ਲਖਨਊ: ਕੋਲਕਾਤਾ ਨੇ ਲਖਨਊ ਨੂੰ 98 ਦੌੜਾਂ ਨਾਲ ਹਰਾਇਆ ਹੈ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ ਗੁਆ ਕੇ 235 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਲਖਨਊ ਦੀ ਟੀਮ 16.1 ਓਵਰਾਂ 'ਚ 137 ਦੌੜਾਂ ਹੀ ਬਣਾ ਸਕੀ। ਕੋਲਕਾਤਾ ਲਈ ਨਰਾਇਣ ਨੇ ਤੇਜ਼ ਪਾਰੀ ਖੇਡੀ ਅਤੇ 39 ਗੇਂਦਾਂ 'ਚ 81 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਾਲਟ ਨੇ 14 ਗੇਂਦਾਂ 'ਤੇ 32 ਦੌੜਾਂ ਦੀ ਪਾਰੀ ਖੇਡੀ।
ਲਖਨਊ ਨੇ ਘਰੇਲੂ ਮੈਦਾਨ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ (ਏਕਾਨਾ) ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨੇ 20 ਓਵਰਾਂ 'ਚ 6 ਵਿਕਟਾਂ 'ਤੇ 235 ਦੌੜਾਂ ਬਣਾਈਆਂ। ਏਕਾਨਾ ਸਟੇਡੀਅਮ ਵਿੱਚ ਪਹਿਲੀ ਵਾਰ 200 ਤੋਂ ਵੱਧ ਦੌੜਾਂ ਦਾ ਸਕੋਰ ਬਣਾਇਆ ਗਿਆ। ਕੋਲਕਾਤਾ ਨੇ ਸੀਜ਼ਨ ਵਿੱਚ ਛੇਵੀਂ ਵਾਰ 200+ ਸਕੋਰ ਬਣਾਏ ਹਨ। ਜਵਾਬ 'ਚ ਲਖਨਊ ਦੀ ਟੀਮ 16.1 ਓਵਰਾਂ 'ਚ 137 ਦੌੜਾਂ 'ਤੇ ਆਲ ਆਊਟ ਹੋ ਗਈ। ਸੁਨੀਲ ਨਰੇਲ ਨੇ 39 ਗੇਂਦਾਂ 'ਤੇ 81 ਦੌੜਾਂ ਦੀ ਪਾਰੀ ਖੇਡੀ। ਉਹ ਪਲੇਅਰ ਆਫ ਦਿ ਮੈਚ ਰਿਹਾ।
ਜਵਾਬ ਵਿੱਚ ਲਖਨਊ ਲਈ ਮਾਰਕਸ ਸਟੋਇਨਿਸ ਨੇ ਸਭ ਤੋਂ ਵੱਧ 36 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ। ਕੋਲਕਾਤਾ ਲਈ ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ ਨੇ 3-3 ਵਿਕਟਾਂ ਲਈਆਂ।