ਮੋਗਾ: 15 ਅਕਤੂਬਰ ਨੂੰ ਪੰਜਾਬ ਵਿੱਚ ਹੋ ਰਹੀਆ ਪੰਚਾਇਤੀ ਚੋਣਾਂ ਨੂੰ ਲੈ ਕੇ ਹਲਕਾ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੁੱਲਾ ਟੈਕਸ ਅਤੇ ਐਨਓਸੀ ਦੇ ਫਾਰਮ ਨਾ ਦੇਣ ਅਤੇ ਉਮੀਦਵਾਰਾਂ ਨਾਲ ਅਫਸਰਸ਼ਾਹੀ ਵੱਲੋਂ ਧੱਕੇਸ਼ਾਹੀ ਕਰਨ ਦੇ ਵਿਰੁੱਧ ਵਿੱਚ ਮੋਗਾ ਦੇ ਬਲਾਕ ਕੋਟ ਈਸੇ ਖਾਂ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ‘ਤੇ ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ‘ਚ ਪੰਜਾਬ ਸਰਕਾਰ ਅਤੇ ਸਥਾਨਕ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੀਆਂ ਜਿਆਤੀਆਂ ਖਿਲਾਫ ਕੋਟ ਈਸੇ ਖਾਂ ਦੇ ਮੇਨ ਚੌਂਕ ‘ਚ ਰੋਸ ਪ੍ਰਦਰਸ਼ਨ ਦੌਰਾਨ ਧਰਨਾ ਲਗਾ ਕਿ ਨਾਅਰੇਬਾਜ਼ੀ ਕੀਤੀ ਗਈ।
ਅਫਸਰਸ਼ਾਹੀ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ (ETV Bharat (ਪੱਤਰਕਾਰ,ਮੋਗਾ)) ਧੱਕੇ ਮਾਰ ਕੇ ਦਫਤਰਾਂ ਚੋਂ ਬਾਹਰ ਕੱਢਿਆ
ਧਰਨੇ ਨੂੰ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਵੱਖ-ਵੱਖ ਅਕਾਲੀ ਆਗੁੂਆਂ ਨੇ ਕਿਹਾ ਕਿ ਪੰਚਾਇਤੀ ਚੋਣਾਂ ‘ਚ ‘ਆਪ’ ਦੀ ਸਰਕਾਰ ਤੇ ਸਥਾਨਕ ਪੁਲਿਸ ਪ੍ਰਸਾਸ਼ਨ ਆਮ ਲੋਕਾਂ ਨਾ ਧੱਕੇਸ਼ਾਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਲੋਕਾਂ ਨੂੰ ਪੰਚਾਇਤੀ ਚੋਣਾਂ ਵਿਚ ਹਿੱਸਾ ਹੀ ਨਹੀਂ ਲੈਣ ਦੇਣਾ ਚਾਹੁੰਦੀ। ਇਸ ਮੌਕੇ 'ਤੇ ਹਲਕਾ ਇੰਚਾਰਜ ਧਰਮਕੋਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਆਮ ਲੋਕਾਂ ਨਾਲ ਹਲਕਾ ਵਿਧਾਇਕ ਦੇ ਇਸ਼ਾਰਿਆਂ 'ਤੇ ਸ਼ਰੇਆਮ ਧੱਕਾਸ਼ਾਹੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਉਮੀਦਵਾਰਾਂ ਨੂੰ ਨੌਮੀਨੇਸ਼ਨ ਫਾਰਮ ਭਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਅਤੇ ਧੱਕੇ ਮਾਰ ਕੇ ਦਫਤਰਾਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਸਥਾਨਕ ਚੋਣਾਂ ’ਚ ਹਾਰ ਨੂੰ ਦੇਖਦਿਆਂ ਸਥਾਨਿਕ ਵਿਧਾਇਕ ਵੱਲੋਂ ਪ੍ਰਸਾਸ਼ਨ ਨੂੰ ਖੁੱਲ ਦਿੱਤੀ ਗਈ ਹੈ ਕਿ ਆਮ ਲੋਕਾਂ ਨੂੰ ਬੀਡੀਪੀਓ ਦਫ਼ਤਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ।
ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ‘ਚ ਲਿਆਂਦਾ
ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਮਾਰਕਿਟ ਕਮੇਟੀ ਕੋਟ ਈਸੇ ਖਾਂ ਦੇ ਦਫ਼ਤਰ ਬਾਹਰ ਨਾਮਜ਼ਦਗੀ ਭਰਨ ਤੋਂ ਰੋਕਿਆ ਗਿਆ ਅਤੇ ਗੁਰਮੇਲ ਸਿੰਘ ਉਮਰੀਆਣਾ ਸੀਨੀਅਰ ਆਗੂ ਨਾਲ ਕੁੱਟਮਾਰ ਕੀਤੀ ਗਈ ਅਤੇ ਪੁਲਿਸ ਵੱਲੋਂ ਝੂਠਾ ਕੇਸ ਪਾਉਣ ਦੀ ਨੀਅਤ ਨਾਲ ਹਸਪਤਾਲ ਲਿਜਾਣ ਦੀ ਜਗ੍ਹਾ ਥਾਣਾ ਕੋਟ ਈਸੇ ਖਾਂ ਵਿਖੇ ਨਜ਼ਰਬੰਦ ਕੀਤਾ। ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਫਤਿਹਗੜ੍ਹ ਪੰਜਤੂਰ ਦੇ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ ਕਿ ਕੋਈ ਵਿਰੋਧੀ ਨਾਮਜ਼ਦਗੀ ਦਾਖਲ ਨਾ ਕਰ ਸਕੇ। ਉਨ੍ਹਾਂ ਕਿਹਾ ਇਸ ਸਬੰਧ ‘ਚ ਸਾਰਾ ਮਾਮਲਾ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ‘ਚ ਲਿਆਂਦਾ ਗਿਆ ਹੈ।
ਧੱਕੇਸ਼ਾਹੀ ਵਿਰੁੱਧ ਰੋਸ ਪ੍ਰਗਟ
ਇਸ ਮੌਕੇ 'ਤੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨਰ ਅਤੇ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਜੇ ਇਸ ਤਰ੍ਹਾਂ ਧੱਕੇਸ਼ਾਹੀ ਹੁੰਦੀ ਰਹੀ, ਤਾਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਲਕਾ ਇੰਚਾਰਜ ਬਰਾੜ ਨੇ ਜ਼ਿਲ੍ਹਾ ਡਿਪਟੀ ਕਮਿਸਨਰ ਮੋਗਾ ਵਿਖੇ ਸਕਾਇਤ ਕੀਤੀ ਅਤੇ ਕਿਹਾ ਜੇਕਰ ਸਾਡੇ ਉਮੀਦਵਾਰਾ ਦੀਆਂ ਨੋਮੀਨੇਸਨ ਫਾਈਲਾਂ ਜਮਾਂ ਨਾ ਕਰਵਾਈਆਂ ਤਾਂ 4 ਅਕਤੂਬਰ ਨੂੰ ਫਾਈਲਾ ਤਹਾਡੇ ਦਫ਼ਤਰ ਵਿੱਚ ਹੀ ਲਿਆ ਕੇ ਸੁੱਟਾਂਗੇ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਧਰਮਕੋਟ ਅਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ ਨੇ ਵੀ ਸਰਕਾਰੀ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਵਿੱਚ ਲੋਕਤੰਤਰੀ ਘਾਣ ਕੀਤਾ ਜਾ ਰਿਹਾ ਹੈ।
ਡੀਸੀ ਦਫ਼ਤਰ ਮੋਗਾ ਦੇ ਬਾਹਰ ਵੱਡਾ ਇਕੱਠ
ਅਕਾਲੀ ਆਗੂਆਂ ਨੇ ਚਿਤਾਵਨੀ ਦਿੰਦਿਆ ਕਿਹਾ 4 ਅਕਤੂਬਰ ਨੂੰ ਜੇਕਰ ਇਸ ਤਰ੍ਹਾਂ ਹੀ ਮਾਹੌਲ ਰਿਹਾ, ਤਾਂ ਸਮੁੱਚੇ ਹਲਕੇ ਦੀਆਂ ਨਾਮਜ਼ਦਗੀ ਫਾਈਲਾਂ ਡੀਸੀ ਦਫ਼ਤਰ ਮੋਗਾ ਦੇ ਬਾਹਰ ਵੱਡਾ ਇਕੱਠ ਕਰਦੇ ਰੋਸ ਪ੍ਰਦਰਸ਼ਨ ਦੌਰਾਨ ਅਗਨ ਭੇਂਟ ਕੀਤੀਆਂ ਜਾਣਗੀਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ, ਫ਼ਰੀਦਕੋਟ ਦੇ ਹਲਕਾ ਇੰਚਾਰਜ ਰਾਜਵਿੰਦਰ ਧਰਮਕੋਟ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਅਮਨ ਗਾਬਾ ਤੋਂ ਇਲਾਵਾ ਧਰਨੇ ’ਚ ਹਲਕਾ ਧਰਮਕੋਟ ਦੇ ਵੱਖ ਵੱਖ ਪਿੰਡਾਂ ਤੋਂ ਆਏ ਲੋਕ ਅਤੇ ਅਕਾਲੀ ਵਰਕਰ ਹਾਜ਼ਰ ਸਨ।