ਪੰਜਾਬ

punjab

ETV Bharat / sports

ਵਿਰਾਟ, ਸੂਰਿਆ ਤੇ ਗੰਭੀਰ ਨੂੰ ਲੈਕੇ ਕੀ ਬੋਲ ਗਏ ਰਿਆਨ ਪਰਾਗ, ਜਾਣੋ ਪੂਰੀ ਗੱਲ? - Riyan Parag - RIYAN PARAG

Riyan Parag: ਭਾਰਤ ਦੇ ਨੌਜਵਾਨ ਕ੍ਰਿਕਟਰ ਰਿਆਨ ਪਰਾਗ ਨੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਬਾਰੇ ਵੱਡੀ ਗੱਲ ਕਹੀ ਹੈ। ਆਓ ਜਾਣਦੇ ਹਾਂ ਉਨ੍ਹਾਂ ਨੇ ਕੀ ਕਿਹਾ ਹੈ।

ਰਿਆਨ ਪਰਾਗ
ਰਿਆਨ ਪਰਾਗ (IANS PHOTO)

By ETV Bharat Sports Team

Published : Sep 6, 2024, 9:59 AM IST

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਬੱਲੇਬਾਜ਼ ਰਿਆਨ ਪਰਾਗ ਨੇ ਵਿਰਾਟ ਕੋਹਲੀ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਬਾਰੇ ਵੱਡੀ ਗੱਲ ਕਹੀ ਹੈ। ਇਸ ਦੇ ਨਾਲ ਹੀ ਪਰਾਗ ਨੇ ਭਾਰਤ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਬਾਰੇ ਵੀ ਵੱਡੀ ਗੱਲ ਕਹੀ ਹੈ। ਇਹ ਸਭ ਕੁਝ ਰਿਆਨ ਪਰਾਗ ਨੇ ਇਕ ਨਿੱਜੀ ਯੂ-ਟਿਊਬ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਹੈ।

ਵਿਰਾਟ ਕੋਹਲੀ (IANS PHOTO)

ਕੋਹਲੀ ਮੇਰਾ ਆਦਰਸ਼-ਪਰਾਗ:ਵਿਰਾਟ ਕੋਹਲੀ ਬਾਰੇ ਗੱਲ ਕਰਦੇ ਹੋਏ ਰਿਆਨ ਪਰਾਗ ਨੇ ਕਿਹਾ, 'ਵਿਰਾਟ ਕੋਹਲੀ ਮੇਰੇ ਆਦਰਸ਼ ਹਨ। ਮੈਂ ਹਮੇਸ਼ਾ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਮੰਨਿਆ ਹੈ। ਵਿਰਾਟ ਭਾਜੀ ਨਾਲ ਡਰੈਸਿੰਗ ਰੂਮ ਸਾਂਝਾ ਕਰਨਾ ਮੇਰੇ ਲਈ ਸੁਫ਼ਨੇ ਦੇ ਸਾਕਾਰ ਹੋਣ ਵਰਗਾ ਹੈ। ਮੈਂ ਉਨ੍ਹਾਂ ਨੂੰ ਬਚਪਨ ਤੋਂ ਦੇਖਦਾ ਆ ਰਿਹਾ ਹਾਂ, ਉਨ੍ਹਾਂ ਨਾਲ ਬੱਸ ਵਿਚ ਜਾਣਾ ਅਤੇ ਉਨ੍ਹਾਂ ਦੇ ਨਾਲ ਰਹਿਣਾ ਬਹੁਤ ਵੱਡੀ ਗੱਲ ਹੈ। ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ'।

ਸੂਰਿਆ ਨੇ ਦਿੱਤੀ ਆਜ਼ਾਦੀ-ਪਰਾਗ: ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸੂਰਿਆ ਦੀ ਕਪਤਾਨੀ 'ਚ ਉਨ੍ਹਾਂ ਦੀ ਗੇਂਦਬਾਜ਼ੀ ਕਿਵੇਂ ਰਹੀ ਤਾਂ ਪਰਾਗ ਨੇ ਕਿਹਾ ਕਿ ਇਹ ਬਹੁਤ ਵਧੀਆ ਸੀ। ਉਨ੍ਹਾਂ ਨੇ ਮੈਨੂੰ ਬਹੁਤ ਆਜ਼ਾਦੀ ਦਿੱਤੀ। ਮੈਂ ਨੈੱਟ 'ਤੇ ਗੇਂਦਬਾਜ਼ੀ ਕਰ ਰਿਹਾ ਸੀ ਤਾਂ ਲੈੱਗ ਸਪਿਨ ਅਤੇ ਕੈਰਮ ਕਰ ਰਿਹਾ ਸੀ ਪਰ ਮੈਚ 'ਚ ਦਾਖਲ ਹੋਣ ਤੋਂ ਥੋੜਾ ਝਿਜਕ ਰਿਹਾ ਸੀ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੇ ਪਿਛਲੀ ਵੀਡੀਓ ਦਿੱਤੀ ਅਤੇ ਕਿਹਾ ਕਿ ਲੈੱਗ ਸਪਿਨ ਕਿਉਂ ਨਹੀਂ ਸੁੱਟ ਰਿਹਾ ਹੈ, ਲੈੱਗ ਸਪਿਨ ਗੇਂਦ ਸੁੱਟ ਜਿਆਦਾ ਤੋਂ ਜਿਆਦਾ, ਕੀ ਹੋ ਜਾਵੇਗਾ ਸਿਰਫ ਇੱਕ ਛੱਕਾ ਨਹੀਂ ਲੱਗ ਜਾਵੇਗਾ ਤੂੰ ਲੈੱਗ ਸਪਿਨ ਗੇਂਦ ਸੁੱਟ। ਉਨ੍ਹਾਂ ਬਹੁਤ ਉਤਸ਼ਾਹਿਤ ਕੀਤਾ'।

ਗੌਤਮ ਗੰਭੀਰ (IANS PHOTO)

ਗੰਭੀਰ 'ਤੇ ਕੀ ਬੋਲੇ ਪਰਾਗ: ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਬਾਰੇ ਗੱਲ ਕਰਦੇ ਹੋਏ ਰਿਆਨ ਪਰਾਗ ਨੇ ਕਿਹਾ, 'ਗੌਤਮ ਗੰਭੀਰ ਸਰ ਨੇ ਮੇਰਾ ਬਹੁਤ ਸਮਰਥਨ ਕੀਤਾ ਅਤੇ ਮੈਨੂੰ ਆਜ਼ਾਦੀ ਅਤੇ ਸਪੱਸ਼ਟਤਾ ਦਿੱਤੀ। ਬੱਲੇਬਾਜ਼ੀ ਹੋਵੇ ਜਾਂ ਗੇਂਦਬਾਜ਼ੀ, ਆਪਣੀ ਖੇਡ ਖੇਡੋ। ਅੱਜ ਕੱਲ੍ਹ ਦੀ ਜੋ ਖੇਡ ਹੈ, ਉਸ ਦੇ ਅਨੁਸਾਰ ਖੇਡੋ'।

ਰਿਆਨ ਪਰਾਗ ਦਾ ਕਰੀਅਰ: ਤੁਹਾਨੂੰ ਦੱਸ ਦਈਏ ਕਿ ਰਿਆਨ ਪਰਾਗ ਨੇ ਭਾਰਤ ਲਈ ਜ਼ਿੰਬਾਬਵੇ ਦੇ ਖਿਲਾਫ ਟੀ-20 ਸੀਰੀਜ਼ 'ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਪਰਾਗ ਨੇ ਸ਼੍ਰੀਲੰਕਾ ਖਿਲਾਫ ਵਨਡੇ ਡੈਬਿਊ ਵੀ ਕੀਤਾ। ਹੁਣ ਤੱਕ ਉਨ੍ਹਾਂ ਨੇ ਭਾਰਤ ਲਈ 6 ਟੀ-20 ਮੈਚਾਂ 'ਚ 57 ਦੌੜਾਂ ਬਣਾਈਆਂ ਹਨ, ਜਦਕਿ 1 ਵਨਡੇ ਮੈਚ 'ਚ ਉਨ੍ਹਾਂ ਨੇ 15 ਦੌੜਾਂ ਬਣਾਈਆਂ ਹਨ। ਟੀ-20 ਅਤੇ ਵਨਡੇ ਦੋਵਾਂ ਫਾਰਮੈਟਾਂ 'ਚ ਉਨ੍ਹਾਂ ਦੇ ਨਾਂ 3-3 ਵਿਕਟਾਂ ਹਨ।

ABOUT THE AUTHOR

...view details