ਨਵੀਂ ਦਿੱਲੀ: ਧਰਮਸ਼ਾਲਾ 'ਚ ਖੇਡੇ ਜਾ ਰਹੇ ਪੰਜਵੇਂ ਟੈਸਟ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਦੀ ਟੀਮ ਨੂੰ ਪਹਿਲੀ ਪਾਰੀ 'ਚ 57.4 ਓਵਰਾਂ 'ਚ 218 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਲਈ ਕੁਲਦੀਪ ਯਾਦਵ ਨੇ 5 ਅਤੇ ਰਵੀਚੰਦਰਨ ਅਸ਼ਵਿਨ ਨੇ 4 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ ਵੀ ਇਕ ਵਿਕਟ ਆਪਣੇ ਨਾਂ ਕੀਤਾ। ਇੰਗਲੈਂਡ ਲਈ ਜੈਕ ਕ੍ਰਾਲੀ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ।
ਧਰਮਸ਼ਾਲਾ 'ਚ ਇੰਗਲੈਂਡ 218 ਦੌੜਾਂ 'ਤੇ ਢੇਰ, ਕੁਲਦੀਪ ਨੇ 5 ਅਤੇ ਅਸ਼ਵਿਨ ਨੇ ਲਈਆਂ 4 ਵਿਕਟਾਂ
ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਕੁਲਦੀਪ ਅਤੇ ਅਸ਼ਵਿਨ ਦੀ ਘਾਤਕ ਗੇਂਦਬਾਜ਼ੀ ਕਾਰਨ ਇੰਗਲੈਂਡ ਦੀ ਟੀਮ 218 ਦੌੜਾਂ 'ਤੇ ਆਲ ਆਊਟ ਹੋ ਗਈ।
Published : Mar 7, 2024, 5:22 PM IST
|Updated : Mar 7, 2024, 5:29 PM IST
ਤੀਜੇ ਸੈਸ਼ਨ ਦੀ ਸ਼ੁਰੂਆਤ 'ਚ ਇੰਗਲੈਂਡ ਹੋਇਆ ਢੇਰ:ਇੰਗਲੈਂਡ ਲਈ ਬੇਨ ਡਕੇਟ ਅਤੇ ਜੈਕ ਕ੍ਰਾਲੀ ਨੇ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲੀ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਇੰਗਲੈਂਡ ਲਈ ਕੋਈ ਹੋਰ ਸਾਂਝੇਦਾਰੀ ਨਹੀਂ ਹੋ ਸਕੀ ਅਤੇ ਇੰਗਲੈਂਡ ਟੀਮ ਦੀਆਂ ਵਿਕਟਾਂ ਲਗਾਤਾਰ ਸਮੇਂ 'ਤੇ ਡਿੱਗਦੀਆਂ ਰਹੀਆਂ। ਇੰਗਲੈਂਡ ਲਈ ਬੇਨ ਡਕੇਟ ਨੇ 27, ਓਲੀ ਪੋਪ ਨੇ 11, ਜੋ ਰੂਟ ਨੇ 26, ਜੌਨੀ ਬੇਅਰਸਟੋ ਨੇ 29, ਬੇਨ ਸਟੋਕਸ ਨੇ 0, ਬੇਨ ਫਾਕਸ ਨੇ 24, ਟਾਮ ਹਾਰਟਲੇ ਨੇ 6, ਸ਼ੋਏਬ ਬਸ਼ੀਰ ਨੇ 11, ਮਾਰਕ ਵੁੱਡ ਨੇ 0 ਅਤੇ ਜੇਮਸ ਐਂਡਰਸਨ ਨੇ 0 ਦੌੜਾਂ ਬਣਾਈਆਂ।
ਇਸ ਮੈਚ ਦੇ ਪਹਿਲੇ ਦਿਨ ਦਾ ਪਹਿਲਾ ਸੈਸ਼ਨ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਨੇ ਸਾਂਝਾ ਕੀਤਾ। ਭਾਰਤ ਨੇ ਜਿੱਥੇ 2 ਵਿਕਟਾਂ ਲਈਆਂ, ਉਥੇ ਇੰਗਲੈਂਡ ਨੇ 100 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਨੇ ਦੂਜੇ ਸੈਸ਼ਨ 'ਤੇ ਕਬਜ਼ਾ ਕੀਤਾ ਅਤੇ ਕੁੱਲ 6 ਵਿਕਟਾਂ ਝਟਕਾਈਆਂ ਜਦਕਿ ਇੰਗਲੈਂਡ ਦੀ ਟੀਮ ਸਿਰਫ 94 ਦੌੜਾਂ ਹੀ ਜੋੜ ਸਕੀ। ਤੀਜੇ ਸੈਸ਼ਨ ਦੀ ਸ਼ੁਰੂਆਤ ਵਿੱਚ ਇੰਗਲੈਂਡ ਦੀ ਟੀਮ ਨੇ 24 ਦੌੜਾਂ ਜੋੜੀਆਂ ਅਤੇ ਭਾਰਤ ਨੇ 2 ਵਿਕਟਾਂ ਲੈ ਕੇ ਇੰਗਲੈਂਡ ਦੀ ਪਾਰੀ ਦਾ ਅੰਤ ਕੀਤਾ।