ਪੈਰਿਸ (ਫਰਾਂਸ): ਪੈਰਿਸ ਓਲੰਪਿਕ 2024 ਦੇ ਪਹਿਲੇ ਦਿਨ ਭਾਰਤ ਦੀਆਂ ਤਮਗਾ ਜਿੱਤਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਕਿਉਂਕਿ ਨਿਸ਼ਾਨੇਬਾਜ਼ੀ 'ਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਅਰਜੁਨ ਬਬੂਟਾ ਅਤੇ ਰਮਿਤਾ ਜਿੰਦਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਤਮਗਾ ਮੈਚ ਤੋਂ ਖੁੰਝ ਗਏ, ਕੁਆਲੀਫਿਕੇਸ਼ਨ ਰਾਊਂਡ ਵਿੱਚ ਛੇਵੇਂ ਸਥਾਨ ’ਤੇ ਰਹੇ।
ਰਮਿਤਾ ਅਤੇ ਅਰਜੁਨ ਨੇ ਕੁਆਲੀਫਿਕੇਸ਼ਨ ਦੇ 3 ਦੌਰ ਵਿੱਚ ਕੁੱਲ 628.7 ਅੰਕ ਬਣਾਏ। ਰਮਿਤਾ ਅਤੇ ਅਰਜੁਨ 3 ਸ਼ਾਟ ਬਾਕੀ ਰਹਿੰਦਿਆਂ 5ਵੇਂ ਸਥਾਨ 'ਤੇ ਸਨ ਅਤੇ ਤਮਗਾ ਦੌਰ ਲਈ ਕੁਆਲੀਫਾਈ ਕਰਨ ਦੇ ਬਹੁਤ ਨੇੜੇ ਸਨ ਪਰ ਭਾਰਤੀ ਜੋੜੀ 1.0 ਅੰਕਾਂ ਨਾਲ ਪਿੱਛੇ ਰਹਿ ਗਈ।
ਇਸੇ ਈਵੈਂਟ ਵਿੱਚ ਸੰਦੀਪ ਸਿੰਘ ਅਤੇ ਇਲਾਵੇਨਿਲ ਵਾਲਾਰੀਵਨ ਦੀ ਹੋਰ ਭਾਰਤੀ ਜੋੜੀ 626.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ 'ਤੇ ਰਹੀ।
ਤੁਹਾਨੂੰ ਦੱਸ ਦਈਏ ਕਿ ਤਮਗਾ ਮੁਕਾਬਲਿਆਂ ਲਈ ਕੁਆਲੀਫਿਕੇਸ਼ਨ ਰਾਊਂਡ ਵਿੱਚ ਚੋਟੀ ਦੀਆਂ 4 ਟੀਮਾਂ- ਚੋਟੀ ਦੀਆਂ ਦੋ ਟੀਮਾਂ ਸੋਨ ਤਗਮੇ ਲਈ ਮੈਚ ਖੇਡਣਗੀਆਂ, ਜਦੋਂ ਕਿ ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਕਾਂਸੀ ਦੇ ਤਗਮੇ ਲਈ ਮੁਕਾਬਲਾ ਕਰਨਗੀਆਂ। ਚੀਨ, ਕੋਰੀਆ, ਜਰਮਨੀ ਅਤੇ ਕਜ਼ਾਕਿਸਤਾਨ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੈਡਲ ਮੈਚਾਂ ਵਿੱਚ ਭਿੜਨਗੇ।
ਓਲੰਪਿਕ ਦੇ ਪਹਿਲੇ ਦਿਨ ਅੱਜ ਚਾਰ ਹੋਰ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ, ਰਿਦਮ ਸਾਂਗਵਾਨ, ਸਰਬਜੋਤ ਸਿੰਘ ਅਤੇ ਅਰਜੁਨ ਚੀਮਾ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਭਾਰਤ ਨੂੰ ਨਿਸ਼ਾਨੇਬਾਜ਼ੀ 'ਚ ਮਨੂ ਭਾਕਰ ਤੋਂ ਓਲੰਪਿਕ ਤਮਗੇ ਦੀ ਸਭ ਤੋਂ ਜ਼ਿਆਦਾ ਉਮੀਦ ਹੈ।