ਪੰਜਾਬ

punjab

ETV Bharat / sports

ਕਾਨਪੁਰ ਟੈਸਟ 'ਚ ਭਾਰਤ ਦੀ ਪਹਿਲਾਂ ਗੇਂਦਬਾਜ਼ੀ, ਜਾਣੋ ਪਲੇਇੰਗ-11 'ਚ ਕਿਹੜੇ-ਕਿਹੜੇ ਖਿਡਾਰੀਆਂ ਨੂੰ ਮਿਲਿਆ ਮੌਕਾ - IND vs BAN 2nd Test - IND VS BAN 2ND TEST

IND vs BAN 2nd Test Toss: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ 'ਚ ਅੱਜ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਲੇਇੰਗ-11 ਵਿੱਚ ਕਿਹੜੇ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ। ਜਾਣਨ ਲਈ ਪੜ੍ਹੋ ਪੂਰੀ ਖ਼ਬਰ।

IND vs BAN 2nd Test
ਭਾਰਤ ਬਨਾਮ ਬੰਗਲਾਦੇਸ਼ ਦੂਜਾ ਟੈਸਟ (ANI Photo)

By ETV Bharat Sports Team

Published : Sep 27, 2024, 10:58 AM IST

ਕਾਨਪੁਰ/ਉੱਤਰ ਪ੍ਰਦੇਸ਼: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਦੇ ਇਤਿਹਾਸਕ ਗ੍ਰੀਨ ਪਾਰਕ ਸਟੇਡੀਅਮ 'ਚ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਚੇਨਈ ਟੈਸਟ ਜਿੱਤ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਮੀਂਹ ਨਾਲ ਪ੍ਰਭਾਵਿਤ ਸੀਰੀਜ਼ ਦੇ ਇਸ ਦੂਜੇ ਮੁਕਾਬਲੇ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਟਾਸ ਜਿੱਤ ਕੇ ਭਾਰਤ ਦੀ ਪਹਿਲਾਂ ਗੇਂਦਬਾਜ਼ੀ

ਟਾਸ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ, 'ਅਸੀਂ ਪਹਿਲਾਂ ਗੇਂਦਬਾਜ਼ੀ ਕਰਨ ਜਾ ਰਹੇ ਹਾਂ। ਪਿੱਚ ਥੋੜੀ ਨਰਮ ਲੱਗ ਰਹੀ ਹੈ, ਇਸ ਲਈ ਸਾਨੂੰ ਜਲਦੀ ਲੀਡ ਲੈਣੀ ਹੋਵੇਗੀ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਤਿੰਨ ਤੇਜ਼ ਗੇਂਦਬਾਜ਼ ਇਸ ਦਾ ਫਾਇਦਾ ਉਠਾਉਣ। ਅਸੀਂ ਪਹਿਲੇ ਮੈਚ ਵਿਚ ਬੱਲੇ ਨਾਲ ਚੰਗੀ ਸ਼ੁਰੂਆਤ ਨਹੀਂ ਕੀਤੀ ਸੀ, ਪਰ ਅਸੀਂ ਦੌੜਾਂ ਬਣਾਉਣ ਦਾ ਤਰੀਕਾ ਲੱਭ ਲਿਆ ਅਤੇ ਗੇਂਦਬਾਜ਼ਾਂ ਨੇ ਆਪਣਾ ਕੰਮ ਵਧੀਆ ਕੀਤਾ। ਮੈਨੂੰ ਇੱਥੇ ਵੀ ਕੁਝ ਵੱਖਰਾ ਹੋਣ ਦੀ ਉਮੀਦ ਨਹੀਂ ਹੈ, ਸਾਨੂੰ ਚੁਣੌਤੀ ਮਿਲੇਗੀ ਪਰ ਸਾਡੇ ਕੋਲ ਤਜ਼ਰਬਾ ਹੈ। ਅਸੀਂ ਆਪਣੇ ਪਲੇਇੰਗ-11 'ਚ ਕੋਈ ਬਦਲਾਅ ਨਹੀਂ ਕੀਤਾ ਹੈ'।

ਪਹਿਲਾਂ ਬੱਲੇਬਾਜ਼ੀ ਹੀ ਕਰਨਾ ਚਾਹੁੰਦੇ ਸੀ: ਸ਼ਾਂਤੋ

ਇਸ ਦੇ ਨਾਲ ਹੀ ਟਾਸ ਹਾਰਨ ਤੋਂ ਬਾਅਦ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਕਿਹਾ, 'ਅਸੀਂ ਪਹਿਲਾਂ ਬੱਲੇਬਾਜ਼ੀ ਕਰਕੇ ਖੁਸ਼ ਹਾਂ, ਅਸੀਂ ਉਝ ਵੀ ਬੱਲੇਬਾਜ਼ੀ ਹੀ ਕਰਨਾ ਚਾਹੁੰਦੇ ਸੀ। ਇੱਕ ਬੱਲੇਬਾਜ਼ ਦੇ ਤੌਰ 'ਤੇ ਜੇਕਰ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਸਾਨੂੰ ਚੰਗਾ ਸਕੋਰ ਬਣਾਉਣਾ ਹੋਵੇਗਾ। ਉਮੀਦ ਹੈ ਕਿ ਸਾਡੇ ਬੱਲੇਬਾਜ਼ ਅੱਜ ਵੱਡਾ ਸਕੋਰ ਬਣਾਉਣ ਵਿੱਚ ਕਾਮਯਾਬ ਹੋਣਗੇ। ਇਹ ਬੱਲੇਬਾਜ਼ੀ ਲਈ ਵਧੀਆ ਵਿਕਟ ਲੱਗਦਾ ਹੈ। ਹਾਲਾਂਕਿ ਨਵੀਂ ਗੇਂਦ ਨਾਲ ਬੱਲੇਬਾਜ਼ੀ ਕਰਨਾ ਮਹੱਤਵਪੂਰਨ ਹੋਵੇਗਾ। ਅਸੀਂ ਆਪਣੇ ਪਲੇਇੰਗ-11 'ਚ ਦੋ ਬਦਲਾਅ ਕੀਤੇ ਹਨ। ਨਾਹਿਦ ਅਤੇ ਤਸਕੀਨ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਤਾਇਜੁਲ ਅਤੇ ਖਾਲਿਦ ਨੂੰ ਪਲੇਇੰਗ-11 'ਚ ਸ਼ਾਮਲ ਕੀਤਾ ਗਿਆ ਹੈ।

ਭਾਰਤ ਦੀ ਪਲੇਇੰਗ-11

ਯਸ਼ਸਵੀ ਜੈਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

ਬੰਗਲਾਦੇਸ਼ ਦੀ ਪਲੇਇੰਗ-11

ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਹਸਨ ਮਹਿਮੂਦ, ਖਾਲਿਦ ਅਹਿਮਦ।

ABOUT THE AUTHOR

...view details