਰਰ ਬਣਾਏ। ਇਸ ਦੇ ਨਾਲ ਹੀ ਰਾਹੁਲ ਤ੍ਰਿਪਾਠੀ ਨੇ 37 ਦੌੜਾਂ ਅਤੇ ਟ੍ਰੈਵਿਸ ਹੈੱਡ ਨੇ ਵੀ 34 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਤਿੰਨਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਆਪਣਾ ਪ੍ਰਭਾਵ ਨਹੀਂ ਬਣਾ ਸਕਿਆ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਲਈ ਤੇਜ਼ ਗੇਂਦਬਾਜ਼ ਅਵੇਸ਼ ਖਾਨ ਅਤੇ ਟ੍ਰੇਂਟ ਬੋਲਟ ਨੇ 3-3 ਵਿਕਟਾਂ ਲਈਆਂ। ਸੰਦੀਪ ਸ਼ਰਮਾ ਨੂੰ ਵੀ 2 ਸਫਲਤਾ ਮਿਲੀ।