ਨਵੀਂ ਦਿੱਲੀ: ਕ੍ਰਿਕਟ ਦਾ ਕ੍ਰੇਜ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਜਿੰਨੀ ਤੇਜ਼ੀ ਨਾਲ ਕ੍ਰਿਕਟਰਾਂ ਦੀ ਫੈਨ ਫਾਲੋਇੰਗ ਵਧ ਰਹੀ ਹੈ, ਓਨੀ ਹੀ ਤੇਜ਼ੀ ਨਾਲ ਉਨ੍ਹਾਂ ਦੀ ਬ੍ਰਾਂਡ ਵੈਲਿਊ ਅਤੇ ਕਮਾਈ ਵੀ ਵਧ ਰਹੀ ਹੈ। ਪਹਿਲਾਂ ਭਾਵੇਂ ਕ੍ਰਿਕਟ ਖਿਡਾਰੀਆਂ ਦੀ ਕਮਾਈ ਜ਼ਿਆਦਾ ਨਹੀਂ ਸੀ ਪਰ ਹੁਣ ਲੱਗਭਗ ਸਾਰੇ ਹੀ ਕ੍ਰਿਕਟਰ ਕਰੋੜਾਂ ਰੁਪਏ ਕਮਾ ਰਹੇ ਹਨ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਕ੍ਰਿਕਟਰਾਂ ਦੀ ਕਮਾਈ ਘੱਟ ਨਹੀਂ ਹੁੰਦੀ। ਖਾਸ ਤੌਰ 'ਤੇ ਭਾਰਤੀ ਕ੍ਰਿਕਟਰ ਵਿਦੇਸ਼ੀ ਕ੍ਰਿਕਟਰਾਂ ਨਾਲੋਂ ਜ਼ਿਆਦਾ ਕਮਾਈ ਕਰ ਰਹੇ ਹਨ। ਸਚਿਨ ਤੇਂਦੁਲਕਰ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਕਈ ਕ੍ਰਿਕਟਰ ਦੀ ਕੀਮਤ ਹਜ਼ਾਰਾਂ ਕਰੋੜ ਰੁਪਏ ਹੈ। ਤਾਂ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦਾ ਕਿਹੜਾ ਕ੍ਰਿਕਟਰ ਸਭ ਤੋਂ ਅਮੀਰ ਹੈ? ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ।
ਭਾਰਤ ਦਾ ਸਭ ਤੋਂ ਅਮੀਰ ਕ੍ਰਿਕਟਰ ਕੌਣ:ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਕਿਹਾ ਜਾਂਦਾ ਹੈ। ਭਾਰਤੀ ਕ੍ਰਿਕਟਰਾਂ ਨੂੰ ਬੀਸੀਸੀਆਈ ਵੱਲੋਂ ਪ੍ਰਤੀ ਮੈਚ ਵੱਡੀ ਰਕਮ ਅਦਾ ਕੀਤੀ ਜਾਂਦੀ ਹੈ, ਜੋ ਕਿ ਕਿਸੇ ਵੀ ਵਿਦੇਸ਼ੀ ਕ੍ਰਿਕਟ ਬੋਰਡ ਤੋਂ ਕਿਤੇ ਵੱਧ ਹੈ। ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਭਾਰਤ ਵਿੱਚ ਕਿਹੜਾ ਕ੍ਰਿਕਟਰ ਸਭ ਤੋਂ ਅਮੀਰ ਹੈ ਤਾਂ ਤੁਹਾਡੇ ਦਿਮਾਗ ਵਿੱਚ ਸਚਿਨ ਤੇਂਦੁਲਕਰ, ਐਮਐਸ ਧੋਨੀ, ਰੋਹਿਤ ਸ਼ਰਮਾ ਜਾਂ ਵਿਰਾਟ ਕੋਹਲੀ ਦਾ ਨਾਮ ਆਉਂਦਾ ਹੈ। ਪਰ ਇਨ੍ਹਾਂ 'ਚੋਂ ਕੋਈ ਵੀ ਭਾਰਤ ਦਾ ਸਭ ਤੋਂ ਅਮੀਰ ਕ੍ਰਿਕਟਰ ਨਹੀਂ ਹੈ। ਦਰਅਸਲ, ਸਭ ਤੋਂ ਅਮੀਰ ਭਾਰਤੀ ਕ੍ਰਿਕਟਰ ਆਰਿਆਮਨ ਬਿਰਲਾ ਹਨ। ਉਨ੍ਹਾਂ ਨੂੰ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ ਕਹਿਣਾ ਸ਼ਾਇਦ ਗਲਤ ਨਹੀਂ ਹੋਵੇਗਾ। ਕਿਉਂਕਿ ਮੀਡੀਆ ਰਿਪੋਰਟਾਂ ਮੁਤਾਬਕ ਆਰਿਆਮਨ ਕਰੀਬ 70 ਹਜ਼ਾਰ ਕਰੋੜ ਰੁਪਏ ਦਾ ਮਾਲਕ ਹੈ।