ਰਾਜਕੋਟ:ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਟੈਸਟ ਕ੍ਰਿਕਟ ਵਿੱਚ ਆਪਣੀਆਂ 500 ਵਿਕਟਾਂ ਪੂਰੀਆਂ ਕਰ ਲਈਆਂ ਹਨ। ਅਸ਼ਵਿਨ ਨੇ ਇਹ ਉਪਲਬਧੀ ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ ਦੇ ਨਿਰੰਜਨ ਸ਼ਾਹ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਹਾਸਲ ਕੀਤੀ ਹੈ। ਉਸ ਨੇ ਇੰਗਲੈਂਡ ਦੀ ਪਾਰੀ ਦੇ 14ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸੱਜੇ ਹੱਥ ਦੇ ਬੱਲੇਬਾਜ਼ ਜੈਕ ਕ੍ਰਾਲੀ ਨੂੰ ਰਜਤ ਪਾਟੀਦਾਰ ਹੱਥੋਂ ਕੈਚ ਕਰਵਾ ਕੇ ਆਪਣਾ 500ਵਾਂ ਵਿਕਟ ਹਾਸਲ ਕੀਤਾ।
ਅਸ਼ਵਿਨ ਨੇ 500 ਟੈਸਟ ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਅਸ਼ਵਿਨ ਟੈਸਟ ਕ੍ਰਿਕਟ 'ਚ 500 ਵਿਕਟਾਂ ਲੈਣ ਵਾਲੇ ਭਾਰਤ ਦੇ ਦੂਜੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਲੈੱਗ ਸਪਿਨਰ ਅਨਿਲ ਕੁੰਬਲੇ ਵੀ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਇਸ ਨਾਲ ਅਸ਼ਵਿਨ ਵਿਸ਼ਵ ਕ੍ਰਿਕਟ 'ਚ 500 ਟੈਸਟ ਵਿਕਟਾਂ ਲੈਣ ਵਾਲੇ 9ਵੇਂ ਗੇਂਦਬਾਜ਼ ਬਣ ਗਏ ਹਨ। ਆਸਟ੍ਰੇਲੀਆ ਦੇ ਆਫ ਸਪਿਨ ਗੇਂਦਬਾਜ਼ ਨਾਥਨ ਲਿਓਨ ਤੋਂ ਬਾਅਦ 500 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ 9ਵਾਂ ਸਥਾਨ ਹਾਸਲ ਕਰ ਲਿਆ ਹੈ।
ਭਾਰਤ ਲਈ 500 ਵਿਕਟਾਂ ਲੈਣ ਵਾਲੇ ਗੇਂਦਬਾਜ਼
ਅਨਿਲ ਕੁੰਬਲੇ - ਮੈਚ: 131, ਵਿਕਟਾਂ: 619
ਰਵੀਚੰਦਰਨ ਅਸ਼ਵਿਨ - ਮੈਚ: 98, ਵਿਕਟਾਂ: 500
ਵਿਸ਼ਵ ਕ੍ਰਿਕਟ ਵਿੱਚ 500 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼
ਮੁਥੱਈਆ ਮੁਰਲੀਧਰਨ * (ਸ਼੍ਰੀਲੰਕਾ) - ਵਿਕਟਾਂ - 800
ਸ਼ੇਨ ਵਾਰਨ (ਆਸਟਰੇਲੀਆ)- 708 ਵਿਕਟਾਂ