ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਦਾ ਦੂਜਾ ਸੁਪਰ-8 ਮੈਚ ਗਰੁੱਪ ਬੀ ਦੀਆਂ ਦੋ ਟੀਮਾਂ ਵੈਸਟਇੰਡੀਜ਼ ਬਨਾਮ ਇੰਗਲੈਂਡ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 181 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਇੰਗਲੈਂਡ ਨੇ 2.3 ਓਵਰ ਬਾਕੀ ਰਹਿੰਦਿਆਂ ਆਸਾਨੀ ਨਾਲ ਇਹ ਸਕੋਰ ਹਾਸਲ ਕਰ ਲਿਆ।
ਵੈਸਟਇੰਡੀਜ਼ ਦੇ ਲਗਭਗ ਸਾਰੇ ਬੱਲੇਬਾਜ਼ਾਂ ਨੇ ਮੈਚ ਦੇ ਸਕੋਰ 'ਚ ਯੋਗਦਾਨ ਦਿੱਤਾ। ਬ੍ਰੈਂਡਨ ਕਿੰਗ 13 ਗੇਂਦਾਂ 'ਚ 23 ਦੌੜਾਂ ਬਣਾ ਕੇ ਰਿਟਾੲਰਿਡ ਆਊਟ ਹੋ ਗਏ। ਇਸ ਤੋਂ ਇਲਾਵਾ ਜਾਨਸਨ ਚਾਰਲਸ ਨੇ 38 ਦੌੜਾਂ, ਨਿਕੋਲਸ ਪੂਰਨ ਅਤੇ ਕਪਤਾਨ ਰੋਮਨ ਪਾਵੇਲ ਨੇ 36 ਦੌੜਾਂ, ਆਂਦਰੇ ਰਸਲ ਨੇ 1 ਦੌੜਾਂ ਅਤੇ ਰਦਰਫੋਰਡ ਨੇ 15 ਗੇਂਦਾਂ 'ਚ 28 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੋਫਰਾ ਆਰਚਰ, ਆਦਿਲ ਰਾਸ਼ਿਦ, ਮੋਇਨ ਅਲੀ ਅਤੇ ਲਿਆਮ ਲਿਵਿੰਗਸਟੋਨ ਨੂੰ ਇਕ-ਇਕ ਵਿਕਟ ਮਿਲੀ।
ਵੈਸਟਇੰਡੀਜ਼ ਦੇ 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਇੰਗਲੈਂਡ ਦੀ ਪਹਿਲੀ ਵਿਕਟ 67 ਦੇ ਸਕੋਰ 'ਤੇ ਡਿੱਗੀ ਜਦੋਂ ਜੋਸ ਬਟਲਰ 22 ਗੇਂਦਾਂ 'ਤੇ 25 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਮੋਇਨ ਅਲੀ ਵੀ ਜ਼ਿਆਦਾ ਦੇਰ ਟਿਕ ਨਹੀਂ ਸਕੇ ਅਤੇ 10 ਗੇਂਦਾਂ 'ਤੇ 13 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਦੋ ਵਿਕਟਾਂ ਦੇ ਡਿੱਗਣ ਤੋਂ ਬਾਅਦ ਜੌਨੀ ਬੇਅਰਸਟੋ ਅਤੇ ਫਿਲ ਸਾਲਟ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਸ਼ਾਨਦਾਰ ਸਾਂਝੇਦਾਰੀ ਕੀਤੀ ਅਤੇ ਟੀਮ ਨੇ 2.3 ਓਵਰ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ।
ਫਿਲ ਸਾਲਟ ਨੇ 185 ਦੇ ਸਟ੍ਰਾਈਕ ਰੇਟ ਨਾਲ 47 ਗੇਂਦਾਂ ਵਿੱਚ 87 ਦੌੜਾਂ ਬਣਾਈਆਂ। ਇਸ ਪਾਰੀ ਦੌਰਾਨ ਸਾਲਟ ਨੇ 5 ਛੱਕੇ ਅਤੇ 7 ਚੌਕੇ ਲਗਾਏ। ਜੌਨੀ ਬੇਅਰਸਟੋ ਨੇ 26 ਗੇਂਦਾਂ ਵਿੱਚ 48 ਦੌੜਾਂ ਬਣਾਈਆਂ ਜਿਸ ਵਿੱਚ 2 ਛੱਕੇ ਅਤੇ 5 ਚੌਕੇ ਸ਼ਾਮਲ ਸਨ। ਇੰਡੀਜ਼ ਲਈ ਆਂਦਰੇ ਰਸਲ ਅਤੇ ਰੋਸਟਨ ਚੇਜ਼ ਨੇ ਇਕ-ਇਕ ਵਿਕਟ ਲਈ। ਇਸ ਸਮੇਂ ਗਰੁੱਪ-2 'ਚ ਰਨ ਰੇਟ ਦੇ ਆਧਾਰ 'ਤੇ ਇੰਗਲੈਂਡ ਸਿਖਰ 'ਤੇ ਹੈ, ਜਦਕਿ ਦੱਖਣੀ ਅਫਰੀਕਾ ਦੂਜੇ ਸਥਾਨ 'ਤੇ ਹੈ।