ਅੱਜਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਲੋਕ ਘੰਟਿਆਂ ਬੱਧੀ ਇੱਕ ਥਾਂ 'ਤੇ ਬੈਠ ਕੇ ਹੀ ਕੰਮ ਕਰਦੇ ਹਨ। ਦਫ਼ਤਰਾਂ 'ਚ ਕੰਮ ਕਰਨ ਵਾਲੇ ਲੋਕ ਹੀ ਨਹੀਂ ਸਗੋਂ ਜਿਹੜੇ ਲੋਕ ਘਰ 'ਚ ਵੀ ਰਹਿੰਦੇ ਹਨ, ਉਹ ਵੀ ਲੰਮਾ ਸਮਾਂ ਇੱਕ ਹੀ ਜਗ੍ਹਾਂ ਬੈਠੇ ਰਹਿੰਦੇ ਹਨ। ਹਾਲਾਂਕਿ, ਇੱਕ ਜਗ੍ਹਾ 'ਤੇ ਘੰਟਿਆਂਬੱਧੀ ਬੈਠਣ ਨਾਲ ਨਾ ਸਿਰਫ ਪਿੱਠ ਅਤੇ ਗਰਦਨ ਵਿੱਚ ਦਰਦ ਹੁੰਦਾ ਹੈ ਬਲਕਿ ਹੱਡੀਆਂ ਦੀ ਘਣਤਾ ਵੀ ਘੱਟ ਜਾਂਦੀ ਹੈ।
ਕੀ ਹੈ ਡੈੱਡ ਬੱਟ ਸਿੰਡਰੋਮ?
ਡੈੱਡ ਬੱਟ ਸਿੰਡਰੋਮ ਨੂੰ ਗਲੂਟੀਲ ਐਮਨੇਸੀਆ ਵੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਸਥਿਤੀ ਹੈ ਜੋ ਉਦੋਂ ਵਾਪਰਦੀ ਹੈ ਜਦੋਂ ਨੱਤਾਂ ਵਿੱਚ ਗਲੂਟੀਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਲੰਬੇ ਸਮੇਂ ਤੱਕ ਬੈਠਣ ਕਾਰਨ ਵਿਗੜ ਜਾਂਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਨੱਤਾਂ ਵਿੱਚ ਗਲੂਟੀਲ ਮਾਸਪੇਸ਼ੀਆਂ ਸਰੀਰ ਦੇ ਆਕਾਰ ਨੂੰ ਸਿੱਧਾ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ਅਤੇ ਪੇਡੂ ਦੇ ਕਮਰ ਨੂੰ ਸਹਾਰਾ ਦਿੰਦੀਆਂ ਹਨ। ਲੰਬੇ ਸਮੇਂ ਤੱਕ ਬੈਠਣ ਨਾਲ ਇਨ੍ਹਾਂ ਮਾਸਪੇਸ਼ੀਆਂ ਦੇ ਕੰਮ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਮਰ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਡੈੱਡ ਬੱਟ ਸਿੰਡਰੋਮ ਦੇ ਲੱਛਣ
ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਡੈੱਡ ਬਟ ਸਿੰਡਰੋਮ ਤੋਂ ਪੀੜਤ ਹਨ, ਉਨ੍ਹਾਂ ਵਿੱਚ ਕੁਝ ਆਮ ਲੱਛਣ ਦੇਖੇ ਜਾਂਦੇ ਹਨ, ਜੋ ਹੇਠ ਲਿਖੇ ਅਨੁਸਾਰ ਹਨ:-
- ਲੰਬੇ ਸਮੇਂ ਤੱਕ ਬੈਠਣ ਅਤੇ ਉੱਠਣ ਤੋਂ ਬਾਅਦ ਨੱਤ ਸੁੰਨ/ਦਰਦ ਮਹਿਸੂਸ ਹੋਣ ਲੱਗਦਾ ਹੈ।
- ਕਿਹਾ ਜਾਂਦਾ ਹੈ ਕਿ ਜ਼ਿਆਦਾ ਦੇਰ ਤੱਕ ਬੈਠਣ ਨਾਲ ਕਮਰ, ਲੱਤਾਂ ਅਤੇ ਜੋੜਾਂ ਦੀਆਂ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਤੰਗੀ ਆ ਜਾਂਦੀ ਹੈ ।
- ਘੰਟਿਆਂ ਤੱਕ ਬੈਠਣ ਤੋਂ ਬਾਅਦ ਕਮਰ ਦੀਆਂ ਮਾਸਪੇਸ਼ੀਆਂ ਵਿੱਚ ਸੋਜ ਦੇ ਨਾਲ ਦਰਦ ਦੇਖਿਆ ਜਾਂਦਾ ਹੈ।
- ਕਈ ਵਾਰ ਗੋਡਿਆਂ ਦੇ ਹੇਠਲੇ ਹਿੱਸੇ ਵਿੱਚ ਦਰਦ ਹੁੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਇਸ ਸਿੰਡਰੋਮ ਕਾਰਨ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ।