ਨਵੀਂ ਦਿੱਲੀ—ਭਾਰਤੀ ਟੀਮ ਨੂੰ ਹਾਲ ਹੀ 'ਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਨਵਾਂ ਕੋਚ ਮਿਲਿਆ ਹੈ। ਕੁਝ ਦਿਨਾਂ 'ਚ ਟੀਮ ਇੰਡੀਆ ਦੇ ਹੋਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕੋਚਾਂ ਦਾ ਵੀ ਐਲਾਨ ਕੀਤਾ ਜਾਵੇਗਾ। ਗੰਭੀਰ ਦੇ ਭਾਰਤੀ ਟੀਮ ਦਾ ਕੋਚ ਬਣਨ ਤੋਂ ਬਾਅਦ ਕੇਕੇਆਰ ਨੂੰ ਆਪਣਾ ਨਵਾਂ ਸਲਾਹਕਾਰ ਲੱਭਣਾ ਹੋਵੇਗਾ। ਅਜਿਹੇ 'ਚ ਕਈ ਹੋਰ ਟੀਮਾਂ ਆਪਣੇ ਕੋਚ ਬਦਲਣ ਦੀ ਤਿਆਰੀ ਕਰ ਰਹੀਆਂ ਹਨ।
ਇਕ ਰਿਪੋਰਟ ਮੁਤਾਬਿਕ ਲਖਨਊ ਸੁਪਰ ਜਾਇੰਟਸ ਨੇ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਅਤੇ NCA ਨਿਰਦੇਸ਼ਕ ਵੀਵੀਐੱਸ ਲਕਸ਼ਮਣ ਨੂੰ ਕੋਚਿੰਗ ਸਟਾਫ ਦਾ ਹਿੱਸਾ ਬਣਾਉਣ 'ਚ ਦਿਲਚਸਪੀ ਦਿਖਾਈ ਹੈ। ਲਕਸ਼ਮਣ ਇਸ ਸਮੇਂ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਮੁਖੀ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਸਤੰਬਰ ਵਿੱਚ ਖ਼ਤਮ ਹੋਣ ਵਾਲਾ ਹੈ। ਇਹ ਵੀ ਖਬਰਾਂ ਹਨ ਕਿ ਲਕਸ਼ਮਣ ਬੀਸੀਸੀਆਈ ਤੋਂ ਐਨਸੀਏ ਵਿੱਚ ਵਾਧੇ ਦੀ ਮੰਗ ਨਹੀਂ ਕਰਨਗੇ।