ਨਵੀਂ ਦਿੱਲੀ : ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ ਆਪਣੇ ਟੈਸਟ ਕਰੀਅਰ ਦਾ 11ਵਾਂ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੇ 46 ਸੈਂਕੜੇ ਪੂਰੇ ਕਰ ਲਏ ਹਨ। ਇਸ ਸੈਂਕੜੇ ਦੇ ਨਾਲ ਹਿਟਮੈਨ ਮੌਜੂਦਾ ਸਰਗਰਮ ਖਿਡਾਰੀਆਂ ਵਿੱਚੋਂ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ ਭਾਰਤ ਲਈ 469 ਅੰਤਰਰਾਸ਼ਟਰੀ ਮੈਚਾਂ ਦੀਆਂ 493 ਪਾਰੀਆਂ ਵਿੱਚ 47 ਸੈਂਕੜੇ ਲਗਾਏ ਹਨ। ਇਸ ਸਮੇਂ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਸਰਗਰਮ ਖਿਡਾਰੀਆਂ ਵਿੱਚ ਵਿਰਾਟ ਕੋਹਲੀ ਸਿਖਰ 'ਤੇ ਹਨ।
ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉੇਣ ਵਾਲੇ ਸਰਗਰਮ ਖਿਡਾਰੀ
- ਵਿਰਾਟ ਕੋਹਲੀ: ਮੈਚ - 552, ਸੈਂਕੜੇ - 80
- ਡੇਵਿਡ ਵਾਰਨਰ: ਮੈਚ - 375, ਸੈਂਕੜੇ - 49
- ਰੋਹਿਤ ਸ਼ਰਮਾ: ਮੈਚ - 469, ਸੈਂਕੜੇ - 47
- ਜੋ ਰੂਟ : ਮੈਚ - 340, ਸੈਂਕੜੇ - 46
ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਭਾਰਤੀ ਕਪਤਾਨ ਬਣੇ ਰੋਹਿਤ:ਇਸ ਮੈਚ ਵਿੱਚ ਰੋਹਿਤ ਸ਼ਰਮਾ ਆਪਣਾ ਤੀਜਾ ਛੱਕਾ ਲਗਾ ਕੇ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਭਾਰਤੀ ਕਪਤਾਨ ਬਣ ਗਏ। ਰੋਹਿਤ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਹਿਟਮੈਨ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਬਤੌਰ ਕਪਤਾਨ 212 ਛੱਕੇ ਲਗਾਏ ਹਨ, ਜਦੋਂ ਕਿ ਕੈਪਟਨ ਕੂਲ ਨੇ ਭਾਰਤੀ ਕਪਤਾਨ ਦੇ ਰੂਪ ਵਿੱਚ 211 ਛੱਕੇ ਲਗਾਏ ਹਨ। ਹੁਣ ਰੋਹਿਤ ਸਿਖਰ 'ਤੇ ਪਹੁੰਚ ਗਏ ਹਨ।
ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਲਗਾਉਣ ਵਾਲਾ ਸਭ ਤੋਂ ਵੱਧ ਉਮਰ ਵਾਲੇ ਕਪਤਾਨ: ਇਸ ਦੇ ਨਾਲ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਸਭ ਤੋਂ ਵੱਧ ਉਮਰ ਦੇ ਭਾਰਤੀ ਕਪਤਾਨ ਬਣ ਗਏ ਹਨ। ਰੋਹਿਤ ਦੇ ਨਾਂ ਟੈਸਟ 'ਚ 11, ਵਨਡੇ 'ਚ 31 ਅਤੇ ਟੀ-20 'ਚ 1 ਸੈਂਕੜਾ ਦਰਜ ਹੈ।
ਰੋਹਿਤ ਨੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਲਗਾਏ 3 ਸੈਂਕੜੇ : ਭਾਰਤੀ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਇੰਗਲੈਂਡ ਖਿਲਾਫ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਰੋਹਿਤ ਸ਼ਰਮਾ ਵੀ ਸ਼ਾਮਲ ਹੋ ਗਏ ਹਨ। ਰੋਹਿਤ ਨੇ ਇੰਗਲੈਂਡ ਖਿਲਾਫ ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ 3 ਸੈਂਕੜੇ ਲਗਾਏ ਹਨ। ਜਦਕਿ ਸੁਨੀਲ ਗਾਵਸਕਰ ਨੇ ਇੰਗਲੈਂਡ ਖਿਲਾਫ ਓਪਨਰ ਦੇ ਤੌਰ 'ਤੇ 4 ਸੈਂਕੜੇ ਲਗਾਏ ਹਨ। ਰੋਹਿਤ ਹੁਣ ਉਨ੍ਹਾਂ ਤੋਂ ਸਿਰਫ਼ 1 ਸੈਂਕੜਾ ਪਿੱਛੇ ਹਨ।