ਲਖਨਊ: IPL 2024 ਦੇ 11ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਾਲੇ ਏਕਾਨਾ ਸਟੇਡੀਅਮ 'ਚ ਖੇਡੇ ਜਾ ਰਹੇ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਦਾ ਵੱਡਾ ਸਕੋਰ ਬਣਾਇਆ। ਪੰਜਾਬ ਕਿੰਗਜ਼ ਨੂੰ ਇਸ ਸੈਸ਼ਨ ਦੀ ਦੂਜੀ ਜਿੱਤ ਦਰਜ ਕਰਨ ਲਈ 200 ਦੌੜਾਂ ਦਾ ਵੱਡਾ ਟੀਚਾ ਹਾਸਲ ਕਰਨਾ ਹੋਵੇਗਾ।
ਲਖਨਊ ਦਾ ਸਕੋਰ (199/8): ਲਖਨਊ ਸੁਪਰ ਜਾਇੰਟਸ ਨੇ ਅੱਜ ਆਪਣੇ ਘਰੇਲੂ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 199 ਦੌੜਾਂ ਬਣਾਈਆਂ। ਲਖਨਊ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਦੌੜਾਂ ਦੇ ਸਕੋਰ 'ਤੇ ਕੇਐੱਲ ਰਾਹੁਲ (15) ਦੇ ਰੂਪ 'ਚ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਦੇਵਦੱਤ ਪਡੀਕਲ ਇਕ ਵਾਰ ਫਿਰ ਅਸਫਲ ਰਹੇ ਅਤੇ 9 ਦੌੜਾਂ ਬਣਾ ਕੇ ਸੈਮ ਕੁਰਾਨ ਦਾ ਸ਼ਿਕਾਰ ਬਣੇ। ਕਵਿੰਟਨ ਡੀ ਕਾਕ ਨੇ ਸਭ ਤੋਂ ਵੱਧ 54 ਦੌੜਾਂ ਬਣਾਈਆਂ। ਅੱਜ ਲਖਨਊ ਟੀਮ ਦੀ ਕਪਤਾਨੀ ਕਰ ਰਹੇ ਨਿਕੋਲਸ ਪੂਰਨ ਨੇ 42 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਬਾਅਦ ਆਖਰੀ ਓਵਰ 'ਚ ਕਰੁਣਾਲ ਪੰਡਯਾ ਨੇ 22 ਗੇਂਦਾਂ 'ਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 43 ਦੌੜਾਂ ਬਣਾ ਕੇ ਲਖਨਊ ਦਾ ਸਕੋਰ 199 ਤੱਕ ਪਹੁੰਚਾਇਆ।