ਨਵੀਂ ਦਿੱਲੀ:ਟੀ-20 ਵਿਸ਼ਵ ਚੈਂਪੀਅਨ ਦੀ ਇਤਿਹਾਸਕ ਜਿੱਤ ਤੋਂ ਬਾਅਦ ਟੀਮ ਇੰਡੀਆ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੀ, ਜਿੱਥੇ ਉਨ੍ਹਾਂ ਦਾ ਪ੍ਰਸ਼ੰਸਕਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। BCCI ਨੇ ਵੀ ਘਰ ਪਰਤਣ 'ਤੇ ਖੁਸ਼ੀ ਜਤਾਈ ਹੈ। ਬੀਸੀਸੀਆਈ ਨੇ ਟਵੀਟ ਕੀਤਾ, 'ਘਰ ਵਾਪਸੀ ਦੌਰਾਨ ਵੱਕਾਰੀ ਵਿਸ਼ਵ ਕੱਪ ਟਰਾਫੀ ਨਾਲ ਰੋਮਾਂਚਿਤ।' ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ ਆਪਣੇ ਪਰਿਵਾਰ ਨਾਲ ਹੋਟਲ ਆਈਟੀਸੀ ਮੌਰਿਆ 'ਚ ਦੇਖਿਆ ਗਿਆ। ਇਸ ਸਮੇਂ ਹੋਟਲ 'ਚ ਉਤਸ਼ਾਹ ਹੈ। ਖਿਡਾਰੀਆਂ ਦੇ ਸਵਾਗਤ ਲਈ ਹੋਟਲ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ITC ਮੌਰਿਆ ਹੋਟਲ ਵਲੋਂ ਖਾਸ ਪ੍ਰਬੰਧ:ਟੀਮ ਇੰਡੀਆ ਪਹੁੰਚੀ ITC ਮੌਰਿਆ ਹੋਟਲ। ਇੱਥੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ ਵੀ ਹੋਟਲ ਵਿੱਚ ਨਜ਼ਰ ਆਏ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਆਪਣੇ ਪਰਿਵਾਰ ਨਾਲ ਸਨ। ITC ਮੌਰਿਆ ਹੋਟਲ ਵਿੱਚ ਟੀਮ ਇੰਡੀਆ ਦਾ ਨਿੱਘਾ ਸਵਾਗਤ ਕਰਨ ਲਈ ਤਿਆਰੀਆਂ ਕੀਤੀਆਂ ਗਈਆਂ ਹਨ । ਇਸ ਸਬੰਧੀ ਜਾਣਕਾਰੀ ਹੋਟਲ ਸਟਾਫ਼ ਨੇ ਦਿੱਤੀ। ਸ਼ੈੱਫ ਸ਼ਿਵਨੀਤ ਪਾਹੋਜਾ, ਕਾਰਜਕਾਰੀ ਸ਼ੈੱਫ, ਆਈਟੀਸੀ ਮੌਰਿਆ ਨੇ ਕਿਹਾ, 'ਕੇਕ ਟੀਮ ਦੀ ਜਰਸੀ ਦੇ ਰੰਗ ਵਿੱਚ ਹੈ। ਇਸ ਦਾ ਮੁੱਖ ਆਕਰਸ਼ਣ ਇਹ ਟਰਾਫੀ ਹੈ, ਇਹ ਅਸਲੀ ਟਰਾਫੀ ਵਰਗੀ ਲੱਗ ਸਕਦੀ ਹੈ, ਪਰ ਇਹ ਚਾਕਲੇਟ ਦੀ ਬਣੀ ਹੋਈ ਹੈ। ਇਹ ਸਾਡੀ ਜੇਤੂ ਟੀਮ ਦਾ ਸੁਆਗਤ ਹੈ। ਅਸੀਂ ਇੱਕ ਖਾਸ ਜਗ੍ਹਾ 'ਤੇ ਨਾਸ਼ਤੇ ਦਾ ਪ੍ਰਬੰਧ ਕੀਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਵਿਸ਼ੇਸ਼ ਨਾਸ਼ਤਾ ਪ੍ਰਦਾਨ ਕਰਾਂਗੇ।