ਨਵੀਂ ਦਿੱਲੀ— ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਖਿਲਾਫ ਇੰਸਟਾਗ੍ਰਾਮ 'ਤੇ ਅਪਲੋਡ ਕੀਤੇ ਗਏ ਵੀਡੀਓ 'ਚ ਅਪਾਹਜ ਲੋਕਾਂ ਦਾ ਮਜ਼ਾਕ ਉਡਾਉਣ ਦੇ ਇਲਜ਼ਾਮ 'ਚ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਇੰਪਲਾਇਮੈਂਟ ਫਾਰ ਡਿਸਏਬਲਡ ਪੀਪਲ (ਐਨਸੀਪੀਈਡੀਪੀ) ਦੇ ਕਾਰਜਕਾਰੀ ਨਿਰਦੇਸ਼ਕ ਅਰਮਾਨ ਅਲੀ ਨੇ ਅਮਰ ਕਲੋਨੀ ਥਾਣੇ ਦੇ ਐਸਐਚਓ ਕੋਲ ਦਰਜ ਕਰਵਾਈ ਹੈ।
ਯੁਵਰਾਜ, ਹਰਭਜਨ ਅਤੇ ਰੈਨਾ ਖਿਲਾਫ ਐਫ਼ਆਈਆਰ, ਅਪਾਹਜ ਲੋਕਾਂ ਦਾ ਮਜ਼ਾਕ ਉਡਾਉਣ ਦੇ ਇਲਜ਼ਾਮ - FIR against Yuvraj Rana Bhajji - FIR AGAINST YUVRAJ RANA BHAJJI
ਭਾਰਤੀ ਕ੍ਰਿਕਟ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਸਕਦਾ ਹੈ। ਤਿੰਨ ਸਾਬਕਾ ਕ੍ਰਿਕਟਰਾਂ ਦੇ ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੜ੍ਹੋ ਪੂਰੀ ਖ਼ਬਰ
Published : Jul 15, 2024, 6:47 PM IST
ਕੀ ਹੈ ਪੂਰਾ ਮਾਮਲਾ:ਦਰਅਸਲ ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ। ਇਸ ਵਿੱਚ ਇੰਗਲੈਂਡ, ਦੱਖਣੀ ਅਫਰੀਕਾ, ਆਸਟਰੇਲੀਆ, ਵੈਸਟਇੰਡੀਜ਼, ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸ਼ਾਮਲ ਸਨ। ਇਹ ਪੂਰੀ ਲੀਗ ਇੰਗਲੈਂਡ ਵਿੱਚ ਆਯੋਜਿਤ ਕੀਤੀ ਗਈ ਸੀ। ਗਰੁੱਪ ਪੜਾਅ ਦੀਆਂ ਟਾਪ-4 ਟੀਮਾਂ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਭਾਰਤ ਨੇ ਵੈਸਟਇੰਡੀਜ਼ ਨੂੰ ਹਰਾ ਕੇ ਆਸਟ੍ਰੇਲੀਆ ਅਤੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਫਾਈਨਲ ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਯੁਵਰਾਜ ਸਿੰਘ, ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਅਜੀਬੋ-ਗਰੀਬ ਵਿਵਹਾਰ ਕਰਦੇ ਨਜ਼ਰ ਆਏ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਅਨੋਖਾ ਜਸ਼ਨ ਮਨਾਇਆ: ਇਸ ਜਿੱਤ ਮਗਰੋਂ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤਿੰਨੋਂ ਖਿਡਾਰੀ ਅਨੋਖੇ ਤਰੀਕੇ ਨਾਲ ਪਾਕਿਸਤਾਨ ਖਿਲਾਫ ਜਿੱਤ ਦਾ ਜਸ਼ਨ ਮਨਾ ਰਹੇ ਸਨ। ਇਸ ਵੀਡੀਓ 'ਚ ਵਿੱਕੀ ਕੌਸ਼ਲ ਦੀ ਆਉਣ ਵਾਲੀ ਫਿਲਮ 'ਬੈਡ ਨਿਊਜ਼' ਦਾ ਵਾਇਰਲ ਗੀਤ 'ਹੁਸਨ ਤੇਰਾ ਤੌਬਾ ਤੌਬਾ' ਚੱਲ ਰਿਹਾ ਹੈ ਅਤੇ ਯੁਵਰਾਜ ਆਪਣੀ ਕਮਰ 'ਤੇ ਹੱਥ ਰੱਖ ਕੇ ਅਜੀਬ ਤਰੀਕੇ ਨਾਲ ਚੱਲਦਾ ਹੈ। ਉਸ ਤੋਂ ਬਾਅਦ ਹਰਭਜਨ ਸਿੰਘ ਉਸ ਦੇ ਪੈਰ ਫੜ ਕੇ ਅੰਦਰ ਆਉਂਦਾ ਹੈ, ਫਿਰ ਸੁਰੇਸ਼ ਰੈਨਾ ਆਉਂਦਾ ਹੈ ਅਤੇ ਥੋੜ੍ਹਾ ਨੱਚਣ ਤੋਂ ਬਾਅਦ ਉਸ ਦੇ ਪੈਰ ਵੀ ਫੜ ਲੈਂਦਾ ਹੈ। ਤਿੰਨੋਂ ਖਿਡਾਰੀ ਇਸ ਅਜੀਬੋ-ਗਰੀਬ ਹਰਕਤ ਨਾਲ ਆਪਣਾ ਮਜ਼ਾਕ ਉਡਾ ਰਹੇ ਹਨ ਕਿਉਂਕਿ ਹਰਭਜਨ ਸਿੰਘ ਨੇ ਇਸ ਨੂੰ ਸ਼ੇਅਰ ਕੀਤਾ ਸੀ ਅਤੇ ਕੈਪਸ਼ਨ 'ਚ ਲਿਿਖਆ ਸੀ ਕਿ 15 ਦਿਨ ਤੱਕ ਲੈਜੈਂਡਜ਼ ਕ੍ਰਿਕਟ ਖੇਡਣ ਤੋਂ ਬਾਅਦ ਸਰੀਰ ਖਰਾਬ ਹੋ ਗਿਆ। ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਸ ਉਮਰ ਵਿਚ ਇਹ ਟੂਰਨਾਮੈਂਟ ਖੇਡਣ ਤੋਂ ਬਾਅਦ ਉਸ ਦੀਆਂ ਲੱਤਾਂ ਵਿਚ ਕੋਈ ਜਾਨ ਨਹੀਂ ਬਚੀ।ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਯੁਵਰਾਜ, ਰੈਨਾ ਅਤੇ ਭਜੀ 'ਤੇ ਇਹ ਕੇਸ ਦਰਜ ਕਰਵਾਇਆ ਗਿਆ ਹੈ।
- ਰੋਹਿਤ ਸ਼ਰਮਾ ਨੇ ਟੈਸਟ ਅਤੇ ਵਨਡੇ ਤੋਂ ਸੰਨਿਆਸ ਦੀਆਂ ਅਟਕਲਾਂ ਨੂੰ ਕੀਤਾ ਖਾਰਜ, ਜਾਣੋ ਕਿੰਨਾ ਸਮਾਂ ਖੇਡਣਗੇ ਕ੍ਰਿਕਟ - Rohit Retirement From Odis And Test
- ਵਾਸ਼ਿੰਗਟਨ ਸੁੰਦਰ ਨੇ ਰਚਿਆ ਇਤਿਹਾਸ, ਜ਼ਿੰਬਾਬਵੇ ਖਿਲਾਫ ਅਜਿਹਾ ਕਰਨ ਵਾਲੇ ਬਣੇ ਪਹਿਲੇ ਸਪਿਨ ਗੇਂਦਬਾਜ਼ - IND vs ZIM
- ਭਾਰਤ ਨੇ 5ਵੇਂ ਟੀ-20 'ਚ ਜ਼ਿੰਬਾਬਵੇ ਨੂੰ 42 ਦੌੜਾਂ ਨਾਲ ਹਰਾ ਕੇ ਜਿੱਤੀ 4-1 ਸੀਰੀਜ਼ - IND Vs ZIM